‘ਮੰਤਰੀ ਮੰਡਲ ਨੇ DAP ਖਾਦ ’ਤੇ ਪ੍ਰਤੀ ਬੋਰੀ ਸਬਸਿਡੀ ’ਚ 700 ਰੁਪਏ ਪ੍ਰਤੀ ਬੋਰੀ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ’

06/17/2021 12:37:20 PM

ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਡੀ. ਏ. ਪੀ. ਖਾਦ ’ਤੇ ਪ੍ਰਤੀ ਬੋਰੀ ਸਬਸਿਡੀ ’ਚ 700 ਰੁਪਏ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ। ਇਸ ਨਾਲ ਸਰਕਾਰੀ ਖਜ਼ਾਨੇ ’ਤੇ 14,775 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਿਆ ਹੈ। ਸਰਕਰਾ ਇਸ ਫੈਸਲੇ ਰਾਹੀਂ ਇਹ ਯਕੀਨੀ ਕਰਨਾ ਚਾਹੁੰਦੀ ਹੈ ਕਿ ਕੌਮਾਂਤਰੀ ਕੀਮਤਾਂ ’ਚ ਵਾਧੇ ਦੇ ਬਾਵਜੂਦ ਕਿਸਾਨਾਂ ਨੂੰ ਡੀ. ਏ. ਪੀ. ਖਾਦ ਪੁਰਾਣੀਆਂ ਦਰਾਂ ’ਤੇ ਮੁਹੱਈਆ ਹੋਵੇ।

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਸਾਇਣ ਅਤੇ ਖਾਦ ਰਾਜ ਮੰਤਰੀ ਮਨਮੁਖ ਮੰਡਾਵੀਆ ਨੇ ਕਿਹਾ ਕਿ ਕਿਸਾਨਾਂ ਨੂੰ ਰਾਹਤ ਦੇਣ ਲਈ ਡੀ. ਏ. ਪੀ. ਖਾਦ ਦੀ ਸਬਸਿਡੀ 500 ਰੁਪਏ ਪ੍ਰਤੀ ਬੋਰੀ ਤੋਂ ਵਧਾ ਕੇ 1,200 ਰੁਪਏ ਪ੍ਰਤੀ ਬੋਰੀ ਕਰ ਦਿੱਤੀ ਗਈ ਹੈ।

ਮੰਡਾਵੀਆ ਨੇ ਕਿਹਾ ਕਿ ਸਰਕਾਰ ਯੂਰੀਆ ’ਤੇ ਔਸਤਨ 900 ਰੁਪਏ ਪ੍ਰਤੀ ਬੋਰੀ ਸਬਸਿਡੀ ਦੇ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸਰਕਾਰ ਡੀ. ਏ. ਪੀ. ਸਮੇਤ ਗੈਰ-ਯੂਰੀਆ ਖਾਦਾਂ ’ਤੇ ਇਕ ਨਿਸ਼ਚਿਤ ਰਾਸ਼ੀ ਦੀ ਸਬਸਿਡੀ ਪ੍ਰਦਾਨ ਕਰਦੀ ਹੈ।


Harinder Kaur

Content Editor

Related News