ਤਾਲਾਬੰਦੀ ਤੋਂ ਬਾਅਦ ਯਾਤਰੀਆਂ ਦੇ ਬੁਕਿੰਗ ਦੇ ਰੁਝਾਨਾਂ ‘ਚ ਆਇਆ ਬਦਲਾਅ

11/21/2020 5:49:12 PM

ਨਵੀਂ ਦਿੱਲੀ - ਏਅਰ ਏਸ਼ੀਆ ਇੰਡੀਆ ਵਲੋਂ ਕੀਤੇ ਇੱਕ ਸਰਵੇਖਣ ਅਨੁਸਾਰ ਭਾਰਤ ਦਾ ਨੌਜਵਾਨ ਵਰਗ ਆਪਣੇ ਘਰ ਦੇ ਨਜ਼ਦੀਕ ਹੀ ਛੁੱਟੀਆਂ ਮਨਾਉਣਾ ਜ਼ਿਆਦਾ ਪਸੰਦ ਕਰਦੇ ਹਨ । ਇਸਦਾ ਕਾਰਨ ਇਹ ਪਾਇਆ ਗਿਆ ਹੈ ਕਿ ਉਨ੍ਹਾਂ ਨੂੰ  ਫਲਾਈਟਾਂ ਵਿਚ ਲੰਮੇ ਘੰਟਿਆਂ ਦੀ ਉਡਾਰੀ ਭਰਨ ਦੀ ਬਜਾਏ ਗੱਡੀ ਚਲਾਕੇ ਜਾਣਾ ਜ਼ਿਆਦਾ ਪਸੰਦ ਹੈ ।ਹਾਲਾਂਕਿ ਹਵਾਈ ਕੰਪਨੀ ਉਮੀਦ ਕਰ ਰਹੀ ਹੈ ਕਿ ਛੁੱਟੀਆਂ ਦੇ ਸਮੇਂ ਸਾਲ ਦੇ ਅੰਤ ਤੱਕ ਇਸ ਰੁਝਾਨ ‘ਚ ਬਦਲਾਵ ਆ ਜਾਵੇਗਾ।

ਇਹ ਸਰਵੇਖਣ ਤਕਰੀਬਨ 2400 ਯਾਤਰੀਆਂ 'ਤੇ ਕੀਤਾ ਗਿਆ ਜਿਸ ਵਿਚ ਇਹ ਪਾਇਆ ਗਿਆ ਕਿ ਤਾਲਾਬੰਦੀ ਤੋਂ ਪਹਿਲਾ 42 ਫੀਸਦੀ 20 ਤੋਂ 29 ਸਾਲ ਦੀ ਉਮਰ ਵਾਲੇ ਨੌਜਵਾਨ ਹਵਾਈ ਯਾਤਰਾ  ਕਰਨੀ ਪਸੰਦ ਕਰਦੇ ਸਨ ਪਰ ਤਾਲਾਬੰਦੀ ਤੋਂ ਬਾਅਦ ਇਹ ਆਂਕੜਾ 35 ਫ਼ੀਸਦੀ ਹੀ ਰਹਿ ਗਿਆ ਹੈ।
ਸਰਵੇਖਣ 'ਚ ਇਹ ਵੀ ਪਾਇਆ ਗਿਆ ਕਿ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਵੀ 40 ਸਾਲ ਉਮਰ ਤੋਂ ਜ਼ਿਆਦਾ ਹਵਾਈ ਯਾਤਰਾ ਕਰਨ ਵਾਲੇ ਯਾਤਰੀ ਸਿਰਫ਼ 10 ਫੀਸਦੀ ਹੀ ਸਨ। ਤਾਲਾਬੰਦੀ ਤੋਂ ਪਹਿਲਾਂ ਇਸ ਵਰਗ ਦੀ ਹਵਾਈ ਯਾਤਰਾ ਕਰਨ ਦਾ ਆਂਕੜਾ 19 ਫੀਸਦੀ ਸੀ। 

ਇਹ ਵੀ ਦੇਖੋ : ਰੇਮੇਡੀਸਵਿਰ ਦਵਾਈ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਨਹੀਂ ਵਰਤੀ ਜਾਣੀ ਚਾਹੀਦੀ : WHO

ਮੰਨਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਸਰਵੇਖਣ ਵਿਚ ਆਪਣੀ ਗੱਡੀ ‘ਚ ਘੁੰਮਣ ਜਾਣ ਨੂੰ ਪਹਿਲ ਦਿੱਤੀ ਹੈ ਉਨ੍ਹਾਂ ਦਾ ਰੁਝਾਨ ਅੰਤ ਤੱਕ ਬਦਲ ਜਾਵੇਗਾ। ਏਅਰ ਏਸ਼ੀਆ ਦੇ ਮੁੱਖ ਅਧਿਕਰੀ ਵਲੋਂ ਕਿਹਾ ਗਿਆ ਕਿ ਲੋਕਾਂ ਨੇ ਸਰਵੇਖਣ ਦੌਰਾਨ ਕਿਹਾ ਕਿ ਉਹ ਮਨੋਰੰਜਨ ਲਈ ਜਾਂ ਤਾਂ ਤਿਉਹਾਰਾਂ ਮੌਕੇ ਜਾਂ ਸਾਲ ਦੇ ਅੰਤ ਵਿਚ ਛੁੱਟੀਆਂ ਮਨਾਉਣ ਜਾਣਾ ਜ਼ਿਆਦਾ ਪਸੰਦ ਕਰਦੇ ਹਨ।

ਇਹ ਵੀ ਦੇਖੋ : ਕੋਰੋਨਾ ਕਾਰਨ ਬੇਰੋਜ਼ਗਾਰ ਹੋਏ ਕਾਮਿਆਂ ਨੂੰ ਕੇਂਦਰ ਸਰਕਾਰ ਵਲੋਂ ਮਿਲੇਗੀ EPF Subsidy


Harinder Kaur

Content Editor

Related News