ਜੀ. ਐੱਸ. ਟੀ. ਪੈਵੇਲੀਅਨ ''ਚ ਜ਼ਰੂਰੀ ਜਾਣਕਾਰੀ ਦੇ ਨਾਲ ''ਅਚਾਨਕ ਰਜਿਸਟ੍ਰੇਸ਼ਨ'' ਵੀ ਕਰਵਾ ਰਹੇ ਹਨ ਕਾਰੋਬਾਰੀ

11/23/2017 5:29:56 AM

ਨਵੀਂ ਦਿੱਲੀ (ਭਾਸ਼ਾ)-ਪ੍ਰਗਤੀ ਮੈਦਾਨ ਵਿਚ ਚਲ ਰਹੇ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲੇ 'ਚ 'ਜੀ. ਐੱਸ. ਟੀ. ਪੈਵੇਲੀਅਨ' 'ਚ ਆਮ ਜਨਤਾ ਦੇ ਨਾਲ-ਨਾਲ ਕਾਰੋਬਾਰੀਆਂ ਨੂੰ ਜੀ. ਐੱਸ. ਟੀ. ਦੇ ਬਾਰੇ 'ਚ ਜਾਣਕਾਰੀ ਦਿੱਤੀ ਜਾ ਰਹੀ ਹੈ। ਦੂਜੇ ਸੂਬਿਆਂ ਤੋਂ ਆਏ ਕਾਰੋਬਾਰੀ ਇੱਥੇ 'ਅਚਾਨਕ ਰਜਿਸਟ੍ਰੇਸ਼ਨ' ਵੀ ਕਰਵਾ ਰਹੇ ਹਨ ਤਾਂ ਕਿ ਉਹ ਇੱਥੇ ਵੇਚੇ ਗਏ ਮਾਲ 'ਤੇ ਜੀ. ਐੱਸ. ਟੀ. ਦਾ ਭੁਗਤਾਨ ਕਰ ਸਕਣ।
ਇਕ ਸੂਬੇ 'ਚ ਰਜਿਸਟਰਡ ਕੋਈ ਕਾਰੋਬਾਰੀ ਜਦੋਂ ਦੂਜੇ ਸੂਬੇ 'ਚ ਪ੍ਰਦਰਸ਼ਨੀ, ਵਪਾਰ ਮੇਲੇ 'ਚ ਹਿੱਸੇਦਾਰੀ ਕਰਦੇ ਹੋਏ ਮਾਲ ਵੇਚਦਾ ਹੈ ਤਾਂ ਉਸ ਨੂੰ ਉਸ ਸੂਬੇ 'ਚ ਮਾਲ ਦੀ ਵਿਕਰੀ 'ਤੇ ਜੀ. ਐੱਸ. ਟੀ. ਭੁਗਤਾਨ ਲਈ 'ਅਚਾਨਕ ਰਜਿਸਟ੍ਰੇਸ਼ਨ' ਕਰਵਾਉਣਾ ਹੁੰਦਾ ਹੈ। ਜੀ. ਐੱਸ. ਟੀ. ਕਾਨੂੰਨ 'ਚ ਅਜਿਹਾ ਪ੍ਰਬੰਧ ਹੈ।