ਬਜਟ 2021: ਬਜਟ ਤੋਂ ਬਾਅਦ ਸ਼ੇਅਰ ਬਾਜ਼ਾਰ ਵਿਚ ਰੌਣਕਾਂ, ਨਿਵੇਸ਼ਕਾਂ ਨੇ ਕੀਤੀ 6.8 ਲੱਖ ਕਰੋੜ ਦੀ ਕਮਾਈ

02/01/2021 6:17:40 PM

ਮੁੰਬਈ : ਕੇਂਦਰੀ ਬਜਟ ਦੀ ਪੇਸ਼ਕਾਰੀ ਦੌਰਾਨ ਸਟਾਕ ਮਾਰਕੀਟ ਵਿਚ ਵੱਡੀਆਂ ਰੌਣਕਾਂ ਦੇਖਣ ਨੂੰ ਮਿਲੀਆਂ। 6 ਦਿਨਾਂ ਦੀ ਲਗਾਤਾਰ ਗਿਰਾਵਟ ਤੋਂ ਬਾਅਦ ਅੱਜ ਬਾਜ਼ਾਰ ਵਿਚ ਭਾਰੀ ਖਰੀਦ ਦੇਖਣ ਨੂੰ ਮਿਲੀ। ਸੈਂਸੈਕਸ 2314 ਅੰਕ ਦੀ ਤੇਜ਼ੀ ਨਾਲ 48,600.61 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 647 ਅੰਕਾਂ ਦੇ ਵਾਧੇ ਨਾਲ 14281 ਦੇ ਪੱਧਰ 'ਤੇ ਬੰਦ ਹੋਇਆ ਹੈ। ਬਾਜ਼ਾਰ ਦੀ ਇਸ ਤੇਜ਼ੀ ਨਾਲ ਇਕ ਦਿਨ ਵਿਚ ਨਿਵੇਸ਼ਕਾਂ ਦੀ ਦੌਲਤ ਵਿਚ ਤਕਰੀਬਨ 6.8 ਲੱਖ ਕਰੋੜ ਦਾ ਵਾਧਾ ਹੋਇਆ। ਮਾਰਕੀਟ ਨੂੰ ਬਜਟ ਤੋਂ ਵੱਡੀਆਂ ਉਮੀਦਾਂ ਸਨ। ਬਜਟ ਅਜਿਹੇ ਸਮੇਂ ਆਇਆ ਹੈ ਜਦੋਂ ਕੋਰੋਨਾ ਲਾਗ ਕਾਰਨ ਆਰਥਿਕਤਾ ਦਬਾਅ ਵਿਚ ਹੈ। ਅਰਥ ਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਸਰਕਾਰ ਨੇ ਬਜਟ ਵਿਚ ਕਈ ਵੱਡੇ ਐਲਾਨ ਕੀਤੇ ਹਨ।

ਇਹ ਵੀ ਪਡ਼੍ਹੋ : ਬਜਟ ਦੇ ਐਲਾਨ ਤੋਂ ਬਾਅਦ ਝੂਮਿਆ ਸ਼ੇਅਰ ਬਾਜ਼ਾਰ, ਸੈਂਸੈਕਸ ਵਿਚ 2,315 ਅੰਕਾਂ ਦਾ ਵਾਧਾ

ਨਿਵੇਸ਼ਕਾਂ ਨੇ 6.8 ਲੱਖ ਕਰੋੜ ਦੀ ਕਮਾਈ ਕੀਤੀ

ਬਜਟ ਘੋਸ਼ਣਾਵਾਂ ਤੋਂ ਬਾਅਦ ਨਿਵੇਸ਼ਕਾਂ ਨੂੰ ਭਾਰੀ ਲਾਭ ਹੋਇਆ ਹੈ। ਅੱਜ ਦੇ ਕਾਰੋਬਾਰ ਵਿਚ ਬੀ.ਐਸ.ਸੀ. ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ ਵਧ ਕੇ 1,92,90,869.63 ਕਰੋੜ ਹੋ ਗਈ, ਜਦੋਂ ਕਿ ਸ਼ੁੱਕਰਵਾਰ ਨੂੰ ਇਹ 1,86,12,644.03 ਕਰੋੜ ਸੀ। ਮਤਲਬ ਕਿ ਨਿਵੇਸ਼ਕਾਂ ਦੀ ਜਾਇਦਾਦ ਸਿਰਫ ਕੁਝ ਹੀ ਘੰਟਿਆਂ ਵਿਚ 6.8 ਲੱਖ ਕਰੋੜ ਤੋਂ ਵੱਧ ਦਾ ਵਾਧਾ ਹੋਇਆ ਹੈ।

ਇਹ ਵੀ ਪਡ਼੍ਹੋ : ਬਜਟ 2021: ਵਿੱਤ ਮੰਤਰੀ ਨੇ ਰੱਖਿਆ ਬਜਟ ਲਈ 4.78 ਲੱਖ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ

ਟਾਪ ਗੇਨਰਜ਼, ਟਾਪ ਲੂਜ਼ਰਜ਼

ਅੱਜ ਦੇ ਕਾਰੋਬਾਰ ਵਿਚ ਸੈਂਸੈਕਸ ਦੇ 30 ਸ਼ੇਅਰਾਂ ਵਿਚੋਂ 27 ਵਾਧੇ ਵਿਚ ਹਨ ਅਤੇ 3 ਗਿਰਾਵਟ ਵਿਚ ਹਨ। ਇੰਡਸਇੰਡ ਬੈਂਕ 15 ਫ਼ੀਸਦੀ ਅਤੇ ਆਈ.ਸੀ.ਆਈ.ਸੀ.ਆਈ. ਬੈਂਕ 12.5 ਫ਼ੀਸਦੀ ਵਧਿਆ ਹੈ। ਬਜਾਜ ਫਿਨਸਰਵਰ, ਐਸਬੀਆਈ, ਐਲ ਐਂਡ ਟੀ, ਐਚਡੀਐਫਸੀ ਬੈਂਕ, ਅਲਟਰੇਟੈਕ ਸੀਮੈਂਟ ਅਤੇ ਐਕਸਿਸ ਬੈਂਕ ਵੀ ਚੋਟੀ ਦੇ ਲਾਭ ਲੈਣ ਵਾਲਿਆਂ ਵਿਚ ਸ਼ਾਮਲ ਹਨ। ਇਸ ਦੇ ਨਾਲ ਬੀ ਡਾ. ਰੈਡੀ, ਟੈਕ ਮਹਿੰਦਰਾ ਅਤੇ ਐਚਯੂਐਲ ਘਾਟੇ ਵਿਚ ਹਨ।

ਇਹ ਵੀ ਪਡ਼੍ਹੋ : TMC ਨੇ ਬਜਟ ਨੂੰ ਦੱਸਿਆ 100 ਫ਼ੀਸਦੀ ਦ੍ਰਿਸ਼ਟੀਹੀਣ, ਕਿਹਾ- ਇਹ ਬਜਟ ਹੈ ਜਾਂ OLX

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur