ਸਸਤਾ ਹੋਇਆ ਵਾਹਨ ਬੀਮਾ, ਇਕ ਤੋਂ ਜ਼ਿਆਦਾ ਵਾਹਨਾਂ ਲਈ ਲੈ ਸਕੋਗੇ ਇਕ ਬੀਮਾ

07/07/2022 7:03:50 PM

ਨਵੀਂ ਦਿੱਲੀ - IRDAI ਨੇ ਵਾਹਨ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਤੁਹਾਨੂੰ ਆਪਣੇ ਵਾਹਨ ਦਾ ਬੀਮਾ ਕਰਵਾਉਣ ਲਈ ਵੱਡੀ ਰਕਮ ਖ਼ਰਚ ਨਹੀਂ ਕਰਨੀ ਪਵੇਗੀ। ਵਾਹਨ ਮਾਲਕ ਹੁਣ ਆਪਣੇ ਲਈ ਬੀਮੇ ਲਈ ਅਦਾ ਕੀਤੀ ਜਾਣ ਵਾਲੀ ਰਕਮ ਦਾ ਫੈਸਲਾ ਖ਼ੁਦ ਕਰ ਸਕਣਗੇ। ਇਹ ਨਵਾਂ ਨਿਯਮ ਬੁੱਧਵਾਰ ਨੂੰ ਲਿਆਂਦਾ ਗਿਆ ਹੈ ਅਤੇ ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਕਰ ਦਿੱਤਾ ਗਿਆ ਹੈ। ਬੀਮਾ ਰੈਗੂਲੇਟਰ ਨੇ ਹੁਣ ਜਨਰਲ ਇੰਸ਼ੋਰੈਂਸ ਨੂੰ ਐਡ-ਆਨ ਪ੍ਰਦਾਨ ਕਰਨ ਦੀ ਇਜਾਜ਼ਤ ਦਿੱਤੀ ਹੈ ਜਿਸ ਦੇ ਤਹਿਤ ਡਰਾਈਵਿੰਗ ਦੇ ਢੰਗ ਦੁਆਰਾ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਵਿੱਚ 'ਪੇਅ ਐਜ਼ ਯੂ ਡਰਾਈਵ' ਅਤੇ 'ਪੈਅ ਹਾਓ ਯੂ ਡਰਾਈਵ' ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਰੈਸਟੋਰੈਂਟਸ ਅਤੇ ਹੋਟਲ ਹੁਣ ਜ਼ਬਰਦਸਤੀ ਨਹੀਂ ਵਸੂਲ ਸਕਦੇ ਸਰਵਿਸ ਚਾਰਜ, CCPA ਨੇ ਜਾਰੀ ਕੀਤੀਆਂ ਗਾਈਡਲਾਈਨਜ਼

ਇੱਕ ਤੋਂ ਵੱਧ ਵਾਹਨਾਂ ਲਈ ਸਿਰਫ਼ ਇੱਕ ਬੀਮਾ

ਇਹ ਬੀਮਾ ਯੋਜਨਾ ਟੈਲੀਮੈਟਿਕਸ 'ਤੇ ਆਧਾਰਿਤ ਹੋਵੇਗੀ ਜਿਸ ਵਿੱਚ ਵਾਹਨ ਦੀ ਵਰਤੋਂ ਅਤੇ ਡਰਾਈਵਰ ਦੀਆਂ ਆਦਤਾਂ ਦੇ ਹਿਸਾਬ ਨਾਲ ਪ੍ਰੀਮੀਅਮ ਦੀ ਰਕਮ ਘਟਾਈ ਜਾ ਸਕਦੀ ਹੈ। IRDAI ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ ਜਿਸ ਵਿੱਚ ਜੇਕਰ ਵਾਹਨ ਮਾਲਕ ਕੋਲ ਇੱਕ ਤੋਂ ਵੱਧ ਵਾਹਨ ਹਨ, ਤਾਂ ਉਹਨਾਂ ਲਈ ਸਿਰਫ ਇੱਕ ਬੀਮਾ ਪਾਲਿਸੀ ਤੋਂ ਕਵਰ ਲਿਆ ਜਾ ਸਕਦਾ ਹੈ। ਇਸ ਨਵੇਂ ਨਿਯਮ 'ਚ ਬੀਮਾ ਯੋਜਨਾ ਟੈਲੀਮੈਟਿਕਸ 'ਤੇ ਆਧਾਰਿਤ ਹੋਵੇਗੀ। ਬੀਮੇ ਦਾ ਪ੍ਰੀਮੀਅਮ ਇਕੱਲੇ ਡਰਾਈਵਰ ਦੁਆਰਾ ਚਲਾਏ ਜਾਣ ਵਾਲੇ ਵਾਹਨਾਂ ਦੀ ਗਿਣਤੀ 'ਤੇ ਵੀ ਨਿਰਭਰ ਕਰੇਗਾ।

ਇਹ ਵੀ ਪੜ੍ਹੋ : ਚੰਦਰਮਾ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ ਚੀਨ! , NASA ਮੁਖੀ ਨੇ ਦਿੱਤੀ ਚਿਤਾਵਨੀ

ਜਿੰਨਾ ਵਾਹਨ ਚੱਲੇਗਾ ਓਨਾ ਹੀ ਪ੍ਰੀਮੀਅਮ ਅਦਾ ਕਰੋ

IRDAI ਨੇ ਨਵੇਂ ਬੀਮਾ ਉਤਪਾਦਾਂ ਲਈ ਜਨਰਲ ਬੀਮਾ ਕੰਪਨੀਆਂ ਨੂੰ ਵੀ ਇਜਾਜ਼ਤ ਦੇ ਦਿੱਤੀ ਹੈ। ਨਵੇਂ ਮੋਟਰ ਬੀਮਾ ਨਿਯਮ ਮੁਤਾਬਕ ਵਾਹਨ ਦੁਆਰਾ ਰੋਜ਼ਾਨਾ ਤੈਅ ਕੀਤੀ ਦੂਰੀ ਤਹਿਤ ਵੀ ਬੀਮੇ ਦਾ ਪ੍ਰੀਮੀਅਮ ਤੈਅ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਰੋਜ਼ਾਨਾ ਛੋਟੀ ਦੂਰੀ ਨੂੰ ਪੂਰਾ ਕਰਨ ਲਈ ਵਾਹਨ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇਸਦੇ ਲਈ ਘੱਟ ਪ੍ਰੀਮੀਅਮ ਅਦਾ ਕਰਨਾ ਹੋਵੇਗਾ। ਇਸਦੇ ਲਈ, ਡਰਾਈਵਰ ਇਹ ਵੀ ਯਕੀਨੀ ਬਣਾ ਸਕਦਾ ਹੈ ਕਿ ਦੂਰੀ ਨੂੰ ਇੱਕ ਮਹੀਨੇ ਵਿੱਚ ਪੂਰਾ ਕੀਤਾ ਜਾਵੇਗਾ, ਤਾਂ ਜੋ ਪ੍ਰੀਮੀਅਮ ਦੀ ਰਕਮ ਦਾ ਪਤਾ ਲੱਗ ਸਕੇ।

ਖਰਾਬ ਅਤੇ ਰੈਸ਼ ਡਰਾਈਵਿੰਗ ਹੋਵੇਗੀ ਮਹਿੰਗੀ 

ਬੀਮਾ ਰੈਗੂਲੇਟਰ IRDAI ਦੇ ਅਨੁਸਾਰ, ਖਰਾਬ ਜਾਂ ਰੈਸ਼ ਡਰਾਈਵਿੰਗ ਦੇ ਮਾਮਲੇ ਵਿੱਚ ਬੀਮਾ ਪ੍ਰੀਮੀਅਮ ਵਧੇਗਾ। ਗਲੋਬਲ ਪੋਜ਼ੀਸ਼ਨਿੰਗ ਸਿਸਟਮ ਭਾਵ ਜੀਪੀਐਸ ਰਾਹੀਂ ਡਰਾਈਵਿੰਗ ਦੀ ਨਿਗਰਾਨੀ ਕੀਤੀ ਜਾਵੇਗੀ। ਇੱਥੇ ਵਾਹਨ ਵਿੱਚ ਇੱਕ ਮੋਬਾਈਲ ਐਪ ਜਾਂ ਇੱਕ ਛੋਟਾ ਯੰਤਰ ਲਗਾਇਆ ਜਾਵੇਗਾ, ਜੋ ਡਰਾਈਵਿੰਗ ਦੇ ਵਿਵਹਾਰ ਬਾਰੇ ਜਾਣਕਾਰੀ ਦੇਵੇਗਾ। ਇਸ ਤੋਂ ਇਲਾਵਾ ਜੀਪੀਐਸ ਰਾਹੀਂ ਵਾਹਨ ਦੇ ਡਰਾਈਵਿੰਗ ਪੈਟਰਨ ਬਾਰੇ ਵੀ ਜਾਣਕਾਰੀ ਮਿਲੇਗੀ। ਇਸ ਤਕਨੀਕ ਨਾਲ ਹਰੇਕ ਵਾਹਨ ਲਈ ਇੱਕ ਡਰਾਈਵਿੰਗ ਸਕੋਰ ਨਿਰਧਾਰਤ ਕੀਤਾ ਜਾਵੇਗਾ ਜੋ ਵਾਹਨ ਮਾਲਕ ਦੁਆਰਾ ਅਦਾ ਕੀਤੇ ਜਾਣ ਵਾਲੇ ਪ੍ਰੀਮੀਅਮ ਦਾ ਫੈਸਲਾ ਕਰੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News