1 ਜੁਲਾਈ ਤੋਂ ਬਦਲ ਜਾਏਗਾ ਇਸ ਸਰਕਾਰੀ ਸਕੀਮ ਦਾ ਨਿਯਮ, ਤੁਹਾਡੇ ਪੈਸਿਆਂ ਨਾਲ ਜੁੜਿਆ ਹੈ ਮਾਮਲਾ

06/27/2020 11:49:38 AM

ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਅਟਲ ਪੈਨਸ਼ਨ ਯੋਜਨਾ (APY) ਚਲਾਈ ਜਾਂਦੀ ਹੈ, ਜਿਸ ਤਹਿਤ ਫਿਲਹਾਲ ਆਟੋ ਡੈਬਿਟ ਨਹੀਂ ਹੋ ਰਿਹਾ ਹੈ ਪਰ 30 ਜੂਨ ਨੂੰ ਇਹ ਮਿਆਦ ਖ਼ਤਮ ਹੋਣ ਜਾ ਰਹੀ ਹੈ ਯਾਨੀ 1 ਜੁਲਾਈ ਤੋਂ ਇਸ ਯੋਜਨਾ ਵਿਚ ਪੈਸਾ ਲਗਾਉਣ ਵਾਲੇ ਲੋਕਾਂ ਦੇ ਅਕਾਊਂਟ 'ਚੋਂ ਪੈਸੇ ਆਪਣੇ ਆਪ ਕੱਟ ਜਾਣਗੇ ਯਾਨੀ ਆਟੋ ਡੈਬਿਟ ਹੋ ਜਾਣਗੇ। ਕੋਰੋਨਾ ਮਹਾਮਾਰੀ ਕਾਰਨ 11 ਅਪ੍ਰੈਲ ਨੂੰ ਪੈਨਸ਼ਨ ਰੈਗੂਲੇਟਰ 'ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ' (PFRDA) ਨੇ ਬੈਂਕਾਂ ਨੂੰ ਹੁਕਮ ਦਿੱਤਾ ਸੀ ਕਿ ਉਹ 30 ਜੂਨ ਤੱਕ ਆਟੋ ਡੈਬਿਟ ਨਾ ਕਰਨ। ਗਾਹਕਾਂ ਨੂੰ ਆਟੋ ਡੈਬਿਟ ਫਿਰ ਤੋਂ ਸ਼ੁਰੂ ਹੋਣ ਦੀ ਸੂਚਨਾ ਈ-ਮੇਲ ਜ਼ਰੀਏ ਭੇਜ ਦਿੱਤੀ ਗਈ ਹੈ।

ਕਰੋੜਾਂ ਲੋਕਾਂ 'ਤੇ ਹੋਵੇਗਾ ਅਸਰ
ਆਟੋ ਡੈਬਿਟ ਕਾਰਨ ਕਰੋੜਾਂ ਲੋਕਾਂ 'ਤੇ ਅਸਰ ਹੋਵੇਗਾ, ਕਿਉਂਕਿ ਇਸ ਵਿਚ ਜ਼ਿਆਦਾਤਰ ਲੋਕ ਹੇਠਲੇ ਤਬਕੇ ਦੇ ਹਨ, ਜਿਨ੍ਹਾਂ ਦੀ ਕੋਰੋਨਾ ਮਹਾਮਾਰੀ ਦੌਰਾਨ ਆਮਦਨੀ ਰੁਕੀ ਹੋਈ ਹੈ। ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ 2020 ਤੱਕ ਜਿਨ੍ਹਾਂ ਦੀ ਪੈਨਸ਼ਨ ਸਕੀਮ ਅਕਾਊਂਟ ਰੈਗੂਲਰਾਈਜ਼ਡ ਨਹੀਂ ਹੈ, ਉਨ੍ਹਾਂ ਨੂੰ ਕੋਈ ਜ਼ੁਰਮਾਨਾ ਨਹੀਂ ਲਿਆ ਜਾਏਗਾ।

ਕਿਸ 'ਤੇ ਕਿੰਨਾ ਲੱਗਦਾ ਹੈ ਜ਼ੁਰਮਾਨਾ
ਉਂਝ ਤਾਂ ਅਜੇ ਕੋਈ ਜੁਰਮਾਨਾ ਨਹੀਂ ਲਿਆ ਜਾਵੇਗਾ ਪਰ ਸਾਧਾਰਨ ਤੌਰ 'ਤੇ ਦੇਰ ਨਾਲ ਪੈਸੇ ਜਮ੍ਹਾ ਕਰਨ 'ਤੇ ਜ਼ੁਰਮਾਨਾ ਲੱਗਦਾ ਹੈ ।  

100 ਰੁਪਏ ਪ੍ਰਤੀ ਮਹੀਨੇ ਦੇ ਯੋਗਦਾਨ 'ਤੇ 1 ਰੁਪਿਆ ਪ੍ਰਤੀ ਮਹੀਨਾ ਦਾ ਜ਼ੁਰਮਾਨਾ ਲੱਗਦਾ ਹੈ।
101 ਰੁਪਏ ਤੋਂ ਲੈ ਕੇ 500 ਰੁਪਏ ਪ੍ਰਤੀ ਮਹੀਨੇ ਦੇ ਯੋਗਦਾਨ 'ਤੇ 2 ਰੁਪਏ ਦਾ ਜ਼ੁਰਮਾਨਾ
501 ਰੁਪਏ ਤੋਂ ਲੈ ਕੇ 1000 ਰੁਪਏ ਪ੍ਰਤੀ ਮਹੀਨੇ ਦੇ ਯੋਗਦਾਨ 'ਤੇ 5 ਰੁਪਏ ਦਾ ਜ਼ੁਰਮਾਨਾ
ਪ੍ਰਤੀ ਮਹੀਨੇ 1.001 ਰੁਪਏ ਤੋਂ ਜ਼ਿਆਦਾ ਦੇ ਯੋਗਦਾਨ 'ਤੇ 10 ਰੁਪਏ ਦਾ ਜ਼ੁਰਮਾਨਾ

ਕੀ ਹੈ ਅਟਲ ਪੈਨਸ਼ਨ ਯੋਜਨਾ
ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਅਟਲ ਪੈਨਸ਼ਨ ਯੋਜਨਾ ਕੇਂਦਰ ਸਰਕਾਰ ਦੀ ਇਕ ਸੋਸ਼ਲ ਸਕਿਓਰਿਟੀ ਸਕੀਮ ਹੈ। ਇਸ ਦੇ ਤਹਿਤ ਅਸੰਗਠਿਤ ਖੇਤਰ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਹਰ ਮਹੀਨੇ 1 ਹਜ਼ਾਰ ਰੁਪਏ ਤੋਂ ਲੈ ਕੇ 5000 ਰੁਪਏ ਤੱਕ ਦੀ ਪੈਨਸ਼ਨ ਮਿਲਦੀ ਹੈ। ਦੱਸ ਦੇਈਏ ਕਿ 18 ਤੋਂ 40 ਸਾਲ ਦਾ ਕੋਈ ਵੀ ਸ਼ਖ਼ਸ ਅਕਾਊਂਟ ਖੁੱਲ੍ਹਵਾ ਸਕਦਾ ਹੈ।

ਕਿੱਥੇ ਖੁੱਲ੍ਹਵਾ ਸੱਕਦੇ ਹੋ ਇਹ ਅਕਾਊਂਟ
ਇਸ ਨੂੰ ਕਿਸੇ ਵੀ ਸਰਕਾਰੀ ਬੈਂਕ ਜਾਂ ਪੋਸਟ ਆਫਿਸ ਵਿਚ ਖੁੱਲ੍ਹਵਾਇਆ ਜਾ ਸਕਦਾ ਹੈ। ਹਾਲਾਂਕਿ ਇਕ ਵਿਅਕਤੀ ਇਕ ਹੀ ਅਟਲ ਪੈਨਸ਼ਨ ਅਕਾਊਂਟ ਖੁੱਲ੍ਹਵਾ ਸਕਦਾ ਹੈ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਜੇਕਰ ਪੈਨਸ਼ਨਰ ਦੀ ਮੌਤ ਹੋ ਜਾਂਦੀ ਹੈ ਤਾਂ ਪੈਨਸ਼ਨ ਦਾ ਮੁਨਾਫ਼ਾ ਪਤਨੀ ਨੂੰ ਜਾਂ ਬੱਚਿਆਂ ਨੂੰ ਵੀ ਮਿਲ ਸਕਦਾ ਹੈ ।

cherry

This news is Content Editor cherry