‘ਮਹਾਮਾਰੀ ਦੀ ਮਾਰ, ਕੈਫੇ ਕੌਫੀ ਡੇ ਨੇ ਗਾਹਕਾਂ ਦੇ ਟਿਕਾਣਿਆਂ ਤੋਂ ਕਈ ਵੈਂਡਿੰਗ ਮਸ਼ੀਨਾਂ ਹਟਾਈਆਂ’

07/03/2021 11:13:04 AM

ਨਵੀਂ ਦਿੱਲੀ (ਭਾਸ਼ਾ) – ਕੌਫੀ ਚੇਨ ਕੈਫੇ ਕੌਫੀ ਡੇ (ਸੀ. ਸੀ. ਡੀ.) ਦੀ ਆਪ੍ਰੇਟਿੰਗ ਕਰਨ ਵਾਲੀ ਕੌਫੀ ਡੇ ਗਲੋਬਲ ਲਿਮ. ਨੇ ਪਿਛਲੇ ਵਿੱਤੀ ਸਾਲ ਦੌਰਾਨ ਮਹਾਮਾਰੀ ਕਾਰਨ ਮੰਗ ਪ੍ਰਭਾਵਿਤ ਹੋਣ ਕਾਰਨ ਗਾਹਕਾਂ ਮੁਤਾਬਕ ਬਣੇ 30,000 ਕੈਬੀਨੇਟ ਨੂੰ ਛੱਡ ਦਿੱਤਾ ਹੈ। ਇਨ੍ਹਾਂ ਦਾ ਇਸਤੇਮਾਲ ਕੌਫੀ ਦੀਆਂ ਵੈਂਡਿੰਗ ਮਸ਼ੀਨਾਂ ਲਈ ਕੀਤਾ ਜਾਂਦਾ ਹੈ।

ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਸੀ. ਡੀ. ਜੀ. ਐੱਲ. ਦੀ ਮੂਲ ਕੰਪਨੀ ਕੌਫੀ ਡੇ ਐਂਟਰਪ੍ਰਾਈਜ਼ੇਜ਼ ਲਿਮ. ਨੇ ਕਿਹਾ ਕਿ ਮਹਾਮਾਰੀ ਦੀ ਸਥਿਤੀ ਕਾਰਨ ਗਾਹਕਾਂ ਦੇ ਟਿਕਾਣਿਆਂ ਤੋਂ ਕਈ ਵੈਂਡਿੰਗ ਮਸ਼ੀਨਾਂ ਹਟਾਈਆਂ ਗਈਆਂ ਹਨ। ਕੌਫੀ ਡੇ ਗਲੋਬਲ ਲਿਮਟਿਡ (ਸੀ. ਡੀ. ਜੀ. ਐੱਲ.) ਨੂੰ 31 ਮਾਰਚ 2021 ਨੂੰ ਸਮਾਪਤ ਵਿੱਤੀ ਸਾਲ ’ਚ 306.54 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਘਾਟਾ ਹੋਇਆ ਹੈ। ਇਸ ਦੌਰਾਨ ਆਪ੍ਰੇਟਿੰਗ ਤੋਂ ਉਸ ਦੀ ਆਮਦਨ 73.4 ਫੀਸਦੀ ਘਟ ਕੇ 400.81 ਕਰੋੜ ਰੁਪਏ ਰਹਿ ਗਈ। ਜਨਵਰੀ-ਮਾਰਚ ਤਿਮਾਹੀ ’ਚ ਕੰਪਨ ਦਾ ਸ਼ੁੱਧ ਘਾਟਾ ਵਧ ਕੇ 94.81 ਕਰੋੜ ਰੁਪਏ ਅਤੇ ਆਪ੍ਰੇਟਿੰਗ ਆਮਦਨ 61.4 ਫੀਸਦੀ ਘਟ ਕੇ 141.04 ਕਰੋੜ ਰੁਪਏ ਰਹੀ।

Harinder Kaur

This news is Content Editor Harinder Kaur