ਚੀਨੀ ਐਪਸ 'ਤੇ ਪਾਬੰਦੀ ਤੋਂ ਬਾਅਦ ਹੁਣ Paytm, ਬਿੱਗ ਬਾਸਕੇਟ, ਜ਼ੋਮੈਟੋ 'ਤੇ ਵੀ ਪਾਬੰਦੀ ਲਗਾਉਣ ਦੀ ਉੱਠੀ ਮੰਗ

07/01/2020 2:29:46 PM

ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ 29 ਜੂਨ ਨੂੰ 59 ਚਾਈਨੀਜ਼ ਐਪਸ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਲੋਕ ਪੇ.ਟੀ.ਐੱਮ., ਬਿੱਗ ਬਾਸਕੇਟ, ਜ਼ੋਮੇਟੋ ਸਮੇਤ ਦੂਜੇ ਮੋਬਾਇਲ ਐਪਸ ਨੂੰ 'ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸੱਚਮੁੱਚ ਗੰਭੀਰ ਹੈ ਤਾਂ ਚੀਨ ਵਿਚ ਬਣੇ ਸਾਰੇ ਹਾਰਡਵੇਅਰ ਅਤੇ ਸਾਫਟਵੇਅਰ 'ਤੇ ਪਾਬੰਦੀ ਲਗਾਏ ਤਾਂ ਕਿ ਚੀਨ ਨੂੰ ਤਗੜਾ ਝੱਟਕਾ ਲੱਗ ਸਕੇ।
ਲੋਕ ਇਹ ਵੀ ਕਹਿ ਰਹੇ ਹਨ ਕਿ ਪੇ.ਟੀ.ਐੱਮ., ਬਿੱਗ ਬਾਸਕੇਟ ਅਤੇ ਜ਼ੋਮੈਟੋ ਵਰਗੀਆਂ ਕੰਪਨੀਆਂ ਵਿਚ ਚੀਨ ਦੀ ਕੰਪਨੀ ਅਲੀਬਾਬਾ ਦਾ ਪੈਸਾ ਲੱਗਾ ਹੋਇਆ ਹੈ। ਅਲੀਬਾਬਾ ਕੰਪਨੀ ਜੈਕ ਮਾ ਦੀ ਹੈ ਅਤੇ ਜੈਕ ਮਾ ਹੀ ਯੂ.ਸੀ. ਬ੍ਰਾਊਜ਼ਰ ਦੇ ਮਾਲਿਕ ਹਨ। ਜੇਕਰ ਸਰਕਾਰ ਨੇ ਯੂ.ਸੀ. ਬ੍ਰਾਊਜ਼ਰ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ ਤਾਂ ਸਰਕਾਰ ਨੂੰ ਪੇ.ਟੀ.ਐੱਮ., ਬਿੱਗ ਬਾਸਕੇਟ, ਜ਼ੋਮੈਟੋ 'ਤੇ ਵੀ ਪਾਬੰਦੀ ਲਗਾ ਦੇਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਵਿਚ ਵੀ ਚੀਨ ਦਾ ਮਾਲਕਾਨਾ ਹੱਕ ਹੈ।

ਚੀਨ ਦੀ ਸਭ ਤੋਂ ਵੱਡੀ ਕੰਪਨੀ ਅਲੀਬਾਬਾ ਅਤੇ ਉਸ ਦੀ ਸਹਿਯੋਗੀ Ant Financial ਨੇ ਭਾਰਤ ਦੇ 4 ਪ੍ਰਮੁੱਖ ਸਟਾਰਟਅਪ (ਪੇ.ਟੀ.ਐੱਮ., ਸਨੈਪਡੀਲ, ਬਿਗ ਬਾਸਕੇਟ ਅਤੇ ਜ਼ੋਮੈਟੋ) ਵਿਚ 2.6 ਅਰਬ (ਲਗਭਗ 18 ਹਜ਼ਾਰ ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੈ। ਜਦੋਂਕਿ ਟੇਨਸੇਂਟ ਅਤੇ ਹੋਰ ਚੀਨੀ ਕੰਪਨੀਆਂ ਨੇ 5 ਪ੍ਰਮੁੱਖ ਸਟਾਰਟਅਪ (ਓਲਾ, ਸਵਿਗੀ, ਹਾਇਕ, ਡਰੀਮ11 ਅਤੇ ਬਾਇਜੂਸ) ਵਿਚ 2.4 ਅਰਬ ਡਾਲਰ (ਲਗਭਗ 17 ਹਜ਼ਾਰ ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੈ।

ਭਾਰਤ ਦੀਆਂ ਇਨ੍ਹਾਂ ਕੰਪਨੀਆਂ ਵਿਚ ਚੀਨ ਦਾ ਵੱਡਾ ਨਿਵੇਸ਼
ਭਾਰਤ ਦੀਆਂ ਕਈ ਪ੍ਰਮੁੱਖ ਅਤੇ ਲੋਕਪ੍ਰਿਯ ਕੰਪਨੀਆਂ ਵਿਚ ਚੀਨ ਦੀ ਹਿੱਸੇਦਾਰੀ ਹੈ। ਇਨ੍ਹਾਂ ਵਿਚ ਬਿਗ ਬਾਸਕੇਟ, ਬਾਇਜੂਸ, ਡੇਲਹੀਵੇਰੀ, ਡਰੀਮ 11, ਫਲਿਪਕਾਰਟ, ਹਾਇਕ, ਮੇਕਮਾਈਟਰਿੱਪ, ਓਲਾ, ਓਯੋ, ਪੇ.ਟੀ.ਐੱਮ., ਪੇ.ਟੀ.ਐੱਮ. ਮਾਲ, ਪਾਲਿਸੀ ਬਾਜ਼ਾਰ, ਕਵਿਕਰ, ਰਿਵੀਗੋ, ਸਨੈਪਡੀਲ, ਸਵਿਗੀ, ਉਡਾਨ, ਜ਼ੋਮੈਟੋ ਆਦਿ ਪ੍ਰਮੁੱਖ ਹਨ।

ਪਿਛਲੇ 4 ਸਾਲਾਂ ਦੌਰਾਨ ਦੇਸ਼ ਦੀਆਂ ਨਵੀਂ ਕੰਪਨੀਆਂ (ਸਟਾਰਟਅਪ) ਵਿਚ ਚੀਨ ਦੀਆਂ ਕੰਪਨੀਆਂ ਦੇ ਨਿਵੇਸ਼ ਨਾਲ ਕਰੀਬ 12 ਗੁਣਾ ਦਾ ਵਾਧਾ ਹੋਇਆ ਹੈ। 2016 ਵਿਚ ਭਾਰਤੀ ਸਟਾਰਟਅਪ ਵਿਚ ਚੀਨ ਦੀਆਂ ਕੰਪਨੀਆਂ ਦਾ ਨਿਵੇਸ਼ 38.1 ਲੱਖ ਡਾਲਰ ( ਲਗਭਗ 2,800 ਕਰੋੜ ਰੁਪਏ) ਸੀ, ਜੋ ਸਾਲ 2019 ਵਿਚ ਵੱਧ ਕੇ 4.6 ਅਰਬ ਡਾਲਰ (ਲਗਭਗ 32 ਹਜ਼ਾਰ ਕਰੋੜ ਰੁਪਏ) ਹੋ ਗਿਆ।


cherry

Content Editor

Related News