2018 ਤੱਕ ਦੂਰਸੰਚਾਰ ਖੇਤਰ ''ਚ ਹੋਣਗੇ ਰੋਜ਼ਗਾਰ ਦੇ 30 ਲੱਖ ਮੌਕੇ

08/18/2017 12:49:39 PM

ਨਵੀਂ ਦਿੱਲੀ—4ਜੀ ਪ੍ਰੌਦਯੋਗਿਕੀ ਦੇ ਤੇਜ਼ ਵਿਸਤਾਰ, ਵਧਦੀ ਡਾਟਾ ਖਪਤ, ਡਿਜ਼ੀਟਲ ਵਾਲੇਟਾਂ 'ਚ ਵਾਧਾ ਅਤੇ ਸਮਾਰਟਫੋਨਾਂ ਦੀ ਜ਼ਿਆਦਾ ਹੁੰਦੀ ਸਵੀਕਾਰਤਾ ਦੇ ਬਲ 'ਤੇ ਦੂਰਸੰਚਾਰ ਖੇਤਰ ਸਾਲ 2018 ਤੱਕ ਰੋਜ਼ਗਾਰ ਦੇ 30 ਲੱਖ ਮੌਕੇ ਬਣਾ ਸਕਦਾ ਹੈ। ਉਦਯੋਗ ਅਤੇ ਵਪਾਰ ਸੰਗਠਨ ਐਸੋਚੈਮ ਅਤੇ ਮੁਲਾਂਕਣ, ਸਮੀਖਿਆ ਕਰਨ ਵਾਲੀ ਕੰਪਨੀ ਕੇ. ਪੀ. ਐੱਮ. ਜੀ. ਦੇ ਸੰਯੁਕਤ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ। 
ਇਸ 'ਚ ਕਿਹਾ ਗਿਆ, ਦੂਰਸੰਚਾਰ ਖੇਤਰ ਅਜੇ ਤੱਕ ਅਜਿਹੀ ਸਥਿਤੀ 'ਚ ਹੈ ਜਿਥੇ ਪ੍ਰਤੀ ਉਪਭੋਗਤਾ ਰਾਜਸਵ 'ਚ ਕਮੀ ਆਉਣ ਤੋਂ ਬਾਅਦ ਵੀ ਉਹ ਆਧਾਰਭੂਤ ਸੰਰਚਨਾ ਅਤੇ ਤਕਨੀਕੀ ਬਿਹਤਰੀ ਲਈ ਨਿਵੇਸ਼ ਵਧਾਉਣ ਲਈ ਮਜ਼ਬੂਰ ਹੈ ਤਾਂ ਜੋ ਉਨ੍ਹਾਂ ਦੀ ਮੁਕਾਬਲੇਬਾਜ਼ੀ ਬਣੀ ਰਹੇ।
ਅਧਿਐਨ 'ਚ ਕਿਹਾ ਗਿਆ ਕਿ ਇਸ ਖੇਤਰ 'ਚ ਮੌਜੂਦ ਕਾਰਜ ਬਲ ਆਉਣ ਵਾਲੀ ਮੰਗ ਦੀ ਸਪਲਾਈ ਕਰਨ ਦੇ ਸਮਰੱਥ ਨਹੀਂ ਹੋਣਗੇ। ਉਸ ਨੇ ਅੱਗੇ ਕਿਹਾ ਕਿ 5ਜੀ ਅਤੇ ਮਸ਼ੀਨ ਟੂ ਮਸ਼ੀਨ ਵਰਗੀ ਭਵਿੱਖ ਦੀ ਪ੍ਰੌਦਯੋਗਿਕੀ ਅਤੇ ਸੂਚਨਾ ਸੰਚਾਰ ਦੀ ਤਕਨੀਕ ਦੀ ਉੱਨਤੀ ਨਾਲ ਸਾਲ 2021 ਤੱਕ ਰੋਜ਼ਗਾਰ ਦੇ 8.7 ਲੱਖ ਮੌਕੇ ਬਣਾਉਣ ਦੀ ਸੰਭਾਵਨਾ ਹੈ।