CBI : ਨੀਰਵ ਮੋਦੀ ਦਾ ਬ੍ਰਿਟੇਨ ਦਾ ਬੈਂਕ ਖਾਤਾ ਕੁਰਕ ਕਰਨ ਲਈ ਪਟੀਸ਼ਨ ਦਾਇਰ

Tuesday, Apr 10, 2018 - 11:33 AM (IST)

ਮੁੰਬਈ—ਸੀ.ਬੀ.ਆਈ. ਨੇ ਇਕ ਵਿਸ਼ੇਸ਼ ਸੀ.ਬੀ.ਆਈ. ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਪੰਜਾਬ ਨੈਸ਼ਨਲ ਬੈਂਕ 'ਚ 12700 ਕਰੋੜ ਰੁਪਏ ਦੇ ਘੋਟਾਲੇ ਦੇ ਮੁੱਖ ਦੋਸ਼ੀ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ ਇਕ ਬੈਂਕ ਖਾਤਾ ਕੁਰਕ ਕਰਨ ਦਾ ਅਨੁਰੋਧ ਕੀਤਾ ਜਿਸ ਤੋਂ ਬਾਅਦ ਅਦਾਲਤ ਨੇ ਬ੍ਰਿਟੇਨ ਲਈ ਇਕ ਅਦਾਲਤੀ ਬੇਨਤੀ ਜਾਰੀ ਕੀਤੀ।
ਸੀ.ਬੀ.ਆਈ. ਦੇ ਵਕੀਲ ਓਮ ਪ੍ਰਕਾਸ਼ ਨੇ ਅਦਾਲਤ ਨੂੰ ਕਿਹਾ ਕਿ ਬ੍ਰਿਟੇਨ ਦੇ ਬਾਰਕਲੇਸ ਬੈਂਕ 'ਚ ਨੀਰਵ ਦੇ ਖਾਤੇ 'ਚ ਕਰੀਬ 1279517 ਪਾਊਂਡ (ਕਰੀਬ 12 ਕਰੋੜ ਰੁਪਏ) ਅਤੇ 1244 ਡਾਲਰ (ਕਰੀਬ 80 ਹਜ਼ਾਰ ਰੁਪਏ) ਹੈ। ਸੀ.ਬੀ.ਆਈ. ਨੇ ਕਿਹਾ ਕਿ ਉਸ ਦੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਬੈਂਕ ਨੀਰਵ ਮੋਦੀ ਲਿਮਟਿਡ ਨਾਲ ਸੰਬੰਧ ਖਤਮ ਕਰਨਾ ਚਾਹੁੰਦਾ ਹੈ ਅਤੇ ਉਹ ਨੀਰਵ ਮੋਦੀ ਨੂੰ ਪੈਸਾ ਵਾਪਸ ਕਰਨਾ ਚਾਹੁੰਦਾ ਹੈ। 
ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਵਿਦੇਸ਼ ਸੂਬਾ ਮੰਤਰੀ ਵੀਕੇ ਸਿੰਘ ਨੇ ਪਿਛਲੇ ਹਫਤੇ ਸੰਸਦ 'ਚ ਕਿਹਾ ਸੀ ਕਿ ਉਨ੍ਹਾਂ ਦੇ ਮੰਤਰਾਲਾ ਨੇ ਚੀਨ ਦੇ ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਕੀ ਖੇਤਰ ਦੀ ਸਰਕਾਰ ਤੋਂ ਨੀਰਵ ਮੋਦੀ ਨੂੰ ਅਸਥਾਈ ਤੌਰ 'ਤੇ ਗ੍ਰਿਫਤਾਰ ਕਰਨ ਦਾ ਬੇਨਤੀ ਕੀਤੀ ਹੈ।


Related News