ਹੁਣ ਗੂਗਲ ਦੇ ਇਸ ਐਪ ਰਾਹੀਂ ਕਾਰੋਬਾਰੀਆਂ ਨੂੰ ਮਿਲੇਗਾ ਲੋਨ

06/26/2020 12:20:33 AM

ਗੈਜੇਟ ਡੈਸਕ-ਵੈਸੇ ਤਾਂ ਗੂਗਲ ਦੀ ਪੈਠ ਭਾਰਤੀ ਬਾਜ਼ਾਰ 'ਚ ਕਾਫੀ ਪਹਿਲਾਂ ਤੋਂ ਹੈ ਪਰ ਗੂਗਲ ਪੇਅ ਲਾਂਚ ਹੋਣ ਤੋਂ ਬਾਅਦ ਭਾਰਤ ਦੇ ਫਾਈਨੈਂਸ਼ੀਅਲ ਮਾਰਕੀਟ 'ਚ ਗੂਗਲ ਦੀ ਪੈਠ ਕਾਫੀ ਮਜ਼ਬੂਤ ਹੋ ਗਈ ਹੈ। ਆਪਣੀ ਪੈਠ ਨੂੰ ਹੋਰ ਮਜ਼ਬੂਤ ਬਣਾਉਣ ਲਈ ਗੂਗਲ ਨੇ ਭਾਰਤ 'ਚ ਵਪਾਰੀਆਂ ਨੂੰ ਲੋਨ ਦੇਣ ਦਾ ਐਲਾਨ ਕੀਤਾ ਹੈ। ਗੂਗਲ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਗੂਗਲ ਪੇਅ ਦੇ ਬਿਜ਼ਨੈੱਸ ਐਪ ਰਾਹੀਂ ਲੋਕਾਂ ਨੂੰ ਲੋਨ ਦਿੱਤਾ ਜਾਵੇਗਾ।

ਲੋਨ ਤੋਂ ਇਲਾਵਾ ਕੰਪਨੀ ਨੇ ਗੂਗਲ ਪੇਅ 'ਚ ਨਿਅਰਬਾਈ ਸਟੋਰਸ (Nearby Stores) ਫੀਚਰ ਪੂਰੇ ਦੇਸ਼ ਲਈ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਇਸ ਸਾਲ ਦੀ ਸ਼ੁਰੂਆਤ 'ਚ ਇਸ ਨੂੰ ਚੇਨਈ, ਦਿੱਲੀ, ਹੈਦਰਾਬਾਦ, ਮੁੰਬਈ ਅਤੇ ਪੁਣੇ 'ਚ ਲਾਂਚ ਕੀਤਾ ਗਿਆ ਸੀ। ਗੂਗਲ ਨੇ ਕਿਹਾ ਕਿ ਲੋਨ ਸੁਵਿਧਾ ਜਲਦ ਹੀ ਗੂਗਲ ਪੇਅ ਫਾਰ ਬਿਜ਼ਨੈੱਸ ਐਪ ਜਾਰੀ ਕੀਤੀ ਜਾਵੇਗੀ। ਇਸ ਐਪ ਨੂੰ ਫਿਲਹਾਲ 30 ਲੱਖ ਤੋਂ ਜ਼ਿਆਦਾ ਵਪਾਰੀ ਭਾਰਤ 'ਚ ਇਸਤੇਮਾਲ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਸਾਲ 2018 'ਚ ਗੂਗਲ ਨੇ ਗੂਗਲ ਪੇਅ ਐਪ 'ਚ ਪ੍ਰੀ-ਏਪਰੂਵਡ ਲੋਨ ਦੀ ਸੁਵਿਧਾ ਦਿੱਤੀ ਸੀ। ਇਸ ਦੇ ਲਈ ਗਗੂਲ ਨੇ ਭਾਰਤ 'ਚ ਫੈੱਡਰਲ ਬੈਂਕ, ਐੱਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਕੋਟਕ ਮਹਿੰਦਰਾ ਵਰਗੇ ਬੈਂਕਾਂ ਨਾਲ ਸਾਂਝੇਦਾਰੀ ਦੀ ਗੱਲ ਕੀਤੀ ਸੀ।

ਗੂਗਲ ਲਈ ਨਿਅਰਬਾਈ ਸਟੋਰਸ ਫੀਚਰਸ ਰਾਹੀਂ ਦੁਕਾਨਦਾਰ ਜਾਂ ਵਪਾਰੀ ਦੁਕਾਨ ਦੇ ਸਟਾਕ, ਦੁਕਾਨ ਖੋਲੱ੍ਹਣ ਦਾ ਸਮਾਂ ਅਤੇ ਸੋਸ਼ਲ ਡਿਸਟੈਂਸਿੰਗ ਵਰਗੀ ਜਾਣਕਾਰੀ ਜਨਤਕ ਕਰ ਸਕਣਗੇ। ਇਹ ਸਾਰੀਆਂ ਜਾਣਕਾਰੀਆਂ ਗੂਗਲ ਮੈਪਸ 'ਚ ਪਿਨ ਰਾਹੀਂ ਵੀ ਦਿਖਣਗੀਆਂ। ਗੂਗਲ ਨੇ ਕਿਹਾ ਕਿ ਗੂਗਲ ਮੈਪਸ ਪਿਨ ਰਾਹੀਂ ਹੋਣ ਵਾਲੇ ਕਲਿੱਕਸ, ਕਾਲ ਦੇ ਲਈ ਉਹ ਸਤੰਬਰ 2020 ਤੱਕ ਵਪਾਰੀਆਂ ਤੋਂ ਕੋਈ ਪੈਸਾ ਨਹੀਂ ਲੈਣਗੇ।

Karan Kumar

This news is Content Editor Karan Kumar