NBFC ਕਰਜ਼ ਦੇਣ 'ਚ ਵਰਤੇ ਸਾਵਧਾਨੀ, ਜ਼ਿਆਦਾ ਉਤਸ਼ਾਹ ਤੋਂ ਰਹੇ ਦੂਰ : ਸੀਤਾਰਮਨ

11/23/2023 6:13:15 PM

ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕਿਹਾ ਕਿ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (NBFCs) ਅਤੇ ਛੋਟੇ ਵਿੱਤ ਬੈਂਕਾਂ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਸੁਝਾਵਾਂ ਅਨੁਸਾਰ ਕਰਜ਼ਾ ਦਿੰਦੇ ਸਮੇਂ ਸਾਵਧਾਨ ਰਹਿਣ ਦੀ ਲੋੜ ਹੈ। ਇੱਥੇ 'ਡੇਬਟ ਵਿਦ ਟੈਕ' ਈਵੈਂਟ ਵਿੱਚ ਬੋਲਦਿਆਂ, ਉਸਨੇ ਸਾਵਧਾਨ ਕੀਤਾ ਕਿ NBFCs ਅਤੇ ਛੋਟੇ ਵਿੱਤ ਬੈਂਕਾਂ ਨੂੰ ਲਾਈਨ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਹੋਣਾ ਚਾਹੀਦਾ।

ਇਹ ਵੀ ਪੜ੍ਹੋ - ਪੈਸੇ ਨਾਲ ਜੁੜੀਆਂ ਇਹ 5 ਆਦਤਾਂ ਬਦਲ ਸਕਦੀਆਂ ਹਨ ਤੁਹਾਡੀ ਜ਼ਿੰਦਗੀ, ਜ਼ਰੂਰ ਦਿਓ ਧਿਆਨ

ਸੀਤਾਰਮਨ ਨੇ ਕਿਹਾ, "ਉਤਸ਼ਾਹ ਚੰਗਾ ਹੁੰਦਾ ਹੈ ਪਰ ਕਈ ਵਾਰ ਲੋਕਾਂ ਲਈ ਇਸਨੂੰ ਹਜ਼ਮ ਕਰਨਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਸਾਵਧਾਨੀ  ਦੇ ਤੌਰ 'ਤੇ ਆਰਬੀਆਈ ਨੇ ਛੋਟੇ ਵਿੱਤ ਬੈਂਕਾਂ, ਐਨਬੀਐਫਸੀ ਨੂੰ ਸੁਚੇਤ ਕੀਤਾ  ਹੈ ਕਿ ਉਹ ਇਸ ਗੱਲ ਨੂੰ ਲੈ ਕੇ ਸਾਵਧਾਨ ਰਹਿਣ ਅਤੇ ਇੰਨੀ ਤੇਜ਼ੀ ਨਾਲ ਅੱਗੇ ਨਾ ਵਧਣ ਕਿ ਬਾਅਦ ਵਿੱਚ ਉਨ੍ਹਾਂ ਨੂੰ ਕਿਸੇ ਵੀ ਨਕਾਰਾਤਮਕ ਪਹਿਲੂ ਦਾ ਸਾਹਮਣਾ ਕਰਨਾ ਪਵੇ।''

ਇਹ ਵੀ ਪੜ੍ਹੋ - 22 ਦਿਨਾਂ 'ਚ ਹੋਣਗੇ 38 ਲੱਖ ਵਿਆਹ, 4.47 ਲੱਖ ਕਰੋੜ ਦੇ ਕਾਰੋਬਾਰ ਦੀ ਉਮੀਦ, ਭਲਕੇ ਸ਼ੁਰੂ ਹੋਵੇਗਾ ਮਹੂਰਤ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰੀ ਬੈਂਕ ਨੇ ਵਿੱਤੀ ਸਥਿਰਤਾ ਯਕੀਨੀ ਬਣਾਉਣ ਲਈ ਇਸ ਮਹੀਨੇ ਦੇ ਸ਼ੁਰੂ ਵਿੱਚ ਅਸੁਰੱਖਿਅਤ ਕਰਜ਼ਿਆਂ 'ਤੇ ਸਖ਼ਤ ਰੁਖ ਅਪਣਾਇਆ ਹੈ। ਰਿਜ਼ਰਵ ਬੈਂਕ ਨੇ ਪਿਛਲੇ ਹਫਤੇ ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਲਈ ਅਸੁਰੱਖਿਅਤ ਮੰਨੇ ਜਾਂਦੇ ਕਰਜ਼ਿਆਂ, ਜਿਵੇਂ ਕਿ ਨਿੱਜੀ ਅਤੇ ਕ੍ਰੈਡਿਟ ਕਾਰਡ ਲੋਨ 'ਤੇ ਨਿਯਮਾਂ ਨੂੰ ਸਖਤ ਕਰਨ ਦਾ ਐਲਾਨ ਕੀਤਾ ਸੀ। ਸੰਸ਼ੋਧਿਤ ਮਾਪਦੰਡਾਂ ਵਿੱਚ ਜੋਖਮ ਦਾ ਭਾਰ 25 ਪ੍ਰਤੀਸ਼ਤ ਵਧਾਇਆ ਗਿਆ ਹੈ।

ਇਹ ਵੀ ਪੜ੍ਹੋ - Zomato-Swiggy ਨੂੰ ਮਿਲਿਆ 500 ਕਰੋੜ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਆਰਬੀਆਈ ਨੇ ਇੱਕ ਸਰਕੂਲਰ ਵਿੱਚ ਕਿਹਾ, "ਸਮੀਖਿਆ ਦੇ ਆਧਾਰ 'ਤੇ  ਵਿਅਕਤੀਗਤ ਕਰਜ਼ ਸਹਿਤ ਵਪਾਰਕ ਬੈਂਕਾਂ (ਬਕਾਇਆ ਅਤੇ ਨਵੇਂ) ਦੇ ਉਪਭੋਗਤਾ ਕਰਜ਼ਿਆਂ ਦੇ ਮਾਮਲੇ ਵਿੱਚ  ਐਕਸਪੋਜਰ ਦੇ ਸਬੰਧ ਵਿੱਚ ਜੋਖਮ ਭਾਰ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਤਹਿਤ  ਜੋਖਮ ਭਾਰ ਨੂੰ 25 ਫ਼ੀਸਦੀ ਵਧਾ ਕੇ 125 ਫ਼ੀਸਦੀ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਸ ਵਿੱਚ ਹਾਊਸਿੰਗ ਲੋਨ, ਐਜੂਕੇਸ਼ਨ ਲੋਨ, ਵਾਹਨ ਲੋਨ ਅਤੇ ਸੋਨੇ ਅਤੇ ਸੋਨੇ ਦੇ ਗਹਿਣਿਆਂ ਦੇ ਆਧਾਰ 'ਤੇ ਲਏ ਗਏ ਕਰਜ਼ੇ ਸ਼ਾਮਲ ਨਹੀਂ ਹਨ। ਕੇਂਦਰੀ ਬੈਂਕ ਨੇ ਬੈਂਕਾਂ ਅਤੇ NBFCs ਲਈ ਕਰਜ਼ੇ ਦੀਆਂ ਰਸੀਦਾਂ 'ਤੇ ਜੋਖਮ ਭਾਰ ਨੂੰ ਕ੍ਰਮਵਾਰ 25 ਫ਼ੀਸਦੀ ਵਧਾ ਕੇ 150 ਫ਼ੀਸਦੀ ਅਤੇ 125 ਫ਼ੀਸਦੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur