ਦੀਵਾਲੀ ''ਤੇ ਖਰੀਦੋ ਇੰਨਾ ਸਸਤਾ ਸੋਨਾ

10/07/2015 3:47:54 PM

ਨਵੀਂ ਦਿੱਲੀ- ਇਸ ਦੀਵਾਲੀ ''ਤੇ ਤੁਸੀਂ ਸਸਤਾ ਸੋਨਾ ਖਰੀਦ ਸਕਦੇ ਹੋ। ਦੀਵਾਲੀ ''ਤੇ ਤੁਹਾਨੂੰ 10 ਗ੍ਰਾਮ ਸੋਨਾ 25,500 ਰੁਪਏ ''ਚ ਹੀ ਮਿਲ ਜਾਵੇਗਾ। ਖਬਰਾਂ ਮੁਤਾਬਕ ਇੰਟਰਨੈਸ਼ਨਲ ਇਕਨਾਮੀ ''ਚ ਹੋ ਰਹੇ ਬਦਲਾਅ ਦੇ ਕਾਰਨ ਕੀਮਤਾਂ ਟੁੱਟ ਸਕਦੀਆਂ ਹਨ। ਪਿਛਲੇ ਸਾਲ ਲੋਕਾਂ ਨੇ 27000 ਰੁਪਏ ''ਚ ਸੋਨਾ ਖਰੀਦਿਆ ਸੀ। ਐੱਕਸਪਰਟਸ ਦੇ ਮੁਤਾਬਕ, ਸੋਨੇ ''ਚ ਅਜੇ ਵੀ ਜੋ ਤੇਜ਼ੀ ਹੈ ਉਹ ਸਥਿਰ ਨਹੀਂ ਹੈ।

ਕੇਡੀਆ ਕਮੋਡਿਟੀ ਦੇ ਸੀ.ਈ.ਓ. ਅਜੇ ਕੇਡੀਆ ਦੇ ਮੁਤਾਬਕ ਇਸ ਸਾਲ ਕੀਮਤਾਂ ''ਚ ਬਹੁਤ ਰਿਕਵਰੀ ਦੀ ਉਮੀਦ ਨਹੀਂ ਹੈ। ਇਸ ਦੀਵਾਲੀ ਤੱਕ ਸੋਨੇ ਦੀਆਂ ਕੀਮਤਾਂ 25,500 ਰੁਪਏ ਪਰਤੀ 10 ਗ੍ਰਾਮ ''ਤੇ ਆ ਸਕਦੀਆਂ ਹਨ। ਪਿਛਲੇ ਸਾਲ ਦੀਵਾਲੀ ''ਤੇ ਸੋਨੇ ਦੀ ਕੀਮਤ 27,000 ਰੁਪਏ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਸੀ। ਇਸ ਦੇ ਨਾਲ ਹੀ ਵਿਆਹ ਦੀਆਂ ਤਰੀਕਾਂ ਵੀ ਘੱਟ ਹਨ। ਇਸ ਨਾਲ ਡਿਮਾਂਡ ਘੱਟ ਹੀ ਰਹੇਗੀ।

ਐੱਕਸਪਰਟਸ ਦੇ ਮੁਤਾਬਕ ਇਸ ਸਾਲ ਦੇ ਅੰਤ ਤੱਕ ਸੋਨੇ ''ਤੇ ਲੱਗਣ ਵਾਲੀ ਇੰਪੋਰਟ ਡਿਊਟੀ ''ਚ ਸਰਕਾਰ ਕਟੌਤੀ ਕਰ ਸਕਦੀ ਹੈ। ਕਰੂਡ ਦੀਆਂ ਕੀਮਤਾਂ ''ਚ ਆਈ ਗਿਰਾਵਟ ਦੇ ਕਾਰਨ ਕਰੰਟ ਡੇਫਿਸਿਟ (ਸੀ.ਏ.ਡੀ.) ਦਾ ਬੋਝ ਘੱਟ ਹੋ ਗਿਆ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਇੰਪੋਰਟ ਡਿਊਟੀ ''ਚ ਕਟੌਤੀ ਦਾ ਫੈਸਲਾ ਲੈ ਸਕਦੀ ਹੈ। ਦਰਅਸਲ ਸੀ.ਏ.ਡੀ. ਵਧਣ ਦੇ ਕਾਰਨ ਸਰਕਾਰ ਨੇ ਸੋਨੇ ਦੇ ਇੰਪੋਰਟ ''ਤੇ 10 ਫੀਸਦੀ ਡਿਊਟੀ ਲਗਾ ਦਿੱਤੀ ਸੀ।

ਜ਼ਿਆਦਾ ਡਿਊਟੀ ਹੋਣ ਦੀ ਵਜ੍ਹਾ ਨਾਲ ਘਰੇਲੂ ਜਵੈਲਰੀ ਉਦਯੋਗ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਅਜਿਹੇ ''ਚ ਜੇਕਰ ਡਿਊਟੀ ਘਟਦੀ ਹੈ ਤਾਂ ਸੋਨੇ ਦਾ ਇੰਪੋਰਟ ਸਸਤਾ ਹੋ ਜਾਵੇਗਾ। ਇੰਪੋਰਟ ਸਸਤਾ ਹੋਣ ਨਾਲ ਦੇਸ਼ ''ਚ ਜ਼ਿਆਦਾ ਸੋਨਾ ਆਵੇਗਾ ਅਤੇ ਕੀਮਤਾਂ ਸਥਿਰ ਹੋ ਜਾਣਗੀਆਂ।  


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।