ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ

03/22/2023 12:43:47 PM

ਬਿਜ਼ਨੈੱਸ ਡੈਸਕ- ਵੋਟਰ ਆਈ.ਡੀ. ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਹੁਣ ਬਹੁਤ ਜ਼ਰੂਰੀ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਵੋਟਰ ਕਾਰਡ ਪਛਾਣ ਪੱਤਰ ਨੂੰ ਆਧਾਰ ਨਾਲ ਜੋੜਣ ਲਈ ਦਿੱਤੀ ਗਈ ਸਮੇਂ ਸੀਮਾ ਵਧਾ ਦਿੱਤੀ ਹੈ। ਹੁਣ ਲੋਕ ਅਗਲੇ ਸਾਲ ਤੱਕ ਇਨ੍ਹਾਂ ਦੋਵਾਂ ਦਸਤਾਵੇਜ਼ਾਂ ਨੂੰ ਲਿੰਕ ਕਰ ਸਕਦੇ ਹਨ। 

ਇਹ ਵੀ ਪੜ੍ਹੋ- ਬੇਮੌਸਮ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਕੁਝ ਨੁਕਸਾਨ, ਸੂਬਿਆਂ ਤੋਂ ਰਿਪੋਰਟ ਮਿਲਣਾ ਬਾਕੀ : ਕੇਂਦਰ
ਸਰਕਾਰ ਨੇ ਵੋਟਰ ਆਈ.ਡੀ. ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਆਖ਼ਰੀ ਤਾਰੀਕ 31 ਮਾਰਚ 2023 ਤੋਂ ਵਧਾ ਕੇ 1 ਅਪ੍ਰੈਲ 2024 ਕਰ ਦਿੱਤੀ ਹੈ। ਇਸ ਦੇ ਨਾਲ ਹੀ ਵੋਟਰ ਆਈ.ਡੀ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਲਈ ਕਿਤੇ ਜਾਣ ਦੀ ਲੋੜ ਨਹੀਂ ਹੋਵੇਗੀ, ਤੁਸੀਂ ਘਰ ਬੈਠੇ ਇਸ ਨੂੰ ਆਪਣੇ ਮੋਬਾਇਲ ਤੋਂ ਆਨਲਾਈਨ ਆਸਾਨੀ ਨਾਲ ਲਿੰਕ ਕਰ ਸਕਦੇ ਹੋ।

ਇਹ ਵੀ ਪੜ੍ਹੋ- ਪਾਕਿਸਤਾਨ :  ਵਪਾਰ ਘਾਟੇ ਨੂੰ ਰੋਕਣ ਦੀ ਕੋਸ਼ਿਸ਼ 'ਚ ਵਧਿਆ ਬੇਰੁਜ਼ਗਾਰੀ ਦਾ ਸੰਕਟ
ਕਾਂਗਰਸ ਨੇਤਾ ਨੇ ਲਿਖੀ ਸੀ ਪੀ.ਐੱਮ. ਮੋਦੀ ਨੂੰ ਚਿੱਠੀ

ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕੀਤੀ ਕਿ ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰ ਕਰਨ ਲਈ ਤੈਅ ਸੀਮਾ ਹੋਰ ਛੇ ਮਹੀਨੇ ਤੱਕ ਵਧਾਈ ਜਾਵੇ ਅਤੇ 1000 ਰੁਪਏ ਦਾ ਟੈਕਸ ਵੀ ਖਤਮ ਕੀਤਾ ਜਾਵੇ।  ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ 'ਚ ਉਨ੍ਹਾਂ ਨੇ ਰਾਜਸਵ ਵਿਭਾਗ ਵਲੋਂ ਜਾਰੀ ਉਸ ਸੂਚਨਾ ਦਾ ਉਲੇਖ ਕੀਤਾ ਹੈ ਜਿਸ 'ਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ 31 ਮਾਰਚ, 2023 ਤੱਕ 1000 ਰੁਪਏ ਚਾਰਜ ਦੇ ਕੇ ਆਧਾਰ ਅਤੇ ਪੈਨ ਨੂੰ ਆਨਲਾਈਨ ਲਿੰਕ ਕਰ ਲੈਣ।

ਇਹ ਵੀ ਪੜ੍ਹੋ-ਦੁਨੀਆ ਦੇ ਅਰਬਪਤੀਆਂ ਦੀ ਲਿਸਟ 'ਚ 21ਵੇਂ ਨੰਬਰ 'ਤੇ ਹਨ ਗੌਤਮ ਅਡਾਨੀ, ਹੁਣ ਇੰਨੀ ਹੋਈ ਨੈੱਟਵਰਥ

ਉਨ੍ਹਾਂ ਨੇ ਕਿਹਾ ਕਿ ਬਹੁਤ ਵੱਡੀ ਗਿਣਤੀ 'ਚ ਭਾਰਤੀ ਗਰੀਬੀ ਨਾਲ ਘਿਰੇ ਹੋਏ ਹਨ ਅਤੇ ਉਹ ਦੇਸ਼ ਦੇ ਅਜਿਹੇ ਕੋਨਿਆਂ 'ਚ ਰਹਿੰਦੇ ਹਨ ਜਿਥੇ ਇੰਟਰਨੈੱਟ ਦੀ ਸੁਵਿਧਾ ਘੱਟ ਹੈ। ਵਿਚੋਲੇ ਪੇਂਡੂ ਖੇਤਰ 'ਚ ਲੋਕਾਂ ਤੋਂ ਚਾਰਜ ਦੇ ਤੌਰ 'ਤੇ ਪੈਸੇ ਵੀ ਵਸੂਲਣ ਲੱਗੇ ਹਨ। ਚੌਧਰੀ ਨੇ ਬੇਨਤੀ ਕੀਤੀ ਕਿ ਚਾਰਜ ਦਾ ਪ੍ਰਬੰਧ ਖਤਮ ਕੀਤਾ ਜਾਵੇ।

ਇਹ ਵੀ ਪੜ੍ਹੋ-ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਫਰਵਰੀ 'ਚ 56.82 ਵਧ ਕੇ 1.20 ਕਰੋੜ ਹੋਈ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon