Budget 2020: ਭੋਜਨ ਦੀ ਥਾਲੀ ਹੋਈ ਹੁਣ ਹੋਰ ਸਸਤੀ

01/31/2020 5:20:37 PM

ਨਵੀਂ ਦਿੱਲੀ—ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੁਣ ਉਦਯੋਗਿਕ ਵਰਕਰਾਂ ਦੀ ਦੈਨਿਕ ਆਮਦਨੀ ਦੀ ਤੁਲਨਾ 'ਚ ਭੋਜਨ ਦੀ ਥਾਲੀ ਹੋਰ ਸਸਤੀ ਹੋ ਗਈ ਹੈ। ਸੀਤਾਰਮਨ ਨੇ ਸੰਸਦ 'ਚ ਆਰਥਿਕ ਸਮੀਖਿਆ ਪੇਸ਼ ਕਰਦੇ ਹੋਏ ਕਿਹਾ ਕਿ ਸਾਲ 2006-2007 ਦੀ ਤੁਲਨਾ 'ਚ 2019-20 'ਚ ਸ਼ਾਕਾਹਾਰੀ ਭੋਜਨ ਦੀ ਥਾਲੀ 29 ਫੀਸਦੀ ਅਤੇ ਮਾਸਾਹਾਰੀ ਭੋਜਨ ਦੀ ਥਾਲੀ 18 ਫੀਸਦੀ ਸਸਤੀ ਹੋਈ ਹੈ। ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ 'ਚ ਕਮੀ ਦੇ ਕਾਰਨ ਭੋਜਨ ਦੀ ਥਾਲੀ ਸਸਤੀ ਹੋਈ ਹੈ। ਦੇਸ਼ 'ਚ ਭੋਜਨ ਦੀ ਥਾਲੀ ਦੇ ਅਰਥਸ਼ਾਸਤਰ ਦੇ ਆਧਾਰ 'ਤੇ ਸਮੀਖਿਆ 'ਚ ਇਹ ਸਿੱਟਾ ਕੱਢਿਆ ਗਿਆ ਹੈ। ਇਹ ਅਰਥਸ਼ਾਸਤਰ ਦੇਸ਼ 'ਚ ਇਕ ਆਮ ਵਿਅਕਤੀ ਵਲੋਂ ਇਕ ਥਾਲੀ ਦੇ ਲਈ ਕੀਤੇ ਜਾਣ ਵਾਲੇ ਭੁਗਤਾਨ ਨੂੰ ਮਾਪਣ ਦੀ ਕੋਸ਼ਿਸ਼ ਹੈ।
ਭਾਰਤੀਆਂ ਲਈ ਦੈਨਿਕ ਆਹਾਰ ਨਾਲ ਸੰਬੰਧਤ ਦਿਸ਼ਾ-ਨਿਰਦੇਸ਼ਾਂ ਦੀ ਸਹਾਇਤਾ ਨਾਲ ਥਾਲੀ ਦੀ ਮੁੱਲ ਦਾ ਮੁੱਲਾਂਕਣ ਕੀਤਾ ਗਿਆ ਹੈ। ਇਸ ਲਈ ਅਪ੍ਰੈਲ 2006 ਤੋਂ ਅਕਤੂਬਰ 2019 ਤੱਕ 25 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਲਗਭਗ 80 ਕੇਂਦਰਾਂ ਨਾਲ ਉਦਯੋਗਿਕ ਵਰਕਰਾਂ ਲਈ ਉਪਭੋਕਤਾ ਮੁੱਲ ਸੂਚਕਾਂਕ ਨਾਲ ਕੀਮਤਾਂ ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ। ਸਮੀਖਿਆ ਮੁਤਾਬਕ ਚਾਰਾਂ ਖੇਤਰਾਂ-ਉੱਤਰ, ਦੱਖਣੀ, ਪੂਰਬ ਅਤੇ ਪੱਛਮ 'ਚ ਇਹ ਪਾਇਆ ਗਿਆ ਹੈ ਕਿ ਸ਼ਾਕਾਹਾਰੀ ਭੋਜਨ ਦੀ ਥਾਲੀ ਦੀਆਂ ਕੀਮਤਾਂ 'ਚ 2015-16 ਤੋਂ ਕਾਫੀ ਕਮੀ ਆਈ ਹੈ। ਹਾਲਾਂਕਿ 2019 'ਚ ਇਨ੍ਹਾਂ ਕੀਮਤਾਂ 'ਚ ਤੇਜ਼ੀ ਰਹੀ। ਅਜਿਹਾ ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ 'ਚ ਪਿਛਲੇ ਸਾਲਾਂ ਦੀ ਤੇਜ਼ੀ ਦੇ ਰੁਝਾਣ ਦੇ ਮੁਕਾਬਲੇ ਗਿਰਾਵਟ ਦਾ ਰੁਖ ਰਹਿਣ ਦੇ ਕਾਰਨ ਹੋਇਆ ਹੈ। ਇਸ ਦੇ ਨਤੀਜੇ ਵਜੋਂ ਪੰਜ ਮੈਂਬਰਾਂ ਵਾਲੇ ਇਕ ਔਸਤ ਪਰਿਵਾਰ ਨੂੰ ਜਿਸ 'ਚ ਪ੍ਰਤੀ ਵਿਅਕਤੀ ਰੋਜ਼ਾਨਾ ਘੱਟੋ-ਘੱਟ ਦੋ ਪੌਸ਼ਟਿਕ ਥਾਲੀਆਂ ਤੋਂ ਭੋਜਨ ਕਰਨ ਹੇਤੂ ਪ੍ਰਤੀਸਾਲ ਔਸਤਨ 10887 ਰੁਪਏ ਜਦੋਂਕਿ ਮਾਸਾਹਾਰੀ ਭੋਜਨ ਵਾਲੀ ਥਾਲੀ ਦੇ ਲਈ ਹਰੇਕ ਪਰਿਵਾਰ ਨੂੰ ਪ੍ਰਤੀਸਾਲ ਔਸਤਨ 11787 ਰੁਪਏ ਦਾ ਲਾਭ ਹੋਇਆ ਹੈ।
ਸਮੀਖਿਆ ਮੁਤਾਬਕ 2015-16 'ਚ ਥਾਲੀ ਦੀਆਂ ਕੀਮਤਾਂ 'ਚ ਵੱਡਾ ਬਦਲਾਅ ਆਇਆ ਹੈ। ਅਜਿਹਾ ਸਾਲ 2015-16 'ਚ ਥਾਲੀਨਾਮਿਕਸ ਅਰਥਾਤ ਭੋਜਨ ਦੀ ਥਾਲੀ ਦੇ ਅਰਥਸ਼ਾਸਤਰ 'ਚ ਵੱਡੇ ਬਦਲਾਅ ਦੇ ਕਾਰਨ ਸੰਭਵ ਹੋਇਆ। ਸਰਕਾਰ ਵਲੋਂ 2014-15 'ਚ ਖੇਤੀਬਾੜੀ ਖੇਤਰ ਦੀ ਉਤਪਾਦਕਤਾ ਅਤੇ ਖੇਤੀਬਾੜੀ ਬਾਜ਼ਾਰ ਦੀ ਕੁਸ਼ਲਤਾ ਵਧਾਉਣ ਲਈ ਕਈ ਕਦਮ ਚੁੱਕੇ ਗਏ। ਇਸ ਦੇ ਤਹਿਤ ਜ਼ਿਆਦਾ ਪਾਰਦਰਸ਼ੀ ਤਰੀਕੇ ਨਾਲ ਕੀਮਤਾਂ ਦਾ ਨਿਰਧਾਰਣ ਕੀਤਾ ਗਿਆ। ਆਰਥਿਕ ਸਮੀਖਿਆ ਮੁਤਾਬਕ ਭੋਜਨ ਆਪਣੇ ਆਪ 'ਚ ਪੂਰਾ ਨਹੀਂ ਹੈ, ਸਗੋਂ ਇਹ ਮਨੁੱਖ ਪ੍ਰਬੰਧਨ ਵਿਕਾਸ ਦਾ ਇਕ ਮਹੱਤਵਪੂਰਨ ਘਟਕ ਵੀ ਹੈ ਜੋ ਰਾਸ਼ਟਰੀ ਸੰਪਦਾ ਦੇ ਨਿਰਮਾਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਤਤ ਵਿਕਾਸ ਟੀਚੇ ਦੇ ਤਹਿਤ ਦੁਨੀਆ ਭਰ ਦੇ ਦੇਸ਼ 'ਜ਼ੀਰੋ ਹੰਗਰ' ਭਾਵ ਭੁੱਖ ਦੇ ਖਾਤਮੇ ਦੀ ਨੀਤੀ 'ਤੇ ਸਹਿਮਤ ਹੋਏ ਹਨ।

Aarti dhillon

This news is Content Editor Aarti dhillon