ਬਜਟ 2020: ਔਰਤਾਂ ਲਈ ਸਰਕਾਰ ਦਾ ਵੱਡਾ ਐਲਾਨ

02/01/2020 12:53:16 PM

ਨਵੀਂ ਦਿੱਲੀ—ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 'ਚ ਮਹਿਲਾਵਾਂ ਲਈ ਵੱਡਾ ਐਲਾਨ ਕੀਤਾ ਹੈ। ਵਿੱਤੀ ਮੰਤਰੀ ਨੇ ਕਿਹਾ ਕਿ ਇਕ ਲੱਖ ਗ੍ਰਾਮ ਪੰਚਾਇਤ ਨੂੰ ਇਸ ਸਾਲ ਆਰਟੀਕਲ ਫਾਈਬਰ ਨਾਲ ਜੋੜਿਆ ਜਾਵੇਗਾ। ਭਾਰਤਨੇਟ ਯੋਜਨਾ ਦੇ ਤਹਿਤ 6000 ਕਰੋੜ ਰੁਪਏ ਦਾ ਐਲਾਨ ਕੀਤਾ।
ਬੇਟੀ ਬਚਾਓ-ਬੇਟੀ ਪੜ੍ਹਾਓ ਯੋਜਨਾਵਾਂ ਨੂੰ ਕਾਫੀ ਸਮਰਥਨ ਮਿਲਿਆ, ਇਸ ਯੋਜਨਾ ਦੇ ਰਾਹੀਂ ਬਾਲ ਅਨੁਪਾਤ 'ਚ ਵਧਿਆ ਅੰਤਰ ਦੇਖਣ ਨੂੰ ਮਿਲਿਆ ਹੈ। 10 ਕਰੋੜ ਪਰਿਵਾਰਾਂ ਨੂੰ ਨਿਊਟ੍ਰਿਸ਼ਨ ਦੀ ਜਾਣਕਾਰੀ ਦਿੱਤੀ ਜਾਵੇਗੀ। 6 ਲੱਖ ਤੋਂ ਜ਼ਿਆਦਾ ਆਂਗੜਵਾੜੀ ਕਾਰਜਕਰਤਾਵਾਂ ਨੂੰ ਸਮਾਰਟਫੋਨ ਦਿੱਤੇ ਗਏ।
ਔਰਤਾਂ ਦੀ ਵਿਆਹ ਦੀ ਉਮਰ ਵਧਾਈ ਗਈ ਸੀ, ਹੁਣ ਸਾਡੀ ਸਰਕਾਰ 'ਚ ਔਰਤਾਂ ਦੀ ਮਾਂ ਬਣਨ ਦੀ ਉਮਰ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ। ਇਕ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ ਜੋ 6 ਮਹੀਨੇ 'ਚ ਇਸ ਮੁੱਦੇ 'ਤੇ ਰਿਪੋਰਟ ਤਿਆਰ ਕਰੇਗੀ।


Aarti dhillon

Content Editor

Related News