ਟਾਟਾ ਸਮੂਹ ਦੇ 6 ਟਰੱਸਟਾਂ ਦੀ ਰਜਿਸਟ੍ਰੇਸ਼ਨ ਰੱਦ, ਆਮਦਨ ਟੈਕਸ ਵਿਭਾਗ ਨੇ ਦਿੱਤਾ ਆਦੇਸ਼

11/02/2019 12:35:30 PM

ਨਵੀਂ ਦਿੱਲੀ — ਆਮਦਨ ਟੈਕਸ ਵਿਭਾਗ ਨੇ ਟਾਟਾ ਸਮੂਹ ਦੇ 6 ਟਰੱਸਟਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਜਿਨ੍ਹਾਂ ਟਰੱਸਟਾਂ ਦੀ ਰਜਿਸਟਰੀ ਰੱਦ ਕੀਤੀ ਗਈ ਹੈ, ਉਨ੍ਹਾਂ ਵਿਚ ਜਮਸ਼ੇਦਜੀ ਟਾਟਾ ਟਰੱਸਟ, ਆਰਡੀ ਟਾਟਾ ਟਰੱਸਟ, ਟਾਟਾ ਐਜੂਕੇਸ਼ਨ ਟਰੱਸਟ, ਟਾਟਾ ਸੋਸ਼ਲ ਵੈਲਫੇਅਰ ਟਰੱਸਟ, ਜਨਤਕ ਸੇਵਾ ਟਰੱਸਟ ਅਤੇ ਨਵਾਜ਼ਬਾਈ ਰਤਨ ਟਾਟਾ ਟਰੱਸਟ ਦੇ ਨਾਮ ਸ਼ਾਮਲ ਹਨ। ਆਮਦਨ ਕਰ ਵਿਭਾਗ ਨੇ ਇਹ ਕਾਰਵਾਈ ਗਰੁੱਪ ਵਲੋਂ ਇਨ੍ਹਾਂ ਟਰੱਸਟਾਂ ਦੇ ਸਰੰਡਰ ਕੀਤੇ ਜਾਣ ਦੇ ਬਾਅਦ ਕੀਤੀ ਹੈ।

4 ਸਾਲ ਪਹਿਲਾਂ ਰਜਿਸਟ੍ਰੇਸ਼ਨ ਰੱਦ ਕਰਨ ਲਈ ਕੀਤਾ ਸੀ ਸਰੰਡਰ

ਟਾਟਾ ਟਰੱਸਟ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ 6 ਟਰੱਸਟ ਰਜਿਸਟ੍ਰੇਸ਼ਨ ਦੇ ਸਰੰਡਰ ਕਰਨ ਦਾ ਫੈਸਲਾ ਟਰੱਸਟ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਇਹ ਫੈਸਲੇ ਨਾਲ ਟਰੱਸਟ ਨੂੰ ਆਪਣੇ ਚੈਰੀਟੇਬਲ ਕੰਮਾਂ ਲਈ ਉਪਲਬਧ ਸਰੋਤਾਂ ਨੂੰ ਵਧਾਉਣ 'ਚ ਸਹਾਇਤਾ ਮਿਲੇਗੀ। ਬਿਆਨ ਅਨੁਸਾਰ ਇਨਕਮ ਟੈਕਸ ਵਿਭਾਗ ਮੁੰਬਈ ਦੇ ਪ੍ਰਮੁੱਖ ਕਮਿਸ਼ਨਰ ਨੇ ਵੀਰਵਾਰ ਨੂੰ 6 ਟਰੱਸਟਾਂ ਦੀ ਰਜਿਸਟਰੀ ਰੱਦ ਕਰਨ ਦੇ ਆਦੇਸ਼ ਦਿੱਤੇ ਸਨ। ਇਨਕਮ ਟੈਕਸ ਵਿਭਾਗ ਨੇ ਇਨ੍ਹਾਂ ਸਾਰੇ 6 ਟਰੱਸਟਾਂ ਦੇ ਰਜਿਸਟ੍ਰੇਸ਼ਨ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੇ ਆਦੇਸ਼ ਦਿੱਤੇ ਹਨ। ਟਾਟਾ ਟਰੱਸਟ ਨੇ ਕਿਹਾ ਹੈ ਕਿ ਸਾਨੂੰ ਉਮੀਦ ਹੈ ਕਿ ਰਜਿਸਟਰੇਸ਼ਨ ਰੱਦ ਕਰਨ ਦਾ ਇਹ ਫੈਸਲਾ 2015 ਤੋਂ ਲਾਗੂ ਮੰਨਿਆ ਜਾਵੇਗਾ, ਜਦੋਂ ਅਸੀਂ ਇਨ੍ਹਾਂ ਟਰੱਸਟਾਂ ਨੂੰ ਸਰੰਡਰ ਕਰ ਦਿੱਤਾ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਨੂੰ ਰੱਦ ਕਰਨ ਲਈ ਸਹਿਮਤ ਦਿੱਤੀ ਸੀ।

ਟਾਟਾ ਟਰੱਸਟ ਨੇ ਕਿਹਾ ਹੈ ਕਿ ਅਸੀਂ ਇਨਕਮ ਟੈਕਸ ਵਿਭਾਗ ਦੇ ਆਦੇਸ਼ਾਂ ਦੀ ਜਾਂਚ ਕਰ ਰਹੇ ਹਾਂ ਅਤੇ ਇਸ ਤੋਂ ਬਾਅਦ ਹੀ ਕਾਨੂੰਨ ਅਨੁਸਾਰ ਅਗਲਾ ਕਦਮ ਚੁੱਕਾਂਗੇ। ਟਰੱਸਟ ਦਾ ਕਹਿਣਾ ਹੈ ਕਿ ਉਸ ਕੋਲ ਆਪਣੇ ਵਿਰੁੱਧ ਸ਼ਿਕਾਇਤਾਂ ਦਾ ਜਵਾਬ ਦੇਣ ਲਈ ਤੱਥ ਅਤੇ ਕਾਨੂੰਨੀ ਉਪਚਾਰ ਦੋਵੇਂ ਉਪਲਬਧ ਹਨ। ਟਾਟਾ ਟਰੱਸਟ ਨੇ ਕਿਹਾ ਹੈ ਕਿ ਅਸੀਂ ਇਹ ਸਪੱਸ਼ਟ ਦੇਣਾ ਚਾਹੁੰਦੇ ਹਾਂ ਕਿ ਰਜਿਸਟਰੀ ਰੱਦ ਕਰਨ ਦੇ ਆਦੇਸ਼ ਅਨੁਸਾਰ ਅਜੇ ਤੱਕ ਆਮਦਨ ਟੈਕਸ ਵਿਭਾਗ ਨੇ ਸਾਨੂੰ ਕੋਈ ਡਿਮਾਂਡ ਨੋਟਿਸ ਨਹੀਂ ਭੇਜਿਆ ਹੈ। ਟਰੱਸਟ ਨੇ ਉਨ੍ਹਾਂ ਖਬਰਾਂ 'ਤੇ ਹੈਰਾਨੀ ਜ਼ਾਹਰ ਕੀਤੀ ਹੈ ਜਿਨ੍ਹਾਂ 'ਚ ਟਰੱਸਟ ਦੀ ਜਾਇਦਾਦ ਸੀਜ਼ ਹੋਣ ਦੀ ਗੱਲ ਕਹੀ ਜਾ ਰਹੀ ਹੈ।