ਐਮਾਜ਼ੋਨ ਚੀਫ ਜੇਫ ਬੇਜਾਸ ਦੇ ਦਫਤਰ ''ਚ ਲਗਾਏ ਗਏ 1.25 ਕਰੋੜ ਦੇ ਬੁਲੇਟਪਰੂਫ ਸ਼ੀਸ਼ੇ

05/02/2019 1:43:05 PM

ਸੈਨਫਰਾਂਸਿਸਕੋ — ਐਮਾਜ਼ੋਨ ਦੇ ਚੀਫ ਜੇਫ ਬੇਜਾਸ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਆਪਣੇ ਦਫਤਰ 'ਚ ਅਜਿਹਾ ਬੁਲੇਟਪਰੂਫ ਸ਼ੀਸ਼ਾ ਲਗਵਾਇਆ ਗਿਆ ਹੈ, ਜਿਹੜਾ ਕਿ ਅਸਾਲਟ 
ਰਾਈਫਲ 'ਚੋਂ ਅੰਨ੍ਹੇਵਾਹ ਨਿਕਲਣ ਵਾਲੀਆਂ ਗੋਲੀਆਂ ਨੂੰ ਵੀ ਰੋਕਣ 'ਚ ਸਮਰੱਥ ਹੈ। ਮੀਡੀਆ ਰਿਪੋਰਟਸ ਵਿਚ ਦੱਸਿਆ ਗਿਆ ਹੈ ਕਿ ਇਸ 'ਤੇ 180,000 ਡਾਲਰ(ਕਰੀਬ 1.25 ਕਰੋੜ ਰੁਪਏ) ਖਰਚ ਕੀਤੇ ਗਏ ਹਨ। ਐਮਾਜ਼ੋਨ ਦੇ ਬਾਸ ਦੀ ਸੁਰੱਖਿਆ 'ਤੇ ਹਰ ਸਾਲ ਕਰੀਬ 16 ਅਰਬ ਡਾਲਰ(11.12 ਕਰੋੜ ਰੁਪਏ) ਖਰਚ ਕੀਤੇ ਜਾਂਦੇ ਹਨ।

ਟਿਮ ਕੁੱਕ 

ਜੇਕਰ ਹੋਰ ਵੱਡੇ CEO ਦੀ ਗੱਲ ਕਰੀਏ ਤਾਂ ਐਪਲ ਦੇ CEO ਕਿਮ ਕੁੱਕ ਦੀ ਪ੍ਰਾਈਵੇਟ ਸੁਰੱਖਿਆ 'ਤੇ ਪਿਛਲੇ ਸਾਲ 310,000 ਡਾਲਰ(2.15 ਕਰੋੜ ਰੁਪਏ) ਦਾ ਖਰਚ ਆਇਆ, ਜਦੋਂਕਿ ਆਰੇਕਲ ਨੇ ਆਪਣੇ CEO ਲੈਰੀ ਏਲਿਸਨ ਦੀ ਸੁਰੱਖਿਆ 'ਤੇ 16 ਲੱਖ ਡਾਲਰ ਤੱਕ ਦਾ ਖਰਚਾ ਕੀਤਾ।

ਮਾਰਕ ਜੁਕਰਬਰਗ

ਫੇਸਬੁੱਕ CEO ਮਾਰਕ ਜੁਕਰਬਰਗ ਦੀ ਸੁਰੱਖਿਆ 'ਤੇ ਖਰਚਾ 2016 ਤੋਂ ਹੁਣ ਤੱਕ 4 ਗੁਣਾ ਵਧ ਚੁੱਕਾ ਹੈ। ਪਿਛਲੇ ਸਾਲ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਕੰਪਨੀ ਨੇ 2 ਕਰੋੜ ਡਾਲਰ(1.39 ਅਰਬ ਰੁਪਏ) ਖਰਚ ਕੀਤੇ।

ਸਾਊਦੀ ਨੇ ਹੈਕ ਕਰਾਇਆ ਸੀ ਬੇਜਾਸ ਦਾ ਫੋਨ

ਐਮਾਜ਼ੋਨ ਦੇ ਸਕਿਊਰਿਟੀ ਕੰਸਲਟੈਂਟ ਗੇਵਿਨ ਡੀ ਬੇਕਰ ਨੇ ਪਿਛਲੇ ਮਹੀਨੇ ਡੇਲੀ ਬੀਸਟ ਅਖਬਾਰ 'ਚ ਆਰਟੀਕਲ ਲਿਖ ਕੇ ਦਾਅਵਾ ਕੀਤਾ ਸੀ ਕਿ ਸਾਊਦੀ ਅਰਬ ਨੇ ਬੇਜਾਸ ਦੇ ਸਮਾਰਟ ਫੋਨ ਨੂੰ ਹੈਕ ਕੀਤਾ ਅਤੇ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਨੂੰ ਮੀਡੀਆ ਕੰਪਨੀ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਊਦੀ ਦੇ ਪੱਤਰਕਾਰ ਜਮਾਲ ਖਗੋਸੀ ਦੀ ਹੱਤਿਆ ਨਾਲ ਜੁੜੀਆਂ ਖਬਰਾਂ ਨੂੰ ਵਾਸ਼ਿੰਗਟਨ ਪੋਸਟ(ਬੇਜਾਸ ਦੇ ਅਖਬਾਰ) 'ਚ ਸਥਾਨ ਦੇਣ ਦੇ ਕਾਰਨ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।