ਜੂਨ ''ਚ ਬਿਜ਼ਨੈੱਸ ਗਰੋਥ ਤਿੰਨ ਸਾਲ ''ਚ ਸਭ ਤੋਂ ਘੱਟ

07/16/2019 3:39:20 PM

ਨਵੀਂ ਦਿੱਲੀ—ਭਾਰਤੀ ਕੰਪਨੀਆਂ ਦੇ ਬਿਜ਼ਨੈੱਸ 'ਚ ਜੂਨ ਮਹੀਨੇ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸਾਲ 2016 ਦੇ ਬਾਅਦ ਇਹ ਪਹਿਲਾਂ ਮੌਕਾ ਹੈ, ਜਦੋਂ ਬਿਜ਼ਨੈੱਸ 'ਚ ਇੰਨੀ ਵੱਡੀ ਕਮੀ ਆਈ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਇਕ ਸਰਵੇ ਦੇ ਮੁਤਾਬਕ ਦੇਸ਼ ਦੀ ਕਮਜ਼ੋਰ ਇਕਨਾਮਿਕ ਗਰੋਥ, ਪਾਣੀ ਦੀ ਕਮੀ ਅਤੇ ਨਿਯਮਾਂ 'ਚ ਜਟਿਲਤਾ ਦੇ ਚੱਲਦੇ ਇਹ ਸਥਿਤੀ ਪੈਦਾ ਹੋਈ ਹੈ। ਮਾਰਕਿਟ ਰਿਸਰਚ ਫਰਮ ਆਈ.ਐੱਚ.ਐੱਸ. ਮਾਰਕਿਟ ਦੇ ਮੁਤਾਬਕ ਕੰਪਨੀਆਂ ਦੀ ਆਊਟਪੁੱਟ ਗਰੋਥ ਜੂਨ ਮਹੀਨੇ 'ਚ 15 ਫੀਸਦੀ ਰਹੀ ਹੈ, ਜਦੋਂਕਿ ਫਰਵਰੀ 'ਚ ਇਹ ਅੰਕੜਾ 18 ਫੀਸਦੀ ਦਾ ਸੀ।
ਹਾਲਾਂਕਿ ਭਵਿੱਖ 'ਚ ਸਰਕਾਰ ਦੀ ਕਾਰੋਬਾਰ ਸਮਰਥਿਤ ਨੀਤੀਆਂ ਅਤੇ ਵਧੀਆਂ ਫਾਈਨੈਂਸ਼ਲ ਫਲੋਅ ਦੇ ਚੱਲਦੇ ਇਸ ਸਥਿਤੀ 'ਚ ਸੁਧਾਰ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਨਾਲ ਆਉਣ ਵਾਲੇ ਸਮੇਂ ਦੇ ਆਊਟਪੁੱਟ ਅਤੇ ਉਨ੍ਹਾਂ ਦੇ ਮੁਨਾਫੇ 'ਚ ਗਰੋਥ ਦੀ ਉਮੀਦ ਹੈ। 
ਵਰਣਨਯੋਗ ਹੈ ਕਿ ਜੂਨ ਦੇ ਮਹੀਨੇ 'ਚ ਦੇਸ਼ ਦੇ ਆਯਾਤ 'ਚ 9 ਫੀਸਦੀ ਦੀ ਕਮੀ ਦੇਖਣ ਨੂੰ ਮਿਲੀ ਹੈ। ਇਸ ਨਾਲ ਆਉਣ ਵਾਲੇ ਦਿਨਾਂ 'ਚ ਇਕਨਾਮੀ 'ਚ ਮੰਦੀ ਦੇ ਸੰਕੇਤ ਮਿਲ ਰਹੇ ਹਨ। ਅਰਥਸ਼ਾਸਤਰੀਆਂ ਦੇ ਮੁਤਾਬਕ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਇਕਨਾਮੀ ਦੇ ਲਈ ਇਹ ਮੁਸ਼ਕਿਲ ਹਾਲਾਤ ਹਨ ਅਤੇ ਇਸ ਦਾ ਸਾਫ ਸੰਕੇਤ ਹੈ ਕਿ ਖਪਤ 'ਚ ਕਮੀ ਆ ਰਹੀ ਹੈ ਅਤੇ ਮਾਰਕਿਟ 'ਚ ਮੰਦੀ ਹੈ।
ਨਿਰਯਾਤ 'ਚ ਵੀ 10 ਫੀਸਦੀ ਦੇ ਕਰੀਬ ਕਮੀ ਆਈ ਹੈ। ਜਨਵਰੀ-ਮਾਰਚ ਤਿਮਾਹੀ 'ਚ ਭਾਰਤ ਦੀ ਇਕੋਨਾਮੀ ਗਰੋਥ 5.8 ਫੀਸਦੀ ਰਹੀ, ਜੋ ਬੀਤੇ 5 ਸਾਲਾਂ 'ਚ ਸਭ ਤੋਂ ਘਟ ਸੀ। ਇਕੋਨਾਮਿਸਟ ਦੇ ਮੁਤਾਬਕ ਨਿੱਜੀ ਸੈਕਟਰ ਦੇ ਕਮਜ਼ੋਰ ਨਿਵੇਸ਼ ਅਤੇ ਵਰਤੋਂ 'ਚ ਘੱਟ ਭਾਵ ਮੰਗ ਘਟਣ ਦੇ ਚੱਲਦੇ ਇਹ ਸਥਿਤੀ ਪੈਦਾ ਹੋਈ ਹੈ।

Aarti dhillon

This news is Content Editor Aarti dhillon