ਡਿਮਾਂਡ ਵਧਾਉਣ ਲਈ ਘਰਾਂ ਦਾ ਆਕਾਰ ਘਟਾ ਰਹੇ ਬਿਲਡਰਸ

09/21/2019 1:01:32 PM

ਨਵੀਂ ਦਿੱਲੀ—ਨਕਦੀ ਦੀ ਤੰਗੀ ਦੇ ਚੱਲਦੇ ਰੀਅਲ ਅਸਟੇਟ ਮਾਰਕਿਟ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਬਿਲਡਰ ਵੀ ਹੁਣ ਡਿਮਾਂਡ ਵਧਾਉਣ ਨੂੰ ਲੈ ਕੇ ਘਰਾਂ ਦੇ ਆਕਾਰ ਨੂੰ ਘਟਾਉਣ ਲਈ ਮਜ਼ਬੂਰ ਹੋ ਗਏ ਹਨ। ਪਿਛਲੇ ਪੰਜ ਸਾਲਾਂ 'ਚ ਅਪਾਰਟਮੈਂਟ ਦਾ ਔਸਤ ਆਕਾਰ 27 ਫੀਸਦੀ ਤੱਕ ਘੱਟ ਕਰ ਦਿੱਤਾ ਗਿਆ ਹੈ। 2014 'ਚ ਅਪਾਰਟਮੈਂਟ ਸਾਈਜ਼ ਕਰੀਬ 1,400 ਵਰਗ ਫੁੱਟ ਹੁੰਦਾ ਸੀ। ਜੋ 2019 'ਚ ਘੱਟ ਕੇ 1,020 ਵਰਗ ਫੁੱਟ 'ਤੇ ਆ ਗਿਆ ਹੈ।
ਐਨਾਰਾਕ ਪ੍ਰਾਪਰਟੀ ਕੰਸਲਟੈਂਟਸ ਦੇ ਡਾਟਾ ਮੁਤਾਬਕ ਦੇਸ਼ ਦੇ ਸਭ ਤੋਂ ਮਹਿੰਗੇ ਪ੍ਰਾਪਟੀ ਮਾਰਕਿਟ ਮੁੰਬਈ 'ਚ ਅਪਾਰਟਮੈਂਟ ਸਾਈਜ਼ ਸਭ ਤੋਂ ਜ਼ਿਆਦਾ 45 ਫੀਸਦੀ ਤੱਕ ਘੱਟ ਘਟਿਆ। ਉੱਧਰ ਪੁਣੇ 38 ਫੀਸਦੀ ਤੱਕ ਦੀ ਕਮੀ ਦੇ ਨਾਲ ਦੂਜੇ ਨੰਬਰ 'ਤੇ ਰਿਹਾ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਇਸ ਦੌਰਾਨ ਰਿਹਾਇਸ਼ੀ ਬਾਜ਼ਾਰ 'ਚ ਸਭ ਤੋਂ ਬੁਰੇ ਦੌਰ 'ਤੋਂ ਲੰਘ ਰਹੇ ਐੱਨ.ਸੀ.ਆਰ. (ਨੈਸ਼ਨਲ ਕੈਪੀਟਲ ਰੀਜ਼ਨ) 'ਚ ਅਪਾਰਟਮੈਂਟ ਦਾ ਸਾਈਜ਼ ਸਿਰਫ 6 ਫੀਸਦੀ ਘੱਟ ਕੇ 1,390 ਵਰਗ ਫੁੱਟ 'ਤੇ ਰਿਹਾ। ਇਹ ਬੰਗਲੁਰੂ ਤੋਂ ਥੋੜ੍ਹਾ ਅੱਗੇ ਰਿਹਾ, ਜਿਥੇ 2019 'ਚ ਫਲੈਟ ਸਾਈਜ਼ ਘੱਟ ਕੇ 1,300 ਵਰਗ ਫੁੱਟ ਤੱਕ ਆ ਗਿਆ।
ਡਾਟਾ ਮੁਤਾਬਤ ਮੈਟਰੋ ਸ਼ਹਿਰਾਂ 'ਚ ਅਪਾਰਟਮੈਂਟ ਸਾਈਜ਼ ਘੱਟ ਹੋਣ ਦੇ ਮਹੱਤਵਪੂਰਨ ਕਾਰਨਾਂ 'ਚ ਕਿਫਾਇਤੀ ਮਕਾਨਾਂ ਦੀ ਡਿਮਾਂਡ ਸਭ ਤੋਂ ਉੱਪਰ ਹੈ। ਫਲੈਟ ਖਰੀਦਾਰ ਕਿਫਾਇਤੀ ਰਿਹਾਇਸ਼ ਲਈ ਸਰਕਾਰ ਦੀ ਕ੍ਰੈਡਿਟ ਸਬਸਿਡੀ ਦਾ ਫਾਇਦਾ ਚੁੱਕਣ ਦੀਆਂ ਸੰਭਾਵਨਾਵਾਂ ਵੀ ਤਲਾਸ਼ ਰਹੇ ਹਨ। ਇਸ 'ਚ ਰਿਹਾਇਸ਼ੀ ਮਕਾਨ ਦੀਆਂ 45 ਲੱਖ ਰੁਪਏ 'ਚ ਘੱਟ ਹੋਣ ਦੀਆਂ ਸ਼ਰਤਾਂ ਹੁੰਦੀਆਂ ਹਨ। ਨਾਲ ਹੀ ਓਵਰਆਲ ਲੋਡਿੰਗ ਸਮੇਤ ਕਾਰਪੇਟ ਏਰੀਆ 60 ਵਰਗ ਮੀਟਰ ਜਾਂ 850 ਵਰਗ ਫੁੱਟ ਬਿਲਟ-ਅਪ ਏਰੀਆ ਤੋਂ ਜ਼ਿਆਦਾ ਹੋਣਾ ਚਾਹੀਦਾ।

Aarti dhillon

This news is Content Editor Aarti dhillon