ਬਜਟ 2020: ਪੇਂਡੂ ਅਰਥਵਿਵਸਥਾ ਨੂੰ ਬੂਸਟ ਦੇਣ ''ਤੇ ਹੀ ਵਿਚਾਰ

01/22/2020 2:14:12 PM

ਨਵੀਂ ਦਿੱਲੀ—ਇਕ ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਜਾਣ ਵਾਲੇ ਬਜਟ 'ਚ ਸਰਕਾਰ ਨੂੰ ਪੇਂਡੂ ਅਰਥਵਿਵਸਥਾ ਨੂੰ ਬੂਸਟ ਦੇਣ ਲਈ ਮੁੱਖ ਘੋਸ਼ਣਾਵਾਂ ਕਰਨੀਆਂ ਚਾਹੀਦੀਆਂ। ਫਿਨਕੇਅਰ ਸਮਾਲ ਫਾਈਨੈਂਸ ਬੈਂਕ ਦੇ ਐੱਮ.ਡੀ. ਅਤੇ ਸੀ.ਈ.ਓ. ਰਾਜੀਵ ਯਾਦਵ ਨੇ ਕਿਹਾ ਕਿ ਸਰਕਾਰ ਨੂੰ ਪੀ.ਐੱਮ. ਕਿਸਾਨ ਅਤੇ ਮਨਰੇਗਾ ਵਰਗੀਆਂ ਯੋਜਨਾਵਾਂ 'ਚ ਪੇਂਡੂਆਂ ਨੂੰ ਮਿਲਣ ਵਾਲੀ ਕਿਸ਼ਤ ਅਤੇ ਮਜ਼ਦੂਰੀ 'ਚ ਵਾਧਾ ਹੋਣਾ ਚਾਹੀਦਾ।
ਫਿਲਹਾਲ ਪੇਂਡੂ ਅਰਥਵਿਵਸਥਾ ਚਾਲੂ ਵਿੱਤੀ ਸਾਲ 'ਚ ਮੰਦੀ ਦੇ ਦੌਰ 'ਚੋਂ ਲੰਘ ਰਹੀ ਹੈ। ਰਾਜੀਵ ਨੇ ਕਿਹਾ ਕਿ ਅਜਿਹੇ 'ਚ ਸਰਕਾਰ ਨੂੰ ਖੇਤੀ ਅਤੇ ਇਸ ਨਾਲ ਸੰਬੰਧਤ ਉਦਯੋਗ, ਮਕਾਨ ਅਤੇ ਕਸਬਿਆਂ ਨੂੰ ਸੁਧਾਰਨ ਲਈ ਕਦਮ ਚੁੱਕਣੇ ਹੋਣਗੇ। ਕਿਸਾਨਾਂ ਦੀ ਆਮਦਨ ਨੂੰ ਕਿੰਝ ਵਧਾਉਣਾ ਹੈ ਉਸ ਦੇ ਬਾਰੇ 'ਚ ਵੀ ਇਸ ਵਾਰ ਦੇ ਬਜਟ 'ਚ ਸੋਚਣਾ ਹੋਵੇਗਾ। ਜੇਕਰ ਲੋਕਾਂ ਦੇ ਕੋਲ ਆਮਦਨੀ ਦਾ ਜ਼ਰੀਆ ਵਧੇਗਾ, ਤਾਂ ਪੇਂਡੂ ਅਰਥਵਿਵਸਥਾ ਵਧੇਗੀ, ਜਿਸ ਦਾ ਫਾਇਦਾ ਪੂਰੀ ਤਰ੍ਹਾਂ ਨਾਲ ਦੇਸ਼ ਦੀ ਜੀ.ਡੀ.ਪੀ. ਨੂੰ ਦੇਖਣ ਨੂੰ ਮਿਲੇਗਾ। ਇਸ ਦੇ ਲਈ ਸਰਕਾਰ ਸਮਾਲ ਫਾਈਨੈਂਸ ਬੈਂਕ ਦੀ ਮਦਦ ਵੀ ਲੈ ਸਕਦੀ ਹੈ, ਕਿਉਂਕਿ ਇਨ੍ਹਾਂ ਦੇ ਪਹੁੰਚ ਪੇਂਡੂ ਇਲਾਕਿਆਂ 'ਚ ਹੋਰ ਬੈਂਕਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ।
ਇਸ ਦੇ ਨਾਲ ਹੀ ਯਾਦਵ ਨੇ ਕਿਹਾ ਕਿ ਆਮਦਨ ਟੈਕਸ 'ਚ ਮੱਧ ਵਰਗ ਨੂੰ ਰਾਹਤ ਦੇਣ ਲਈ ਐਲਾਨ ਹੋਣਾ ਚਾਹੀਦਾ। ਇਸ਼ ਦੇ ਇਲਾਵਾ ਫਿਸਕਲ ਘਾਟੇ ਨੂੰ ਘੱਟ ਕਰਨ ਲਈ ਵਿਨਿਵੇਸ਼ ਵਧਾਉਣਾ ਚਾਹੀਦਾ। ਬੈਂਕਾਂ ਦਾ ਐੱਨ.ਪੀ.ਏ. ਘੱਟ ਕਰਨ ਦੇ ਨਾਲ ਸਰਕਾਰ ਨੂੰ ਡਿਜੀਟਾਈਜੇਸ਼ਨ, ਈ-ਕੇ.ਵਾਈ.ਸੀ. ਅਤੇ ਈ-ਸਿਗਨੇਚਰ ਨੂੰ ਵਾਧਾ ਦੇਣ ਲਈ ਘੋਸ਼ਣਾਵਾਂ ਕਰਨੀਆਂ ਚਾਹੀਦੀਆਂ। ਇਸ ਦੇ ਨਾਲ ਹੀ ਐੱਫ.ਡੀ. ਦੇ ਰਿਟਰਨ 'ਤੇ ਲੱਗਣ ਵਾਲੇ ਟੈਕਸ ਨੂੰ ਡੇਟ ਮਿਊਚੁਅਲ ਫੰਡ 'ਤੇ ਵੀ ਲਗਾਉਣਾ ਚਾਹੀਦਾ ਤਾਂ ਜੋ ਇਸ ਦਾ ਫਾਇਦਾ ਆਮ ਭਾਰਤੀ ਨੂੰ ਮਿਲ ਸਕੇ।


Aarti dhillon

Content Editor

Related News