ਚੀਨ ਨੇ 2017 ਦੀ ਜੀ. ਡੀ. ਪੀ. ਵਾਧਾ ਦਰ ਨੂੰ ਘਟਾ ਕੇ 6.8 ਫ਼ੀਸਦੀ ਕੀਤਾ

01/18/2019 7:46:28 PM

ਪੇਈਚਿੰਗ-ਚੀਨ ਨੇ 2017 ਦੇ ਆਪਣੇ ਆਰਥਿਕ ਵਾਧੇ ਦੇ ਅੰਕੜੇ ਨੂੰ 6.9 ਫ਼ੀਸਦੀ ਤੋਂ ਘਟਾ ਕੇ 6.8 ਫ਼ੀਸਦੀ ਕਰ ਦਿੱਤਾ ਹੈ। ਸਰਕਾਰ ਦੇ ਅੰਕੜਾ ਦਫ਼ਤਰ ਨੇ ਇਹ ਗੱਲ ਕਹੀ। ਉਸ ਨੇ 2018 ਵਿਚ ਆਰਥਿਕ ਵਾਧੇ ਦੀ ਰਫ਼ਤਾਰ ਦੇ ਹੋਰ ਸੁਸਤ ਰਹਿਣ ਦਾ ਖਦਸ਼ਾ ਪ੍ਰਗਟਾਇਆ ਹੈ। ਰਾਸ਼ਟਰੀ ਅੰਕੜਾ ਬਿਊਰੋ (ਐੱਨ. ਬੀ. ਐੱਸ.) ਨੇ ਆਪਣੀ ਵੈੱਬਸਾਈਟ 'ਤੇ ਬਿਆਨ ਜਾਰੀ ਕਰ ਕੇ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦੇ ਸਮੁੱਚੇ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਆਕਾਰ ਨੂੰ 82,700 ਅਰਬ ਯੁਆਨ ਤੋਂ ਘਟਾ ਕੇ 82,100 ਅਰਬ ਯੁਆਨ ਕਰ ਦਿੱਤਾ ਹੈ। ਚੀਨ ਦੇ ਅੰਕੜਾ ਬਿਊਰੋ ਨੇ ਸਪੱਸ਼ਟ ਕੀਤਾ ਹੈ ਕਿ ਸਾਲਾਨਾ ਜੀ. ਡੀ. ਪੀ. ਦਾ ਮੁਲਾਂਕਣ ਦੋ ਵਾਰ ਕੀਤਾ ਜਾਂਦਾ ਹੈ ਅਤੇ ਦੋਵਾਂ ਦੇ ਨਤੀਜਿਆਂ ਵਿਚ ਕੁਝ ਹੱਦ ਤੱਕ ਫਰਕ ਦੇਖਣ ਨੂੰ ਮਿਲਦਾ ਹੈ।