ਬਜਟ 2021 : ਪੈਟਰੋਲ 'ਤੇ 2.5 ਰੁ:, ਡੀਜ਼ਲ 'ਤੇ 4 ਰੁਪਏ ਫਾਰਮ ਸੈੱਸ ਲੱਗਾ

02/01/2021 1:17:29 PM

ਨਵੀਂ ਦਿੱਲੀ- ਪੈਟਰੋਲ-ਡੀਜ਼ਲ ਲਈ ਹੁਣ ਹੋਰ ਜੇਬ ਢਿੱਲੀ ਹੋਵੇਗੀ। ਸਰਕਾਰ ਨੇ ਪੈਟਰੋਲ 'ਤੇ 2.5 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 4 ਰੁਪਏ ਪ੍ਰਤੀ ਲਿਟਰ ਫਾਰਮ ਸੈੱਸ ਲਾ ਦਿੱਤਾ ਹੈ। 

ਸਰਕਾਰ ਨੇ ਵਿੱਤੀ ਸਾਲ 2021-22 ਦੇ ਬਜਟ ਵਿਚ ਪੈਟਰੋਲ 'ਤੇ 2.5 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 4 ਰੁਪਏ ਪ੍ਰਤੀ ਲਿਟਰ ਖੇਤੀਬਾੜੀ ਇੰਫਰਾ ਸੈੱਸ ਦੀ ਸ਼ੁਰੂਆਤ ਕੀਤੀ ਹੈ। ਹਾਲਾਂਕਿ, ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਬੋਝ ਗਾਹਕਾਂ 'ਤੇ ਨਹੀਂ ਪਵੇਗਾ।

ਗੌਰਤਲਬ ਹੈ ਕਿ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਪੈਟਰੋਲ-ਡੀਜ਼ਲ ਦੇ ਮੁੱਲ ਸਥਿਰ ਰਹੇ। ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 86.30 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ 76.48 ਰੁਪਏ ਪ੍ਰਤੀ ਲਿਟਰ 'ਤੇ ਟਿਕੀ ਰਹੀ।  ਇਸ ਦੇ ਨਾਲ ਹੀ ਦੱਸ ਦੇਈਏ ਕਿ ਇਸ ਵਾਰ ਬਜਟ ਵਿਚ ਇਨਕਮ ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਉੱਥੇ ਹੀ, ਪੈਟਰੋਲ-ਡੀਜ਼ਲ 'ਤੇ ਸੈੱਸ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਖੇਤੀ ਖੇਤਰ ਨੂੰ ਹੁਲਾਰਾ ਦੇਣ ਲਈ ਤੇਲ ਕੰਪਨੀਆਂ ਦੀ ਜੇਬ ਵਿਚੋਂ ਕੋਰੋਨਾ ਕਾਲ ਦੌਰਾਨ ਹੋਏ ਫਾਇਦੇ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।

Sanjeev

This news is Content Editor Sanjeev