ਮੋਦੀ ਸਰਕਾਰ ਨੇ ਦਿੱਤਾ ਮਹਿਲਾਵਾਂ ਨੂੰ ਤੋਹਫਾ, ਮਿਲੇਗੀ 26 ਹਫਤੇ ਦੀ ਮੈਟਰਨਿਟੀ ਲੀਵ

02/01/2019 4:41:04 PM

ਨਵੀਂ ਦਿੱਲੀ—ਵਿੱਤ ਮੰਤਰੀ ਪੀਊਸ਼ ਗੋਇਲ ਨੇ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਦੇ ਕਾਰਜਕਾਲ ਦਾ ਆਖਿਰੀ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਅਰੁਣ ਜੇਤਲੀ ਦੀ ਗੈਰਹਾਜ਼ਰੀ 'ਚ ਵਧੀਕ ਤੌਰ 'ਤੇ ਵਿੱਤ ਮੰਤਰਾਲੇ ਦਾ ਪ੍ਰਭਾਰ ਸੰਭਾਲ ਰਹੇ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਲੋਕਸਭਾ 'ਚ ਅੰਤਰਿਮ ਬਜਟ ਪੇਸ਼ ਕੀਤਾ। ਸਰਕਾਰ ਦੇ ਅੰਤਰਿਮ ਬਜਟ 'ਤੇ ਦੇਸ਼ ਭਰ ਦੀਆਂ ਨਜ਼ਰਾਂ ਲੱਗੀਆਂ ਸਨ। 

ਤੁਹਾਨੂੰ ਦੱਸ ਦੇਈਏ ਕਿ ਮੋਦੀ ਸਰਕਾਰ ਦੇ ਇਸ ਬਜਟ ਤੋਂ ਹਰ ਵਰਗ ਦੇ ਲੋਕਾਂ, ਖਾਸ ਤੌਰ 'ਤੇ ਮਹਿਲਾਵਾਂ ਨੂੰ ਕਾਫੀ ਉਮੀਦਾਂ ਸਨ। ਦੇਸ਼ ਦੀਆਂ ਮਹਿਲਾਵਾਂ ਲਈ ਅੰਤਰਿਮ ਬਜਟ ਕਾਫੀ ਮੁੱਖ ਮੰਨਿਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਬੀਤੇ ਸਾਲ ਦੇ ਆਮ ਬਜਟ 'ਚ ਮਹਿਲਾਵਾਂ ਨੂੰ ਕਈ ਤੋਹਫੇ ਦਿੱਤੇ ਗਏ ਸਨ। 
ਮਹਿਲਾਵਾਂ ਨੂੰ ਮਿਲੇ ਇਹ ਤੋਹਫੇ


ਗੋਇਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦਾ ਸਭ ਤੋਂ ਜ਼ਿਆਦਾ ਲਾਭ ਮਹਿਲਾਵਾਂ ਨੂੰ ਹੀ ਮਿਲਿਆ ਹੈ। ਹੁਣ ਤੱਕ ਦੇਸ਼ ਭਰ 'ਚ 15 ਕਰੋੜ ਮੁਦਰਾ ਲੋਨ ਦਿੱਤੇ ਗਏ ਹਨ ਜਿਸ 'ਚੋਂ 73 ਫੀਸਦੀ ਲੋਨ ਮਹਿਲਾ ਉਦਮੀਆਂ ਨੂੰ ਪ੍ਰਾਪਤ ਹੋਇਆ ਹੈ। 
ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖਿਰੀ ਬਜਟ 'ਚ ਉਜਵੱਲਾ ਯੋਜਨਾ ਦੇ ਤਹਿਤ 8 ਕਰੋੜ ਗੈਸ ਕਨੈਕਸ਼ਨ ਦੇਣ ਦਾ ਐਲਾਨ ਕੀਤਾ। ਮੋਦੀ ਸਰਕਾਰ ਦੇ ਪਿੰਡਾਂ 'ਚ ਮਹਿਲਾਵਾਂ ਦੀ ਜ਼ਿੰਦਗੀ ਬਦਲਣ ਦਾ ਵਾਅਦਾ ਕੀਤਾ ਸੀ ਅਤੇ ਉਜਵੱਲਾ ਯੋਜਨਾ ਨੇ ਇਸ ਨੂੰ ਸਾਕਾਰ ਕੀਤਾ ਹੈ। ਗੋਇਲ ਨੇ ਕਿਹਾ ਕਿ ਅਸੀਂ ਮਹਿਲਾਵਾਂ ਨੂੰ ਸ਼ਕਤੀਸ਼ਾਲੀ ਕਰ ਰਹੇ ਹਨ। ਸਰਕਾਰ ਨੇ ਗਰਭਵਤੀ ਮਹਿਲਾਵਾਂ ਦੇ ਲਈ ਪੀ.ਐੱਮ. ਮਾਤ ਯੋਜਨਾ ਦਾ ਐਲਾਨ ਕੀਤਾ ਜਿਸ ਦੇ ਤਹਿਤ ਮਹਿਲਾਵਾਂ ਨੂੰ 26 ਹਫਤੇ ਦਾ ਮੈਟਰਨਿਟੀ ਛੁੱਟੀ ਦਿੱਤੀ ਜਾਵੇਗੀ। 


ਗੋਇਲ ਨੇ ਆਪਣੇ ਭਾਸ਼ਨ 'ਚ ਕਿਹਾ ਕਿ ਸਾਢੇ ਚਾਰ ਸਾਲਾਂ 'ਚ ਬੀਜੇਪੀ ਨੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਲਾਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਮਰਤੋੜ ਮਹਿੰਗਾਈ ਦੀ ਕਮਰ ਤੋੜ ਦਿੱਤੀ। ਭਾਰਤ ਦੁਨੀਆ ਦੀ ਤੇਜ਼ੀ ਨਾਲ ਵਧਦੀ ਇਕੋਨਮੀ ਹੈ। ਸਰਕਾਰ ਨੇ ਕਈ ਵੱਡੇ ਆਰਥਿਕ ਸੁਧਾਰ ਕੀਤੇ ਨਿਊ ਇੰਡੀਆ ਦੇ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ। ਸਾਡਾ ਟੀਚਾ 2022 ਤੱਕ ਨਿਊ ਇੰਡੀਆ ਬਣਾਉਣ ਦਾ ਹੈ। 

 

Aarti dhillon

This news is Content Editor Aarti dhillon