ਸ਼ਿਓਮੀ ਦਾ ਨੰਬਰ 2 ਦਾ ਤਾਜ਼ ਖੋਹ ਸਕਦੀ ਹੈ ਚੀਨ ਦੀ BBK

10/22/2018 10:20:38 AM

ਨਵੀਂ ਦਿੱਲੀ—ਚੀਨ ਦੀ ਬੀ.ਬੀ.ਕੇ ਇਲੈਕਟ੍ਰੋਨਿਕਸ ਕਾਰਪ ਮਾਰਚ 'ਚ ਖਤਮ ਵਿੱਤ ਸਾਲ 'ਚ ਭਾਰਤ 'ਚ ਆਮਦਨੀ ਦੇ ਲਿਹਾਜ਼ ਨਾਲ ਸ਼ਿਓਮੀ ਨੂੰ ਪਿੱਛੇ ਛੱਡ ਕੇ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਬਣ ਸਕਦੀ ਹੈ। ਬੀ.ਬੀ.ਕੇ ਇਲੈਕਟ੍ਰੋਨਿਕਸ ਦੇ ਕੋਲ ਓਪੋ ਅਤੇ ਵੀਵੋ ਵਰਗੇ ਦੋ ਮਸ਼ਹੂਰ ਸਮਾਰਟਫੋਨ ਬ੍ਰਾਂਡਸ ਹਨ। ਰਜਿਸਟਰਾਰ ਆਫ ਕੰਪਨੀਜ਼ (ਆਰ.ਓ.ਸੀ.) ਨੂੰ ਓਪੋ ਅਤੇ ਵਿਵੋ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਦੇ ਮੁਤਾਬਕ ਬੀ.ਬੀ.ਕੇ ਇਲੈਕਟ੍ਰੋਨਿਕਸ ਦੇ ਇਨ੍ਹਾਂ ਦੋਵਾਂ ਬ੍ਰਾਂਡਸ ਦੀ ਭਾਰਤ 'ਚ ਆਮਦਨੀ ਵਿੱਤੀ ਸਾਲ 2018 'ਚ 23,173 ਕਰੋੜ ਰੁਪਏ ਰਹੀ ਹੈ। ਦੇਸ਼ ਦੀ ਸਭ ਤੋਂ ਵੱਡੀ ਮੋਬਾਇਲ ਫੋਨ ਕੰਪਨੀ ਸੈਮਸੰਗ ਦੀ ਵਿੱਤੀ ਸਾਲ 2017 'ਚ ਆਮਦਨੀ 34,261 ਕਰੋੜ ਰੁਪਏ ਅਤੇ ਸ਼ਿਓਮੀ ਦੀ 8,379.33 ਕਰੋੜ ਰੁਪਏ ਸੀ। ਇਨ੍ਹਾਂ ਦੋਵਾਂ ਕੰਪਨੀਆਂ ਦੇ ਵਿੱਤੀ ਸਾਲ 2018 ਦੀ ਆਮਦਨੀ ਦੀ ਜਾਣਕਾਰੀ ਅਜੇ ਤੱਕ ਆਰ.ਓ.ਸੀ. ਨੂੰ ਨਹੀਂ ਮਿਲੀ ਹੈ।
ਐਨਾਲਿਸਟੋਂ ਦਾ ਕਹਿਣਾ ਹੈ ਕਿ ਬੀ.ਬੀ.ਕੇ ਦੇ ਭਾਰਤ ਦੇ ਦੂਜੇ ਸਥਾਨ 'ਤੇ ਆਉਣ ਦੀ ਸੰਭਾਵਨਾ ਹੈ ਕਿਉਂਕਿ ਉਸ ਦੇ ਇਕ ਹੋਰ ਮਸ਼ਹੂਰ ਬ੍ਰੈਂਡ ਵਨਪਲੱਸ ਨਾਲ ਹੋਈ ਆਮਦਨੀ ਇਸ 'ਚ ਨਹੀਂ ਜੋੜੀ ਗਈ ਹੈ। ਕਾਊਂਟਰਪੁਆਇੰਟ ਰਿਸਰਚ ਦੇ ਮੁਤਾਬਕ ਅਪ੍ਰੈਲ-ਜੂਨ ਕੁਆਟਰ 'ਚ ਪ੍ਰੀਮੀਅਮ ਸੈਗਮੈਂਟ 'ਚ ਐਪਲ ਅਤੇ ਸੈਮਸੰਗ ਨੂੰ ਪਿੱਛੇ ਛੱਡ ਕੇ ਵਨਪਲੱਸ ਸਭ ਤੋਂ ਵੱਡਾ ਬ੍ਰੈਂਡ ਬਣ ਗਿਆ ਸੀ। 
ਆਰ.ਓ.ਸੀ. ਫਾਈਲਿੰਗ ਦੇ ਅਨੁਸਾਰ ਵਿੱਤੀ ਸਾਲ 2018 'ਚ ਓਪੋ ਅਤੇ ਵੀਵੋ ਦੋਵਾਂ ਦੀ ਸੇਲਸ ਭਾਰਤੀ ਮਾਰਕਿਟ 'ਚ 10,000 ਕਰੋੜ ਰੁਪਏ ਤੋਂ ਜ਼ਿਆਦਾ ਰਹੀ ਸੀ। ਓਪੋ ਮੋਬਾਇਲਸ ਇੰਡੀਆ ਦਾ ਦੱਸ਼ 'ਚ ਗ੍ਰਾਸ ਰੈਵੇਨਿਊ 49 ਫੀਸਦੀ ਵਧ ਕੇ 11,994.3 ਕਰੋੜ ਰੁਪਏ ਅਤੇ ਵੀਵੋ ਮੋਬਾਇਲ ਇੰਡੀਆ ਦਾ 78 ਫੀਸਦੀ ਦੇ ਵਾਧੇ ਦੇ ਨਾਲ 11,179.3 ਕਰੋੜ ਰੁਪਏ ਰਿਹਾ ਹੈ। ਭਾਰਤ 'ਚ ਸੈਮਸੰਗ, ਸ਼ਿਓਮੀ ਅਤੇ ਐਪਲ ਪ੍ਰਾਫਿਟ 'ਚ ਹੈ ਜਦੋਂਕਿ ਓਪੋ ਅਤੇ ਵੀਵੋ ਦਾ ਨੁਕਸਾਨ ਵਧ ਰਿਹਾ ਹੈ। ਪਿਛਲੇ ਵਿੱਤੀ ਸਾਲ 'ਚ ਓਪੋ ਦਾ ਨੈੱਟ ਲਾਸ ਵਧ ਕੇ 357.8 ਕਰੋੜ ਰੁਪਏ ਹੋ ਗਿਆ ਸੀ ਜਦੋਂਕਿ ਵੀਵੋ ਦਾ ਘਾਟਾ ਵਧ ਕੇ 120.4 ਕਰੋੜ ਰੁਪਏ ਰਿਹਾ ਸੀ।