ਫਿਰ ED ਸਾਹਮਣੇ ਪੇਸ਼ ਨਹੀਂ ਹੋਈ ਚੰਦਾ ਕੋਚਰ, ਦੱਸੀ ਇਹ ਵਜ੍ਹਾ

06/10/2019 5:05:19 PM

ਨਵੀਂ ਦਿੱਲੀ — ICICI Bank ਦੀ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਨੇ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ(ED) ਸਾਹਮਣੇ ਪੇਸ਼ ਕੀਤਾ ਹੋਣਾ ਸੀ ਪਰ ਉਹ ਅਜਿਹਾ ਕਰਨ 'ਚ ਅਸਫਲ ਰਹੀ। ED ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਲਈ ਉਨ੍ਹਾਂ ਨੇ ਖਰਾਬ ਸਿਹਤ ਦਾ ਹਵਾਲਾ ਦਿੱਤਾ ਹੈ। ਹੁਣ ਉਨ੍ਹਾਂ ਨੂੰ ਇਸੇ ਹਫਤੇ ਪੇਸ਼ ਹੋਣ ਲਈ ਕਿਹਾ ਜਾਵੇਗਾ।

ਜ਼ਿਕਰਯੋਗ ਹੈ ਕਿ ਕੋਚਰ ਇਕ ਮਨੀ ਲਾਂਡਰਿੰਗ ਮਾਮਲੇ ਦਾ ਸਾਹਮਣਾ ਕਰ ਰਹੀ ਹੈ। ਇਸ ਮਾਮਲੇ ਦੀ ਜਾਂਚ ED ਵਿਭਾਗ ਕਰ ਰਿਹਾ ਹੈ। ਇਸ ਮਾਮਲੇ ਵਿਚ ਬੈਂਕ ਦੇ ਨਾਲ ਵੀਡੀਓਕਾਨ ਸਮੂਹ ਵੀ ਸ਼ਾਮਲ ਹੈ। ਕੋਚਰ ਪਿਛਲੇ ਹਫਤੇ ਵੀ ਖਰਾਬ ਸਿਹਤ ਦਾ ਹਵਾਲਾ ਦੇ ਕੇ 00 ਸਾਹਮਣੇ ਪੇਸ਼ ਨਹੀਂ ਹੋਈ ਸੀ। ਅਧਿਕਾਰਕ ਸੂਤਰਾਂ ਨੇ ਦੱਸਿਆ ਹੈ ਕਿ ਵਿਭਾਗ ਹੁਣ ਬੈਂਕ ਦੇ ਹੋਰ ਕਰਮਚਾਰੀਆਂ ਨੂੰ ਵੀ ਪੁੱਛਗਿੱਛ ਲਈ ਬੁਲਾਉਣ 'ਤੇ ਵਿਚਾਰ ਕਰ ਰਿਹਾ ਹੈ ਤਾਂ ਜੋ ਕੋਚਰ ਦੇ ਬਿਆਨਾਂ ਦੀ ਪੁਸ਼ਟੀ ਕੀਤੀ ਜਾ ਸਕੇ।

ਵਿਭਾਗ ਨੇ ਪਿਛਲੇ ਮਹੀਨੇ ਕਈ ਦੌਰ ਦੀ ਪੁੱਛਗਿੱਛ 'ਚ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਦੇ ਬਿਆਨ ਦਰਜ ਕੀਤੇ ਸਨ। ਇਸ ਤੋਂ ਇਲਾਵਾ ED ਵਿਭਾਗ ਕੋਚਰ ਦੀ ਜਾਇਦਾਦ ਦਾ ਵੀ ਅਨੁਮਾਨ ਲਗਾਉਣ 'ਤੇ  ਵੀ ਵਿਚਾਰ ਕਰ ਰਹੀ ਹੈ। ਤਾਂ ਜੋ ਉਹ ਇਨ੍ਹਾਂ ਨੂੰ ਅਸਥਾਈ ਤੌਰ 'ਤੇ ਮਨੀ ਲਾਂਡਰਿੰਗ ਕਾਨੂੰਨ ਦੇ ਤਹਿਤ ਕੁਰਕ ਕੀਤਾ ਜਾ ਸਕੇ।
ਇਸ ਮਾਮਲੇ ਵਿਚ ਚੰਦਾ ਕੋਚਰ ਦੇ ਦੇਵਰ ਰਾਜੀਵ ਕੋਚਰ ਕੋਲੋਂ ਵੀ ਕਈ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਹ ਮਾਮਲਾ ICICI Bank ਤੋਂ 1875 ਕਰੋੜ ਰੁਪਏ ਦੇ ਕਰਜ਼ਾ  ਵੰਡ ਲਈ ਕੀਤੇ ਗਏ ਭ੍ਰਿਸ਼ਟਾਚਾਰ ਨਾਲ ਜੁੜਿਆ ਹੈ। ਮਾਮਲੇ 'ਚ ਵੀਡੀਓਕਾਨ ਸਮੂਹ ਦੇ ਵੇਨੁਗੋਪਾਲ ਧੂਤ ਵੀ ਜਾਂਚ ਦੇ ਘੇਰੇ 'ਚ ਹਨ।

ਮਾਮਲਾ ICICI ਬੈਂਕ ਵਲੋਂ 2009 ਅਤੇ 2011 ਵਿਚਕਾਰ ਵੀਡੀਓਕਾਨ ਸਮੂਹ ਨੂੰ 1,875 ਕਰੋੜ ਰੁਪਏ ਦਾ ਕਰਜ਼ਾ ਦੇਣ 'ਚ ਕਥਿਤ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਨਾਲ ਜੁੜਿਆ ਹੈ। 00 ਨੇ ਦੋਸ਼ ਲਗਾਇਆ ਹੈ ਕਿ ICICI Bank ਦੀ ਪ੍ਰਮੁੱਖ ਹੋਣ ਦੇ ਨਾਤੇ ਚੰਦਾ ਕੋਚਰ ਨੇ ਆਪਣੇ ਪਤੀ ਦੁਆਰਾ ਚਲਾਈ ਜਾ ਰਹੀ ਨਿਊਪਾਵਰ ਰਿਨੇਵੇਬਲਸ ਲਿਮਟਿਡ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਕਰੋੜਾਂ ਰੁਪਏ ਮੁਹੱਈਆ ਕਰਵਾਏ।