ਕੈਸੀਨੋ ਬਿਜ਼ਨੈੱਸ ਨੂੰ ਜੀ. ਐੱਸ. ਟੀ. ’ਤੇ ਮਿਲ ਸਕਦੀ ਹੈ ਰਾਹਤ!

05/21/2019 7:38:41 PM

ਮੁੰਬਈ- ਕੈਸੀਨੋ ਬਿਜ਼ਨੈੱਸ ’ਤੇ ਲੱਗਣ ਵਾਲੇ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ’ਤੇ ਕੇਂਦਰ ਸਰਕਾਰ ਨਰਮ ਰੁਖ਼ ਅਪਣਾ ਸਕਦੀ ਹੈ। ਸੂਤਰਾਂ ਮੁਤਾਬਕ ਵਿੱਤ ਮੰਤਰਾਲਾ ਬੈਟ ਵੈਲਿਊ ਯਾਨੀ ਦਾਅ ’ਤੇ ਲਾਏ ਜਾਣ ਵਾਲੀ ਰਕਮ ਦੀ ਬਜਾਏ ਕੈਸੀਨੋ ਦੀ ਕੁਲ ਕਮਾਈ ’ਤੇ ਜੀ. ਐੱਸ. ਟੀ. ਲਾਉਣ ’ਤੇ ਵਿਚਾਰ ਕਰ ਰਹੀ ਹੈ।

ਦੱਸਣਯੋਗ ਹੈ ਕਿ ਦਾਅ ’ਤੇ ਲਾਈ ਜਾਣ ਵਾਲੀ ਰਾਸ਼ੀ ਕਈ ਗੁਣਾ ਹੁੰਦੀ ਹੈ। ਕੈਸੀਨੋ ਨੂੰ ਰਾਸ਼ੀ ’ਤੇ ਕਈ ਵਾਰ ਜੀ. ਐੱਸ. ਟੀ. ਦੇਣਾ ਹੁੰਦਾ ਹੈ। ਕੈਸੀਨੋ ’ਚ ਅਜੇ ਦਾਅ ਦੀ ਰਾਸ਼ੀ ’ਤੇ 28 ਫੀਸਦੀ ਜੀ. ਐੱਸ. ਟੀ. ਲੱਗਦਾ ਹੈ। ਇਸ ਤੋਂ ਇਲਾਵਾ ਲਾਇਸੈਂਸ ਫੀਸ ਤੋਂ ਵੀ ਜੀ. ਐੱਸ. ਟੀ. ਹਟਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕੈਸੀਨੋ ਮਾਲਕਾਂ ਨੇ ਬੰਬਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ।

satpal klair

This news is Content Editor satpal klair