ਵਪਾਰਕ ਜੰਗ ਦੇ ਬਾਵਜੂਦ ਜੁਲਾਈ ''ਚ ਵਧਿਆ ਚੀਨ ਦਾ ਨਿਰਯਾਤ

08/08/2019 4:23:36 PM

ਬੀਜਿੰਗ — ਅਮਰੀਕਾ ਨਾਲ ਜਾਰੀ ਵਪਾਰਕ ਜੰਗ ਦੇ ਬਾਅਦ ਵੀ ਜੁਲਾਈ ਮਹੀਨੇ 'ਚ ਚੀਨ ਦੇ ਨਿਰਯਾਤ 'ਚ 3.30 ਫੀਸਦੀ ਦੀ ਤੇਜ਼ੀ ਦੇਖੀ ਗਈ। ਹਾਲਾਂਕਿ ਇਸ ਦੌਰਾਨ ਚੀਨ ਦਾ ਆਯਾਤ 5.60 ਫੀਸਦੀ ਡਿੱਗ ਗਿਆ। ਚੀਨ ਨੇ ਵੀਰਵਾਰ ਨੂੰ ਵਪਾਰ ਦੇ ਅਧਿਕਾਰਕ ਅੰਕੜੇ ਜਾਰੀ ਕੀਤੇ। ਬਲੂਮਬਰਗ ਦੇ ਇਕ ਸਰਵੇਖਣ ਵਿਚ ਅਨੁਮਾਨ ਲਗਾਇਆ ਗਿਆ ਸੀ ਕਿ ਜੁਲਾਈ ਵਿਚ ਚੀਨ ਦੀ ਨਿਰਯਾਤ ਇਕ ਫੀਸਦੀ ਡਿੱਗੇਗਾ। ਸਰਵੇਖਣ 'ਚ ਆਯਾਤ ਵਿਚ 9 ਫੀਸਦੀ ਦੀ ਗਿਰਾਵਟ ਦਾ ਅੰਦਾਜ਼ਾ ਸੀ। ਆਯਾਤ ਡਿੱਗਣ ਕਾਰਨ ਚੀਨ ਦੀ ਘਰੇਲੂ ਖਪਤ 'ਚ ਗਿਰਾਵਟ ਦੇ ਸੰਕੇਤ ਮਿਲਦੇ ਹਨ। ਇਸ ਦੌਰਾਨ ਚੀਨ ਦੀ ਵਪਾਰ ਹਿੱਸੇਦਾਰੀ ਜੂਨ ਦੇ 51 ਡਾਲਰ ਦੀ ਤੁਲਨਾ ਵਿਚ ਡਿੱਗ ਕੇ 45.10 ਅਰਬ ਡਾਲਰ 'ਤੇ ਆ ਗਿਆ। ਅਮਰੀਕਾ ਨਾਲ ਜਾਰੀ ਵਪਾਰਕ ਜੰਗ ਦੇ ਕਾਰਨ ਗਲੋਬਲ ਪੱਧਰ 'ਤੇ ਮੰਗ 'ਚ ਕਮੀ ਆ ਰਹੀ ਹੈ। ਇਸ ਕਾਰਨ ਇਸ ਸਾਲ ਦੀ ਪਹਿਲੀ ਛਿਮਾਹੀ 'ਚ ਚੀਨ ਦੇ ਨਿਰਮਾਣ ਖੇਤਰ 'ਤੇ ਅਸਰ ਪਿਆ ਹੈ ਅਤੇ ਇਸ ਦੌਰਾਨ ਚੀਨ ਦਾ ਗਲੋਬਲ ਨਿਰਯਾਤ ਲਗਭਗ ਸਥਿਰ ਰਿਹਾ ਹੈ। ਦੂਜੀ ਤਿਮਾਹੀ ਵਿਚ ਚੀਨ ਦੀ ਆਰਥਿਕ ਵਾਧਾ ਦਰ ਦੀ ਰਫਤਾਰ ਵੀ ਘੱਟ ਹੋ ਕੇ 6.20 ਫੀਸਦੀ 'ਤੇ ਆ ਗਈ ਜਿਹੜੀ ਕਿ ਕਰੀਬ 30 ਸਾਲ ਦਾ ਹੇਠਲਾ ਪੱਧਰ ਹੈ।


Related News