ਕਾਰਵੀ ਸ਼ੇਅਰ ਬ੍ਰੋਕਿੰਗ ਅਜਿਹੇ ਕੰਮਾਂ ''ਚ ਸ਼ਾਮਲ ਸੀ ਜਿਨ੍ਹਾਂ ਦੀ ਕਦੇ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ : ਸੇਬੀ

11/27/2019 6:16:11 PM

ਮੁੰਬਈ — ਕਾਰਵੀ ਸਟਾਕ ਬ੍ਰੋਕਿੰਗ ਮਾਮਲੇ ਦੇ ਬਾਅਦ ਪੂੰਜੀ ਮਾਰਕੀਟ ਰੈਗੂਲੇਟਰ ਸੇਬੀ ਨੇ ਬੁੱਧਵਾਰ ਨੂੰ ਕਿਹਾ ਕਿ ਇਨ੍ਹਾਂ ਬ੍ਰੋਕਰੇਜ ਕੰਪਨੀ ਨੂੰ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਲ ਪਾਇਆ ਗਿਆ ਹੈ ਜਿਨ੍ਹਾਂ ਦੀ ਕਦੇ ਆਗਿਆ ਹੀ ਨਹੀਂ ਦਿੱਤੀ ਗਈ ਸੀ। ਸਕਿਉਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦੇ ਚੇਅਰਮੈਨ ਅਜੇ ਤਿਆਗੀ ਦੀ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਰੈਗੂਲੇਟਰ ਨੇ ਕੁਝ ਹੀ ਦਿਨ ਪਹਿਲਾਂ ਹੀ ਸਟਾਕ ਬਰੋਕਿੰਗ ਫਰਮ ਕਾਰਵੀ ਦੇ ਕੰਮ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤਾ ਹੈ। ਕਾਰਵੀ ਬਰੋਕਿੰਗ ਫਰਮ ਆਪਣੇ ਕੋਲ ਰੱਖੇ ਗਾਹਕਾਂ ਦੇ ਸ਼ੇਅਰਾਂ ਵਿਚ ਆਪਣੀਆਂ ਸਹਿਯੋਗੀ ਇਕਾਈਆਂ ਦੇ ਜ਼ਰੀਏ ਖਰੀਦ ਕਰਨ ਦੇ ਕੰਮ 'ਚ ਸ਼ਾਮਲ ਸਾਬਤ ਹੋਈਆਂ। ਤਿਆਗੀ ਨੇ ਕਿਹਾ ਕਿ ਜੂਨ ਵਿਚ ਸੇਬੀ ਨੇ ਇਕ ਸਰਕੂਲਰ ਜਾਰੀ ਕਰਕੇ ਇਸ ਮਾਮਲੇ ਵਿਚ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਸੀ ਕਿ ਕਿਸੇ ਵੀ ਸੰਸਥਾ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ। ਇਸ ਤੋਂ ਪਹਿਲਾਂ ਦੀਆਂ ਵੀ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣਾ ਸਵੀਕਾਰ ਨਹੀਂ ਕੀਤਾ ਜਾਵੇਗਾ।

ਸੇਬੀ ਦੇ ਚੇਅਰਮੈਨ ਨੇ ਇਥੇ ਕੰਪਨੀ ਦੇ ਕਾਰਜਾਂ ਬਾਰੇ ਆਰਗੇਨਾਈਜ਼ੇਸ਼ਨ ਫਾਰ ਆਰਥਿਕ ਸਹਿਕਾਰਤਾ ਅਤੇ ਵਿਕਾਸ (ਓ.ਈ.ਸੀ.ਡੀ.) ਦੀ ਏਸ਼ੀਅਨ ਬੈਠਕ ਦੇ ਮੌਕੇ 'ਤੇ ਪੱਤਰਕਾਰਾਂ ਨੂੰ ਵੱਖਰੇ ਤੌਰ 'ਤੇ ਕਿਹਾ, 'ਬੁਨਿਆਦੀ ਤੌਰ 'ਤੇ ਜਿਸਦੀ ਕਦੇ ਇਜਾਜ਼ਤ ਨਹੀਂ ਸੀ ਉਹ ਕੰਮ ਕੀਤਾ ਦਾ ਰਿਹਾ ਸੀ।' ਅਜਿਹਾ ਨਹੀਂ ਹੈ ਕਿ ਇਸ ਲਈ ਜੂਨ ਵਿਚ ਹੀ ਮਨ੍ਹਾਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ,'ਭਾਵੇਂ ਇਸ ਮਾਮਲੇ ਵਿਚ ਪਹਿਲਾਂ ਕੁਝ ਵੀ ਸਪਸ਼ਟ ਤੌਰ 'ਤੇ ਨਹੀਂ ਕਿਹਾ ਗਿਆ ਸੀ, ਫਿਰ ਵੀ ਤੁਸੀਂ ਆਪਣੇ ਪੱਧਰ 'ਤੇ ਗਾਹਕਾਂ ਦੇ ਸ਼ੇਅਰਾਂ ਦੀ ਵਰਤੋਂ ਨਹੀਂ ਕਰ ਸਕਦੇ, ਕੋਈ ਵੀ ਅਜਿਹਾ ਨਹੀਂ ਕਰ ਸਕਦਾ। 
ਪਿਛਲੇ ਸ਼ੁੱਕਰਵਾਰ ਨੂੰ ਸਟਾਕ ਬ੍ਰੌਕਿੰਗ ਕੰਪਨੀ ਕਾਰਵੀ ਨੂੰ ਸ਼ੇਅਰ ਬ੍ਰੋਕਿੰਗ ਦੀਆਂ ਗਤੀਵਿਧੀਆਂ ਲਈ ਨਵੇਂ ਗਾਹਕਾਂ ਨੂੰ ਰਜਿਸਟਰ ਕਰਨ 'ਤੇ ਰੋਕ ਲਗਾ ਦਿੱਤੀ ਗਈ ਸੀ। ਕੰਪਨੀ 'ਤੇ ਗਾਹਕਾਂ ਦੀਆਂ ਸਿਕਿਓਰਿਟੀਜ਼ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਨੇ ਇਸ ਸੰਬੰਧ 'ਚ ਸੇਬੀ ਮੁੱਢਲੀ ਰਿਪੋਰਟ ਭੇਜੀ ਸੀ, ਇਸ ਤੋਂ ਬਾਅਦ ਹੀ ਇਸ ਸਬੰਧ 'ਚ ਸੇਬੀ ਵਲੋਂ ਇਹ ਕਦਮ ਚੁੱਕਿਆ ਗਿਆ। ਸੇਬੀ ਨੇ ਕਿਹਾ ਕਿ 19 ਅਗਸਤ ਨੂੰ ਐਕਸਚੇਂਜ ਦੀ ਮੁਢਲੀ ਰਿਪੋਰਟ ਮਿਲਣ ਤੋਂ ਬਾਅਦ ਹੀ ਕਾਰਵੀ ਸਟਾਕ ਬ੍ਰੌਕਿੰਗ ਲਿਮਟਿਡ ਦੇ ਖਿਲਾਫ ਸੀਮਤ ਜਾਂਚ ਕੀਤੀ ਗਈ ਸੀ। ਸੌਦਿਆਂ ਦੀ ਜਾਂਚ 1 ਜਨਵਰੀ ਤੋਂ ਬਾਅਦ ਕੀਤੀ ਗਈ ਸੀ।


Related News