ਬਜਟ 2020 : ਮਿਡਲ ਕਲਾਸ ਨੂੰ ਵੱਡੀ ਰਾਹਤ, ਟੈਕਸ ਸਲੈਬ 'ਚ ਸਰਕਾਰ ਨੇ ਕੀਤਾ ਬਦਲਾਅ

02/01/2020 5:32:55 PM

ਨਵੀਂ ਦਿੱਲੀ — ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦੇ ਆਮ ਲੋਕਾਂ ਦੀ ਪੁਕਾਰ ਸੁਣਦੇ ਹੋਏ ਟੈਕਸ ਸਲੈਬ ਵਿਚ ਵੱਡਾ ਬਦਲਾਅ ਕਰ ਦਿੱਤਾ ਹੈ। ਸਰਕਾਰ ਨੇ ਟੈਕਸ ਛੋਟ ਦੀ ਹੱਦ ਵਧਾ ਦਿੱਤੀ ਹੈ ਅਤੇ ਆਮਦਨ ਟੈਕਸ ਛੋਟ ਲਈ ਹਰ ਵਰਗ ਦਾ ਧਿਆਨ ਰੱਖਿਆ ਹੈ। 

- ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ 5 ਲੱਖ ਤੱਕ ਦੀ ਆਮਦਨੀ ਵਾਲਿਆਂ ਨੂੰ ਹੁਣ ਕੋਈ ਟੈਕਸ ਨਹੀਂ ਦੇਣਾ ਹੋਵੇਗਾ। ਹੁਣ 5 ਤੋਂ 7.50 ਲੱਖ ਰੁਪਏ ਤੱਕ ਆਮਦਨੀ ਵਾਲਿਆਂ ਨੂੰ ਹੁਣ 10 ਫੀਸਦੀ ਟੈਕਸ ਦੇਣਾ ਹੁੰਦਾ ਸੀ। ਜਿਹੜਾ ਕਿ ਪਹਿਲਾਂ 20 ਫੀਸਦੀ ਦੀ ਦਰ ਨਾਲ ਲਿਆ ਜਾਂਦਾ ਸੀ।
- ਜਿਨ੍ਹਾਂ ਦੀ ਆਮਦਨੀ 7.50 ਲੱਖ ਰੁਪਏ ਤੱਕ ਹੈ , ਉਨ੍ਹਾਂ ਨੇ ਹੁਣ 15 ਫੀਸਦੀ ਟੈਕਸ ਦੇਣਾ ਹੋਵੇਗਾ। ਇਸ ਤੋਂ ਪਹਿਲਾਂ ਇਨ੍ਹਾਂ ਟੈਕਸਦਾਤਿਆਂ ਨੂੰ 15 ਫੀਸਦੀ ਟੈਕਸ ਦੇਣਾ ਹੁੰਦਾ ਸੀ।
- 10 ਤੋਂ 12.5 ਲੱਖ ਰੁਪਏ ਤੱਕ ਦੀ ਕਮਾਈ ਲਈ 20 ਪ੍ਰਤੀਸ਼ਤ ਟੈਕਸ ਦੇਣਾ ਪਏਗਾ। ਜਿਹੜਾ ਕਿ ਪਹਿਲਾਂ 30 ਫੀਸਦੀ ਦੇਣਾ ਹੁੰਦਾ ਸੀ।
- ਹੁਣ 12.5-15 ਲੱਖ ਰੁਪਏ ਤੱਕ ਦੀ ਕਮਾਈ ਲਈ 25 ਪ੍ਰਤੀਸ਼ਤ ਟੈਕਸ ਦੇਣਾ ਪਵੇਗਾ। ਜਿਹੜਾ ਕਿ ਪਹਿਲਾਂ 30 ਫੀਸਦੀ ਹੀ ਦੇਣਾ ਹੁੰਦਾ ਸੀ।

  • 5 ਤੋਂ 7.5 ਲੱਖ ਰੁਪਏ ਤੱਕ ਦੀ ਕਮਾਈ ਲਈ 10 ਪ੍ਰਤੀਸ਼ਤ ਟੈਕਸ ਦੇਣਾ ਪਏਗਾ।
  • 7.5 ਤੋਂ 10 ਲੱਖ ਰੁਪਏ ਤੱਕ ਦੀ ਕਮਾਈ ਲਈ 15 ਪ੍ਰਤੀਸ਼ਤ ਟੈਕਸ ਦੇਣਾ ਪਏਗਾ।
  • 10 ਤੋਂ 12.5 ਲੱਖ ਰੁਪਏ ਤੱਕ ਦੀ ਕਮਾਈ ਲਈ 20 ਪ੍ਰਤੀਸ਼ਤ ਟੈਕਸ ਦੇਣਾ ਪਏਗਾ।
  • 12.5-15 ਲੱਖ ਰੁਪਏ ਤੱਕ ਦੀ ਕਮਾਈ ਲਈ 25 ਪ੍ਰਤੀਸ਼ਤ ਟੈਕਸ ਦੇਣਾ ਪਵੇਗਾ।

ਕਾਨੂੰਨ ਦੇ ਤਹਿਤ ਟੈਕਸ ਚਾਰਟਰ ਲਗਾਇਆ ਜਾਵੇਗਾ। ਟੈਕਸਦਾਤਿਆਂ ਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨ ਨਹੀਂ ਕੀਤਾ ਜਾਵੇਗਾ।

- ਵਪਾਰੀਆਂ ਲਈ ਟੈਕਸ ਨੂੰ ਲੈ ਕੇ ਨਿਆਂ ਹੋਇਆ ਹੈ
- ਕੰਪਨੀ ਐਕਟ 'ਚ ਹੋਵੇਦਾ ਬਦਲਾਅ 

ਆਮਦਨੀ(ਰੁਪਿਆ 'ਚ)             ਪੁਰਾਣੀ ਟੈਕਸ ਦਰ                   ਨਵੀਂ ਟੈਕਸ ਦਰ

5 ਲੱਖ ਰੁਪਏ ਤੱਕ                          5%                                  5%
5 ਤੋਂ 7.5 ਲੱਖ                              20%                                10%
7.5 ਤੋਂ 10 ਲੱਖ                            20%                                15% 
10 ਤੋਂ 12.5 ਲੱਖ                          30%                                20%
12.5 ਤੋਂ 15 ਲੱਖ                          30%                                25%
15 ਲੱਖ ਤੋਂ ਉੱਪਰ                          30%                                30%    


Related News