ਬਜਟ 2020 : ਬੈਂਕ ਡੁੱਬਿਆ ਤਾਂ ਹੁਣ ਮਿਲਣਗੇ ਘੱਟੋ-ਘੱਟ 5 ਲੱਖ ਰੁਪਏ

02/01/2020 5:13:41 PM

ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ 'ਚ ਬੈਂਕ ਦੇ ਖਾਤਾਧਾਰਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਡਿਪਾਜ਼ਿਟ ਇੰਸ਼ੋਰੈਂਸ ਵਧਾ ਦਿੱਤਾ ਹੈ। ਹੁਣ ਇਸ ਨੂੰ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਕਿਸੇ ਵੀ ਬੈਂਕ ਡੁੱਬਣ 'ਤੇ ਹੁਣ ਪਹਿਲਾਂ ਗਾਹਕਾਂ ਨੂੰ ਸਿਰਫ 1 ਲੱਖ ਰੁਪਏ ਹੀ ਵਾਪਸ ਮਿਲਦੇ ਸਨ ਪਰ ਹੁਣ ਇਸ ਦੀ ਰਾਸ਼ੀ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ।

ਰਿਜ਼ਰਵ ਬੈਂਕ ਦੀ ਗਾਈਡਲਾਈਨ ਮੁਤਾਬਕ ਸਾਰੇ ਕਮਰਸ਼ਿਅਲ ਬੈਂਕ ਐਂਡ ਕੋਆਪਰੇਟਿਵ ਬੈਂਕ ਡਿਪਾਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ(DICGC) ਦੇ ਤਹਿਤ ਆਉਂਦੇ ਹਨ। ਸਿਰਫ ਪ੍ਰਾਇਮਰੀ ਕੋ ਆਪਰੇਟਿਵ ਸੋਸਾਇਟੀ ਹੀ DICGC ਦੇ ਦਾਇਰੇ 'ਚ ਨਹੀਂ ਹਨ।

DICGC ਦੇ ਨਿਯਮਾਂ ਤਹਿਤ ਕਿਸੇ ਬੈਂਕ 'ਚ ਬਚਤ ਖਾਤਾ ਜਾਂ ਫਿਕਸਡ ਡਿਪਾਜ਼ਿਟ ਰੱਖਣ ਵਾਲੇ ਗਾਹਕਾਂ ਦੀ ਮੂਲ ਰਕਮ ਅਤੇ ਵਿਆਜ ਨੂੰ ਮਿਲਾ ਕੇ ਕੁੱਲ 1 ਲੱਖ ਰੁਪਏ ਤੱਕ ਦਾ ਹੀ ਬੀਮਾ ਹੁੰਦਾ ਸੀ। ਹੁਣ ਇਸ ਨੂੰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ।

ਉਦਾਹਰਣ ਦੇ ਤੌਰ 'ਤੇ ਦੇਖਿਏ ਤਾਂ ਜਿਹੜੇ ਗਾਹਕਾਂ ਦੇ 1 ਲੱਖ ਤੋਂ ਜ਼ਿਆਦਾ ਕਿਸੇ ਵੀ ਬੈਂਕ ਵਿਚ ਜਮ੍ਹਾਂ ਸਨ, ਉਸ ਬੈਂਕ ਦੇ ਡੁੱਬਣ ਤੋਂ ਬਾਅਦ ਗਾਹਕ ਨੂੰ ਸਿਰਫ 1 ਲੱਖ ਰੁਪਏ ਹੀ ਵਾਪਸ ਮਿਲਣਗੇ। ਫਿਰ ਭਾਵੇਂ ਉਸ ਗਾਹਕ ਦੀ ਕਰੋੜਾਂ ਰੁਪਏ ਦੀ ਰਾਸ਼ੀ ਹੀ ਕਿਉਂ ਨਾ ਬੈਂਕ 'ਚ ਜਮ੍ਹਾ ਹੋਵੇ। ਸਰਕਾਰ ਨੇ ਇਹ ਫੈਸਲਾ PMC ਬੈਂਕ ਦੇ ਡੁੱਬਣ ਤੋਂ ਬਾਅਦ ਉਸ ਬੈਂਕ ਦੇ ਖਾਤਾਧਾਰਕਾਂ ਨੂੰ ਹੋਈ ਪਰੇਸ਼ਾਨੀ ਨੂੰ ਦੇਖਦਿਆਂ ਲਿਆ ਹੈ।


Related News