ਕੇਬਲ ਟੀਵੀ ਹੋਇਆ ਸਸਤਾ, ਹੁਣ 130 ਰੁਪਏ ’ਚ ਮਿਲਣਗੇ 150 ਚੈਨਲ

10/05/2019 1:43:31 PM

ਗੈਜੇਟ ਡੈਸਕ– ਮੰਥਲੀ ਟੀਵੀ ਬਿੱਲ ਨੂੰ ਘਟਾਉਣ ਲਈ ਆਲ ਇੰਡੀਆ ਡਿਜੀਟਲ ਕੇਬਲ ਫੈਡਰੇਸ਼ਨ (AIDCF) ਨੇ ਫੈਸਲਾ ਕੀਤਾ ਹੈ ਕਿ ਗਾਹਕਾਂ ਨੂੰ ਹੁਣ 130 ਰੁਪਏ ’ਚ 150 ਸਟੈਂਡਰਡ ਚੈਨਲ ਪ੍ਰੋਵਾਈਡ ਕਰਵਾਏ ਜਾਣਗੇ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, AIDCF ਦੇ ਪ੍ਰੈਜ਼ੀਡੈਂਟ ਐੱਸ.ਐੱਨ. ਸ਼ਰਮਾਂ ਨੇ ਟਰਾਈ ਨੂੰ ਇਸ ਬਾਰੇ ਲਿਖਿਆ ਹੈ। ਜਦੋਂ ਤੋਂ ਨਵਾਂ ਟੈਰਿਫ ਲਾਗੂ ਹੋਇਆ ਹੈ ਉਦੋਂ ਤੋਂ ਇਸ ਆਰਡਰ ਦੀ ਲਗਾਤਾਰ ਨਿੰਦਾ ਹੋ ਰਹੀ ਸੀ। 

ਹੁਣ ਇਸ ਫੈਸਲੇ ਤੋਂ ਬਾਅਦ AIDCF ਟੀਵੀ ਗਾਹਕਾਂ ਦੇ 40 ਰੁਪਏ ਬਚਣਗੇ। ਹੁਣ ਤਕ ਗਾਹਕਾਂ ਨੂੰ 150 ਚੈਨਲਸ ਦੇਖਣ ਲਈ 170 ਤੋਂ ਜ਼ਿਆਦਾ ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ। ਹੁਣ ਤਕ ਦੇ ਨਿਯਮਾਂ ਦੇ ਹਿਸਾਬ ਨਾਲ ਡਿਸਟਰੀਬਿਊਸ਼ਨ ਪਲੇਟਫਾਰਮ ਆਪਰੇਟਰਾਂ ਨੂੰ ਡੀ.ਡੀ. ਚੈਨਲ ਸਮੇਤ 100 ਐੱਸ.ਡੀ. ਚੈਨਲ ਪ੍ਰੋਵਾਈਡ ਕਰਨੇ ਹੁੰਦੇ ਸਨ। 

ਹੁਣ ਤਕ ਗਾਹਕਾਂ ਨੂੰ 100 ਚੈਨਲ ਦੇਖਣ ਨੂੰ ਮਿਲਦੇ ਸਨ। ਇਸ ਤੋਂ ਜ਼ਿਆਦਾ ਚੈਨਲ ਦੇਖਣ ਲਈ ਪ੍ਰੀ ਚੈਨਲ ਦੇ ਹਿਸਾਬ ਨਾਲ ਉਨ੍ਹਾਂ ਨੂੰ 20 ਰੁਪਏ ਦੇਣੇ ਪੈਂਦੇ ਸਨ। ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ 150 ਚੈਨਲ ਦੇਖਣ ਲਈ ਤੁਹਨੂੰ ਜੀ.ਐੱਸ.ਟੀ. ਦੇ ਨਾਲ ਐੱਨ.ਸੀ.ਐੱਫ. ਚਾਰਜ ਦੇ ਤੌਰ ’ਤੇ 170 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ। ਹਾਲਾਂਕਿ, ਫੈਡਰੇਸ਼ਨ ਦੁਆਰਾ ਕੀਤਾ ਗਿਆ ਇਹ ਬਦਲਾਅ ਸਿਰਫ ਟੀਵੀ ਸਬਸਕ੍ਰਾਈਬਰਾਂ ਲਈ ਹੀ ਲਾਗੂ ਹੈ, ਡੀ.ਟੀ.ਐੱਚ. ਸਬਸਕ੍ਰਾਈਬਰਾਂ ਨੂੰ ਇਸ ਬਦਲਾਅ ਦਾ ਲਾਭ ਲੈਣ ਲਈ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ। 

ਦਰਅਸਲ, ਟਰਾਈ ਨੇ ਇਸ ਸਾਲ ਡੀ.ਟੀ.ਐੱਚ. ਅਤੇ ਕੇਬਲ ਨੈੱਟਵਰਕ ਲਈ ਨਵੇਂ ਟੈਰਿਫ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਗਾਹਕਾਂ ਦਾ ਮੰਥਲੀ ਬਿੱਲ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੋ ਗਿਆ। ਨਵੇਂ ਟੈਰਿਫ ਨਿਯਮਾਂ ਨੂੰ ਟਰਾਈ ਨੇ ਗਾਹਕਾਂ ਦੇ ਟੀਵੀ ਦੇਖਣ ਦੇ ਬਿੱਲ ਨੂੰ ਘੱਟ ਕਰਨ ਲਈ ਲਾਗੂ ਕੀਤਾ ਸੀ ਪਰ ਅਜਿਹਾ ਹੋ ਨਹੀਂ ਸਕਿਆ। ਦੱਸ ਦੇਈਏ ਕਿ AIDCF ਡਿਜੀਟਲ ਮਲਟੀ ਸਿਸਟਮ ਆਪਰੇਟਰ ਲਈ ਚੋਟੀ ਦੀ ਸੰਸਥਾ  ਹੈ।


Related News