Coronavirus Impact : ਇਲੈਕਟ੍ਰਿਕ ਕੰਪਨੀਆਂ ਨੂੰ ਮਹਿੰਗਾ ਪੈ ਸਕਦੈ ਚਾਈਨਾ ਸ਼ਟਡਾਊਨ

01/30/2020 3:41:48 PM

ਨਵੀਂ ਦਿੱਲੀ– ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ’ਚ ਦਹਿਸ਼ਤ ਮਚਾਈ ਹੋਈਆ ਹੈ। ਹੁਣ ਇਸ ਦਾ ਅਸਰ ਵਪਾਰ ਜਗਤ ’ਤੇ ਵੀ ਦਿਸਣ ਲੱਗਾ ਹੈ, ਭਾਰਤ ਦੀਆਂ ਇਲੈਕਟ੍ਰੋਨਿਕ ਕੰਪਨੀਆਂ ਦਾ ਤਾਂ ਇਹੀ ਕਹਿਣਾ ਹੈ। ਦਰਅਸਲ ਕੋਰੋਨਾ ਵਾਇਰਸ ਦੇ ਚੱਲਦੇ ਚੀਨ ਤੋਂ ਆਉਣ ਵਾਲੇ ਕੰਪੋਨੈਂਟਸ ਦੀ ਸਪਲਾਈ ਬੰਦ ਹੋ ਰਹੀ ਹੈ ਜਿਸ ਕਾਰਨ ਭਾਰਤ ’ਚ ਸਮਾਰਟਫੋਨ ਅਤੇ ਉਪਭੋਗਤਾ ਇਲੈਕਟ੍ਰੋਨਿਕਸ ਕੰਪਨੀਆਂ ਨੇ ਉਤਪਾਦ ’ਚ ਕਟੌਤੀ ਅਤੇ ਨਵੇਂ ਨਵੇਂ ਉਤਪਾਦਾਂ ਦੇ ਲਾਂਚ ’ਚ ਦੇਰੀ ਹੋਣ ਦੀ ਗੱਲ ਕਹੀ ਹੈ। ਦੱਸ ਦੇਈਏ ਕਿ ਕੰਪੋਨੈਂਟਸ ਸਪਲਾਈ ’ਚ ਜਿੰਨੀ ਦੇਰ ਹੋਵੇਗੀ, ਇਲੈਕਟ੍ਰੋਨਿਕ ਉਦਯੋਗ ’ਤੇ ਇਸ ਗੱਲ ਦਾ ਉਨਾ ਹੀ ਜ਼ਿਆਦਾ ਅਸਰ ਪਵੇਗਾ। 

ਦੱਸ ਦੇਈਏ ਕਿ ਟੈਲੀਵਿਜ਼ਨ ਪ੍ਰੋਡਕਸ਼ਨ ’ਚ ਇਸਤੇਮਾਲ ਹੋਣ ਵਾਲੇ 75 ਫੀਸਦੀ ਕੰਪੋਨੈਂਟਸ ਅਤੇ ਸਮਾਰਟਫੋਨ ਕਵਰਸ ਦੇ 85 ਫੀਸਦੀ ਕੰਪੋਨੈਂਟਸ ਚੀਨ ਤੋਂ ਆਉਂਦੇ ਹਨ। ਮੋਬਾਇਲ ਡਿਸਪਲੇਅ, ਓਪਨ ਸੇਲ ਟੀਵੀ ਪੈਨਲ, ਸਰਕਿਟ ਬੋਰਡ, ਕੈਪੇਸੀਟਰ, ਮੈਮਰੀ ਅਤੇ ਐੱਲ.ਈ.ਡੀ. ਚਿੱਪਸ ਵਰਗੇ ਜ਼ਰੂਰੀ ਕੰਪੋਨੈਂਟਚੀਨ ਤੋਂ ਆਯਾਤ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਏਅਰ ਕੰਡੀਸ਼ਨਰਸ ਅਤੇ ਵਾਸ਼ਿੰਗ ਮਸ਼ੀਨ ਮੋਟਰਾਂ ਦੀ ਸਪਲਾਈ ਵੀ ਚਾਈਨੀਜ਼ ਕੰਪਨੀਆਂ ਦੁਆਰਾ ਕੀਤੀ ਜਾਂਦੀ ਹੈ। 

ਵੱਧ ਸਕਦੀ ਹੈ ਇਲੈਕਟ੍ਰੋਨਿਕ ਪ੍ਰੋਡਕਟਸ ਦੀ ਕੀਮਤ
ਬਾਜ਼ਾਰ ਦੀ ਹਾਲਤ ਦੇਖਦੇ ਹੋਏ ਚਾਈਨੀਜ਼ ਕੰਪਨੀਆਂ ਨੇ ਕੰਪੋਨੈਂਟਸ ਦੀ ਕੀਮਤ ’ਚ 2-3 ਫੀਸਦੀ ਦਾ ਵਾਧਾ ਕਰ ਦਿੱਤਾ ਹੈ ਅਤੇ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਸ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਚੀਜ਼ਾਂ ਦੀ ਕੀਮਤ ’ਚ ਅਜੇ ਹੋਰ ਵੀ ਵਾਧਾ ਹੋਵੇਗਾ ਜਿਸ ਕਾਰਨ ਭਾਰਤ ’ਚ ਇਲੈਕਟ੍ਰੋਨਿਕ ਪ੍ਰੋਡਕਟਸ ਦੀ ਕੀਮਤ ’ਚ ਵੀ ਵਾਧਾ ਹੋ ਸਕਦਾ ਹੈ। 

ਚੀਨ ਦਾ ਬਦਲ ਲੱਭਣ ’ਚ ਲੱਗੀਆਂ ਕੰਪਨੀਆਂ
ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਬੁੱਧਵਾਰ ਨੂੰ ਚੀਨ ਦਾ ਬਦਲ ਲੱਭਣ ਦੀ ਗੱਲ ਕਹੀ ਹੈ ਤਾਂ ਜੋ ਚਾਈਨੀਜ਼ ਸਪਲਾਈ ’ਚ ਕਮੀ ਨੂੰ ਪੂਰਾ ਕੀਤਾ ਜਾ ਸਕੇ। ਉਪਭੋਗਤਾ ਇਲੈਕਟ੍ਰੋਨਿਕਸ ਅਤੇ ਉਪਕਰਣ ਨਿਰਮਾਤਾ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਨੰਦੀ ਨੇ ਕਿਹਾ ਕਿ ਹਾਲਾਂਕਿ ਘਟਕਾਂ ਲਈ ਵਿਕਲਪਿਕ ਸਪਲਾਈ ਸਰੋਤਾਂ ਨੂੰ ਜਲਦੀ ਨਾਲ ਵਿਕਸਿਤ ਕਰਨਾ ਮੁਸ਼ਕਿਲ ਹੋਵੇਗਾ। ਉਥੇ ਹੀ ਗੋਦਰੇਜ ਅਪਲਾਇੰਸਿਜ਼ ਦੇ ਬਿਜ਼ਨੈੱਸ ਹੈੱਡ ਨੰਦੀ ਨੇ ਕਿਹਾ ਕਿ ਉਦਯੋਗ 20-30 ਦਿਨਾਂ ਦੇ ਕੱਚੇ ਮਾਲ ਦੀ ਸਪਲਾਈ ਦੇ ਨਾਲ ਕੰਮ ਕਰਦਾ ਹੈ। 


Related News