ਕੇਅਰ ਰੇਟਿੰਗਸ ਦਾ ਸ਼ੁੱਧ ਲਾਭ 57 ਫੀਸਦੀ ਡਿੱਗਿਆ

06/19/2020 10:58:00 PM

ਨਵੀਂ ਦਿੱਲੀ (ਭਾਸ਼ਾ)-ਕੇਅਰ ਰੇਟਿੰਗਸ ਦਾ ਏਕੀਕ੍ਰਿਤ ਸ਼ੁੱਧ ਲਾਭ 31 ਮਾਰਚ 2020 ਨੂੰ ਖਤਮ ਤਿਮਾਹੀ 'ਚ 57.2 ਫੀਸਦੀ ਡਿੱਗ ਕੇ 15.68 ਕਰੋੜ ਰੁਪਏ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ 2018-19 ਦੀ ਇਸੇ ਤਿਮਾਹੀ 'ਚ ਕੰਪਨੀ ਦਾ ਏਕੀਕ੍ਰਿਤ ਸ਼ੁੱਧ ਲਾਭ 36.68 ਕਰੋੜ ਰੁਪਏ ਸੀ। ਕੇਅਰ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਸਮੀਖਿਆ ਅਧੀਨ ਮਿਆਦ 'ਚ ਉਸ ਦੀ ਏਕੀਕ੍ਰਿਤ ਕਮਾਈ 73.40 ਕਰੋੜ ਰੁਪਏ ਰਹਿ ਗਈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਇਹ 99.02 ਕਰੋੜ ਰੁਪਏ ਸੀ। ਕੰਪਨੀ ਦੇ ਨਿਰਦੇਸ਼ਕ ਮੰਡਲ ਨੇ 10 ਰੁਪਏ ਅੰਕਿਤ ਮੁੱਲ ਦੇ ਹਰ ਇਕ ਸ਼ੇਅਰ 'ਤੇ ਢਾਈ ਰੁਪਏ ਦਾ ਅੰਤਿਮ ਲਾਭ ਅੰਸ਼ ਦੇਣ ਦੀ ਵੀ ਸਿਫਾਰਿਸ਼ ਕੀਤੀ ਹੈ।


Karan Kumar

Content Editor

Related News