ਫਾਰਮ 26ਏ. ਐੱਸ. ’ਚ ਬਦਲਾਅ, ਬੇਹੱਦ ਆਸਾਨੀ ਨਾਲ ਦਾਖਲ ਕਰ ਸਕੋਗੇ ਇਨਕਮ ਟੈਕਸ ਰਿਟਰਨਸ

07/19/2020 12:37:21 AM

ਨਵੀਂ ਦਿੱਲੀ (ਭਾਸ਼ਾ)–ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਨੇ ਕਿਹਾ ਹੈ ਕਿ ਨਵੇਂ 26 ਏ. ਐੱਸ. ਫਾਰਮ ਰਾਹੀਂ ਇਨਕਮ ਟੈਕਸਦਾਤਾ ਹੋਰ ਵੱਧ ਆਸਾਨੀ ਨਾਲ ਅਤੇ ਸਹੀ ਰੂਪ ਨਾਲ ਆਪਣੀ ਇਨਕਮ ਟੈਕਸ ਰਿਟਰਨ ਦਾਖਲ ਕਰ ਸਕਣਗੇ। ਇਸ ਅਸੈੱਸਮੈਂਟ ਯੀਅਰ ਤੋਂ ਟੈਕਸਪੇਅਰਸ ਨੂੰ ਨਵਾਂ 26 ਏ. ਐੱਸ. ਫਾਰਮ ਉਪਲਬਧ ਹੋਵੇਗਾ, ਜਿਸ ’ਚ ਟੈਕਸਪੇਅਰਸ ਦੀਆਂ ਵਿੱਤੀ ਲੈਣ-ਦੇਣ ਦੀਆਂ ਵਾਧੂ ਜਾਣਕਾਰੀਆਂ ਹੋਣਗੀਆਂ, ਜਿਨ੍ਹਾਂ ਦਾ ਵੱਖ-ਵੱਖ ਕੈਟਾਗਰੀ ਦੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ (ਐੱਸ. ਐੱਫ. ਟੀ.) ’ਚ ਜ਼ਿਕਰ ਹੁੰਦਾ ਹੈ। ਇਨਕਮ ਟੈਕਸ ਡਿਪਾਰਟਮੈਂਟ ਵਲੋਂ ਇਨ੍ਹਾਂ ਐੱਸ. ਐੱਫ. ਟੀ. ਤੋਂ ਪ੍ਰਾਪਤ ਜਾਣਕਾਰੀ ਨੂੰ ਫਾਰਮ 26ਏ. ਐੱਸ. ਦੇ ਪਾਰਟ ਈ ’ਚ ਦਿਖਾਇਆ ਜਾ ਰਿਹਾ ਹੈ। ਸੀ. ਬੀ. ਡੀ. ਟੀ. ਬੁਲਾਰੇ ਸੁਰਭੀ ਆਹਲੁਵਾਲੀਆ ਨੇ ਕਿਹਾ ਕਿ ਇਸ ਨਾਲ ਟੈਕਸਪੇਅਰਸ ਆਪਣੇ ਟੈਕਸ ਦੀ ਸਹੀ ਤਰ੍ਹਾਂ ਗਣਨਾ ਕਰ ਸਕਣਗੇ ਅਤੇ ਉਹ ਚੰਗਾ ਮਹਿਸੂਸ ਕਰਨਗੇ। ਇਸ ਨਾਲ ਟੈਕਸ ਪ੍ਰਸ਼ਾਸਨ ’ਚ ਪਾਰਦਰਸ਼ਿਤਾ ਆਵੇਗੀ ਅਤੇ ਜਵਾਬਦੇਹੀ ਵਧੇਗੀ।

ਪਹਿਲੇ ਫਾਰਮ 26ਏ. ਐੱਸ. ’ਚ ਕਿਸੇ ਪੈਨ ਕਾਰਡ ਨਾਲ ਜੁੜੇ ਟੀ. ਡੀ. ਐੱਸ. ਅਤੇ ਟੀ. ਸੀ. ਐੱਸ. ਦੀ ਜਾਣਕਾਰੀ ਤੋਂ ਇਲਾਵਾ ਕੁਝ ਹੋਰ ਟੈਕਸ ਦੀ ਸੂਚਨਾ ਹੁੰਦੀ ਸੀ ਪਰ ਹੁਣ ਇਸ ’ਚ ਐੱਸ. ਐੱਫ. ਟੀ. ਹੋਵੇਗੀ ਤਾਂ ਕਿ ਟੈਕਸਪੇਅਰਸ ਨੂੰ ਸਾਰੇ ਵੱਡੇ ਵਿੱਤੀ ਲੈਣ-ਦੇਣ ਨੂੰ ਯਾਦ ਰੱਖਣ ’ਚ ਮਦਦ ਮਿਲੇ ਅਤੇ ਟੈਕਸ ਫਾਈਲ ਕਰਦੇ ਹੋਏ ਆਸਾਨੀ ਹੋਵੇਗੀ। ਇਨਕਮ ਟੈਕਸ ਡਿਪਾਰਮੈਂਟ ਨੂੰ ਕੈਸ਼ ਡਿਪਾਜ਼ਿਟ, ਨਕਦੀ ਨਿਕਾਸੀ, ਚੱਲ-ਅਚੱਲ ਜਾਇਦਾਦ ਵਿਕਰੀ, ਕ੍ਰੈਡਿਟ ਕਾਰਡ ਪੇਮੈਂਟ, ਸ਼ੇਅਰਾਂ ਦੀ ਖਰੀਦ, ਮਿਊਚਲ ਫੰਡਸ, ਸ਼ੇਅਰ ਬਾਇਬੈਕ, ਸਾਮਾਨਾਂ ਅਤੇ ਸੇਵਾਵਾਂ ਲਈ ਕੈਸ਼ ਪੇਮੈਂਟ ਆਦਿ ਦੀ ਜਾਣਕਾਰੀ ਬੈਂਕ, ਮਿਊਚਲ ਫੰਡਸ, ਬਾਂਡਸ ਜਾਰੀ ਕਰਨ ਵਾਲੀਆਂ ਸੰਸਥਾਵਾਂ, ਰਜਿਸਟਰਾਰ ਆਦਿ ਤੋਂ ਵੱਧ ਮੁੱਲ ਦੇ ਵਿੱਤੀ ਲੈਣ-ਦੇਣ ਦੀ ਜਾਣਕਾਰੀ 2016 ਤੋਂ ਮਿਲ ਰਹੀ ਹੈ। ਹੁਣ ਇਹ ਸਾਡੇ ਜਾਣਕਾਰੀ ਫਾਰਮ 26ਏ. ਐੱਸ. ’ਚ ਦਿਖਾਈ ਦੇਵੇਗੀ। ਫਾਰਮ 26ਏ. ਐੱਸ. ਦੇ ਪਾਰਟ ਈ ’ਚ ਲੈਣ-ਦੇਣ ਦੀ ਕਿਸਮ, ਐੱਸ. ਐੱਫ. ਟੀ. ਫਿਲਰ ਦਾ ਨਾਂ, ਲੈਣ-ਦੇਣ ਦੀ ਤਰੀਕ, ਰਾਸ਼ੀ, ਮੋਡ ਆਫ ਪੇਮੈਂਟ ਆਦਿ ਦੀ ਪੂਰੀ ਜਾਣਕਾਰੀ ਮਿਲੇਗੀ। ਆਹਲੁਵਾਲੀਆ ਨੇ ਕਿਹਾ ਕਿ ਇਸ ਨਾਲ ਈਮਾਨਦਾਰ ਟੈਕਸਪੇਅਰਸ ਨੂੰ ਫਾਈਲਿੰਗ ’ਚ ਆਸਾਨੀ ਹੋਵੇਗੀ ਤਾਂ ਰਿਟਰਨ ਫਾਈਲ ਕਰਦੇ ਸਮੇਂ ਜਾਣਕਾਰੀ ਲੁਕਾਉਣ ਵਾਲਿਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਸਕਦਾ ਹੈ।

Karan Kumar

This news is Content Editor Karan Kumar