ਸੇਵਾ ਖੇਤਰ ਨੂੰ ਵਿਦੇਸ਼ੀ ਕੰਪਨੀਆਂ ਲਈ ਖੋਲ੍ਹੇਗਾ ਚੀਨ : ਸ਼ੀ ਜਿਨਪਿੰਗ

09/05/2020 3:52:32 PM

ਬੀਜਿੰਗ— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵਿਦੇਸ਼ੀ ਕੰਪਨੀਆਂ ਲਈ ਆਪਣੇ ਸੇਵਾ ਉਦਯੋਗ ਨੂੰ ਹੋਰ ਖੋਲ੍ਹਣ ਦੀ ਵਚਨਬੱਧਤਾ ਜਤਾਈ ਹੈ।

ਚੀਨ 'ਚ ਅਰਥਵਿਵਸਥਾ ਨੂੰ ਮਹਾਮਾਰੀ 'ਤੇ ਕੰਟਰੋਲ ਦੇ ਸਖ਼ਤ ਉਪਾਵਾਂ ਨਾਲ ਖੋਲ੍ਹਿਆ ਜਾ ਰਿਹਾ ਹੈ। ਹਾਲਾਂਕਿ, ਚੀਨ ਦੇ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਆਪਣੇ ਸੰਬੋਧਨ 'ਚ ਇਸ ਦਾ ਵੇਰਵਾ ਨਹੀਂ ਦਿੱਤਾ ਪਰ ਚੀਨ ਦੇ ਨੇਤਾ ਸੈਰ-ਸਪਾਟਾ, ਪ੍ਰਚੂਨ ਅਤੇ ਹੋਰ ਸੇਵਾਵਾਂ ਦੇ ਵਿਕਾਸ 'ਤੇ ਜ਼ੋਰ ਦੇ ਰਹੇ ਹਨ।

ਚੀਨ ਦੇ ਨੇਤਾ ਚਾਹੁੰਦੇ ਹਨ ਕਿ ਬਰਾਮਦ ਅਤੇ ਨਿਵੇਸ਼ ਦੀ ਬਜਾਏ ਆਰਥਿਕਤਾ ਨੂੰ ਖਪਤਕਾਰ ਖਰਚ ਜ਼ਰੀਏ ਵਧਾਇਆ ਜਾਵੇ। ਸ਼ੀ ਨੇ ਚੀਨ ਦੀਆਂ ਸੇਵਾਵਾਂ ਦੇ ਵਪਾਰ 'ਤੇ ਕੌਮਾਂਤਰੀ ਪ੍ਰਦਰਸ਼ਨੀ ਨੂੰ ਸੰਬੋਧਨ ਕਰਦੇ ਹੋਏ, ''ਚੀਨ ਸੇਵਾ ਉਦਯੋਗਾਂ ਲਈ ਬਾਜ਼ਾਰ ਪਹੁੰਚ ਨੂੰ ਉਦਾਰ ਬਣਾਏਗਾ ਅਤੇ ਉੱਚ ਗੁਣਵੱਤਾ ਵਾਲੀਆਂ ਸੇਵਾਵਾਂ ਦਾ ਸਰਗਮੀ ਨਾਲ ਵਿਸਥਾਰ ਕਰੇਗਾ।'' ਸ਼ੀ ਨੇ ਸੰਮੇਲਨ ਕੇਂਦਰ ਦੀ ਵੀਡੀਓ ਸਕ੍ਰੀਨ 'ਤੇ ਆ ਕੇ ਚੀਨ ਦੇ ਉਦਯੋਗਪਤੀਆਂ ਅਤੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਸੰਬੋਧਿਤ ਕੀਤਾ।


Sanjeev

Content Editor

Related News