ਵਾਤਾਵਰਣ ਮੰਤਰਾਲੇ ਨੂੰ ਬਜਟ ਵਿਚ ਮਿਲੇ 3,111 ਕਰੋੜ ਰੁਪਏ

02/02/2019 12:44:58 PM

ਨਵੀਂ ਦਿੱਲੀ — ਸਰਕਾਰ ਨੇ ਵਿੱਤੀ ਸਾਲ 2019-20 ਦੇ ਅੰਤਰਿਮ ਬਜਟ ਵਿਚ ਵਾਤਾਵਰਣ ਮੰਤਰਾਲੇ ਨੂੰ ਅਲਾਟ ਰਾਸ਼ੀ 20.27 ਫੀਸਦੀ ਵਧਾ ਕੇ 3111.20 ਕਰੋੜ ਰੁਪਏ ਕਰ ਦਿੱਤੀ ਹੈ। ਪਿਛਲੇ ਵਿੱਤੀ ਸਾਲ ਵਿਚ ਮੰਤਰਾਲੇ ਨੂੰ 2586.67 ਕਰੋੜ ਰੁਪਏ ਅਲਾਟ ਕੀਤੇ ਗਏ ਸਨ।  ਜੰਗਲੀ ਜੀਵ - ਖੇਤਰ ਵਿਚ ਸਰਕਾਰੀ ਪ੍ਰੋਜੈਕਟ, ਟਾਈਗਰ ਪ੍ਰੋਜੈਕਟ ਅਤੇ ਹਾਥੀ ਪ੍ਰੋਜੈਕਟ ਦੇ ਖੇਤਰ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਮੌਜੂਦਾ ਵਿੱਤੀ ਸਾਲ ਵਿਚ ਪ੍ਰਾਜੈਕਟ ਟਾਈਗਰ ਲਈ 350 ਕਰੋੜ ਰੁਪਏ ਅਤੇ ਪ੍ਰਾਜੈਕਟ ਹਾਥੀ ਲਈ 30 ਕਰੋੜ ਰੁਪਏ ਦੀ ਰਾਸ਼ੀ 'ਚ ਚਾਲੂ ਸਾਲ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਲਈ ਵੀ ਵਿੱਤੀ ਸਾਲ 2018-19 ਵਿਚ 100 ਕਰੋੜ ਰੁਪਏ ਦੇ ਫੰਡ ਵਿਚ ਵਿੱਤੀ ਸਾਲ 2019-20 ਵਿਚ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ। ਸਾਲ 2018-19 ਲਈ ਸੋਧਿਆ ਅਲਾਟ 114.42 ਕਰੋੜ ਰੁਪਏ ਸੀ।  ਹਾਲਾਂਕਿ ਕੇਂਦਰ ਨੇ ਪ੍ਰ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਅਲਾਟ ਰਾਸ਼ੀ 'ਚ ਸਾਲ 2019-20 ਵਿਚ 50 ਫੀਸਦੀ ਦੀ ਕਮੀ ਕੀਤੀ। ਇਸੇ ਸਾਲ 2018-19 ਦੀ 20 ਕਰੋੜ ਦੀ ਰਾਸ਼ੀ ਤੋਂ ਘੱਟ ਕਰਕੇ 2019-20 ਲਈ 10 ਕਰੋੜ ਕਰ ਦਿੱਤਾ। ਅੰਤਰਿਮ ਬਜਟ ਵਿਚ ਗੋਇਲ ਨੇ 2019-20 ਵਿਚ ਕੌਮੀ ਟਾਈਗਰ ਕੰਨਜ਼ਰਵੇਸ਼ਨ ਅਥਾਰਟੀ (ਐਨ ਟੀ ਸੀ ਏ) ਦੇ ਲਈ 2018-19 ਵਿਚ 9 ਕਰੋੜ ਰੁਪਏ ਦੀ ਰਾਸ਼ੀ ਨੂੰ ਵਧਾ ਕੇ 10 ਕਰੋੜ ਰੁਪਏ ਕਰ ਦਿੱਤਾ ਹੈ। ਵਿੱਤੀ ਸਾਲ 2018-19 ਵਿਚ ਐਨ.ਟੀ.ਸੀ.ਏ. ਲਈ ਸੋਧਿਆ ਹੋਇਆ ਅਲਾਟ 10 ਕਰੋੜ ਸੀ। ਪਸ਼ੂ ਭਲਾਈ ਬੋਰਡ ਲਈ ਸਾਲ 2019-20 ਲਈ 12 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਹ ਰਕਮ ਸਾਲ 2018-19 ਲਈ 10 ਕਰੋੜ ਸੀ। ਗ੍ਰੀਨ ਇੰਡੀਆ ਲਈ ਕੌਮੀ ਕਮਿਸ਼ਨ ਦਾ ਬਜਟ 2018-19 ਵਿਚ 210 ਕਰੋੜ ਤੋਂ ਵੱਧ ਕੇ 2019-20 ਵਿਚ 240 ਕਰੋੜ ਰੁਪਏ ਹੋ ਗਿਆ।