ਕਰੀਅਰ, ਰੋਜ਼ਗਾਰ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ ਆਟੋਮੇਸ਼ਨ ਅਤੇ ਡਿਜੀਟਲੀਕਰਨ ਨਾਲ

07/25/2016 9:01:36 AM

ਨਵੀਂ ਦਿੱਲੀ—ਪਿਪਲੀਲਰਨ ਦੀ ਸਟੇਟ ਆਫ ਇੰਡੀਆ ਟੈਕਨਾਲੋਜੀ ਸਕਿੱਲਜ਼ ਰਿਪੋਰਟ ਦੇ ਮੁਤਾਬਕ ਆਟੋਮੇਸ਼ਨ ਜਿਹੀ ਤੇਜ਼ ਟੈਕਨਾਲੋਜੀ ਪ੍ਰਗਤੀ ਅਤੇ ਡਿਜੀਟਲ ਟੈਕਨਾਲੋਜੀ ਨਾਲ ਆਉਣ ਵਾਲੇ ਦਿਨਾਂ ''ਚ ਪੇਸ਼ੇਵਰਾਂ ਦਾ ਕਰੀਅਰ ਪ੍ਰਭਾਵਿਤ ਹੋਵੇਗਾ ਅਤੇ ਇਸ ਦਾ ਆਉਣ ਵਾਲੇ ਦਿਨਾਂ ''ਚ ਰੋਜ਼ਗਾਰ ਸੁਰੱਖਿਆ ''ਤੇ ਅਸਰ ਹੋਵੇਗਾ। ਸਰਵੇਖਣ ''ਚ ਸ਼ਾਮਲ 9,200 ਤੋਂ ਜ਼ਿਆਦਾ ਮੱਧ ਪੱਧਰ ਦੇ ਆਈ. ਟੀ.-ਆਈ. ਟੀ. ਈ. ਐੱਸ. ਪੇਸ਼ੇਵਰ ''ਚੋਂ 60 ਫੀਸਦੀ ਦਾ ਮੰਨਣਾ ਹੈ ਕਿ ਟੈਕਨਾਲੋਜੀ ਦੀ ਤੇਜ਼ ਪ੍ਰਗਤੀ ਨਾਲ ਸਾਲ 2017-18 ਤੱਕ ਉਨ੍ਹਾਂ ਦਾ ਕਰੀਅਰ ਪ੍ਰਭਾਵਿਤ ਹੋ ਸਕਦਾ ਹੈ। ਕਰੀਬ 62 ਫੀਸਦੀ ਦਾ ਮੰਨਣਾ ਹੈ ਕਿ ਆਟੋਮੇਸ਼ਨ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਟੈਕਨਾਲੋਜੀ ਨਾਲ ਰੋਜ਼ਗਾਰ ਦੀਆਂ ਸੰਭਾਵਨਾਵਾਂ ''ਤੇ ਪ੍ਰਭਾਅ ਪਵੇਗਾ, ਜਦਕਿ 48 ਫੀਸਦੀ ਦਾ ਮੰਨਣਾ ਹੈ ਕਿ ਵਪਾਰੀਕਰਨ ਅਤੇ ਬਦਲਦੇ ਗਾਹਕਾਂ ਦੇ ਰੁਝਾਨਾਂ ਦੇ ਕਾਰਨ ਇਸ ''ਤੇ ਅਸਰ ਹੋਵੇਗਾ। ਇਸ ਸਰਵੇ ''ਚ ਬੈਂਗਲੁਰੂ, ਮੁੰਬਈ, ਨਵੀਂ ਦਿੱਲੀ, ਹੈਦਰਾਬਾਦ, ਚੇਨਈ, ਪੁਣੇ ਅਤੇ ਕੋਲਕਾਤਾ ਦੀ ਪਹਿਲੀ ਅਤੇ ਦੂਸਰੇ ਦਰਜੇ ਦੀਆਂ ਕੰਪਨੀਆਂ ''ਚ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਸ਼ਾਮਲ ਕੀਤਾ ਗਿਆ ਹੈ।