ਜੈੱਟ ਏਅਰਵੇਜ਼ ਦੀ CFO ਤੋਂ ਬਾਅਦ CEO ਵਿਨੇ ਦੁਬੇ ਨੇ ਵੀ ਦਿੱਤਾ ਅਸਤੀਫਾ

05/14/2019 6:38:59 PM

ਨਵੀਂ ਦਿੱਲੀ— ਆਰਥਿਕ ਮੁਸ਼ਕਲਾਂ ਤੋਂ ਚੱਲ ਰਹੀ ਜੈੱਟ ਏਅਰਵੇਜ਼ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਜੈੱਟ ਏਅਰਵੇਜ਼ ਦੇ ਦੋ ਵੱਡੇ ਅਧਿਕਾਰੀਆਂ ਦੇ ਅਸਤੀਫੇ ਦੀ ਖਬਰ ਆਈ। ਪਹਿਲਾਂ ਅਸਤੀਫਾ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ) ਅਮਿਤ ਅਗਰਵਾਲ ਦਾ ਹੋਇਆ ਜਦਕਿ ਕੰਪਨੀ ਨੂੰ ਦੂਜਾ ਝਟਕਾ ਦਿੰਦੇ ਹੋਏ ਮੁੱਖ ਅਧਿਕਾਰੀ (ਸੀ.ਈ.ਓ) ਵਿਨੇ ਦੁਬੇ ਨੇ ਅਸਤੀਫਾ ਦੇ ਦਿੱਤਾ।


ਵਿਨੇ ਦੁਬੇ ਸੀ ਆਖਰੀ ਉਮੀਦ!
ਵਿਨੇ ਦੁਬੇ ਦਾ ਜੈੱਟ ਏਅਰਵੇਜ਼ ਤੋਂ ਜਾਣਾ ਵੱਡੇ ਝਟਕੇ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਦਰਅਸਲ ਵਿਨੇ ਦੁਬੇ ਬੀਤੇ ਕੁਝ ਸਮੇਂ ਤੋਂ ਜੈੱਟ ਏਅਰਵੇਜ਼ ਨੂੰ ਬਚਾਉਣ ਦੀ ਉਮੀਦ 'ਚ ਜੁਟੇ ਹੋਏ ਸਨ। ਉਨ੍ਹਾਂ ਨੇ ਏਅਰਲਾਈਨ ਦੀ ਪਰਿਚਾਲਣ ਨੂੰ ਸ਼ੁਰੂ ਕਰਨ ਲਈ ਬੈਂਕਾਂ ਤੋਂ ਵੀ ਐਮਰਜੇਂਸੀ ਫੰਡ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਸੈਲਰੀ ਨਾ ਮਿਲਣ ਕਾਰਨ ਟੁੱਟ ਰਹੇ ਕਰਮਚਾਰੀਆਂ ਨੂੰ ਵੀ ਇਕਜੁੱਟ ਕਰ ਰਹੇ ਸਨ। ਅਜਿਹੇ 'ਚ ਉਨ੍ਹਾਂ ਦਾ ਅਸਤੀਫਾ ਕੰਪਨੀ ਦੇ ਭਵਿੱਖ ਲਈ ਇਕ ਵੱਡਾ ਝਟਕਾ ਹੈ।

PunjabKesari
ਇਕ ਮਹੀਨੇ ਦੇ ਅੰਦਰ 5ਵਾਂ ਅਸਤੀਫਾ
ਇਹ ਇਕ ਮਹੀਨੇ ਦੇ ਅੰਦਰ 5ਵਾਂ ਅਸਤੀਫਾ ਹੈ। ਇਸ ਤੋਂ ਪਹਿਲਾਂ ਅਮਿਤ ਅਗਰਵਾਲ ਤੋਂ ਇਲਾਵਾ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੇ ਕਰੀਬੀ ਮੰਨੇ ਜਾ ਰਹੇ ਸਿਖਰ ਕਾਰਜਕਾਰੀ ਗੌਰਾਂਗ ਸ਼ੇਟੀ ਨੇ ਵੀ ਨਿਰਦੇਸ਼ਕ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਇਲਾਵਾ ਸਵਤੰਤਰ ਨਿਰਦੇਸ਼ਕ ਰਾਜਸ਼ੀ ਪਾਥੀ ਅਤੇ ਗੈ-ਕਾਰਜਕਾਰੀ ਨਿਰਦੇਸ਼ਕ ਨਸੀਮ ਜੈਦੀ ਨੇ ਅਸਤੀਫਾ ਦਿੱਤਾ ਸੀ। ਨਸੀਨ ਜੈਦੀ ਮੁੱਖ ਨਿਰਵਾਚਕ ਆਯੁਕਤ ਰਹਿ ਚੁੱਕੇ ਹਨ। ਜੈੱਟ ਏਅਰਵੇਜ਼ ਦੇ ਨਿਰਦੇਸ਼ਕ ਮੰਡਲ 'ਚ ਹੁਣ ਸਿਰ 3 ਨਿਰਦੇਸ਼ਕ ਰਾਬਿਨ ਕਾਮਾਰਕ, ਅਸ਼ੋਕ ਚਾਵਲਾ ਅਤੇ ਸ਼ਰਦ ਸ਼ਰਮਾ ਰਹਿ ਗਏ ਹਨ।

PunjabKesari

 


satpal klair

Content Editor

Related News