ਬਜਟ 2019 : ਢਾਈ ਕਰੋੜ ਪਰਿਵਾਰਾਂ ਨੂੰ ਮਿਲੇਗੀ ਬਿਜਲੀ ਦੀ ਸਹੂਲਤ

02/01/2019 12:54:48 PM

ਨਵੀਂ ਦਿੱਲੀ— ਵਿੱਤ ਮੰਤਰਾਲੇ ਦਾ ਵਾਧੂ ਚਾਰਜ ਸੰਭਾਲ ਰਹੇ ਪੀਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਰਚ ਤਕ ਉਨ੍ਹਾਂ ਸਾਰੇ 2.5 ਕਰੋੜ ਘਰਾਂ ਜਾਂ ਪਰਿਵਾਰਾਂ ਤਕ ਬਿਜਲੀ ਪੁੱਜ ਜਾਵੇਗੀ, ਜੋ ਅਜੇ ਇਸ ਤੋਂ ਬਿਨਾ ਰਹਿ ਰਹੇ ਹਨ। ਉਨ੍ਹਾਂ ਨੇ ਲੋਕ ਸਭਾ 'ਚ ਵਿੱਤੀ ਸਾਲ 2017-18 ਦਾ ਬਜਟ ਪੇਸ਼ ਕਰਦੇ ਕਿਹਾ ਕਿ 'ਸੌਭਾਗਿਆ ਯੋਜਨਾ' ਦਾ ਕੰਮ ਲਗਭਗ ਪੂਰਾ ਹੋ ਗਿਆ ਹੈ।

ਢਾਈ ਕਰੋੜ ਅਜਿਹੇ ਘਰਾਂ ਦੀ ਪਛਾਣ ਕਰ ਲਈ ਗਈ ਹੈ , ਜਿੱਥੇ ਅਜੇ ਬਿਜਲੀ ਨਹੀਂ ਹੈ। ਸੌਭਾਗਿਆ ਯੋਜਨਾ ਤਹਿਤ ਸਾਰੇ ਇਛੁੱਕ ਪਰਿਵਾਰਾਂ ਨੂੰ ਮਾਰਚ , 2019 ਤਕ ਬਿਜਲੀ ਕਨੈਕਸ਼ਨ ਮਿਲ ਸਕਣਗੇ। ਇਸ ਸਕੀਮ ਮੁਤਾਬਕ 16,320 ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ (ਸੌਭਾਗਿਆ) ਤਹਿਤ 2,48,19,168 ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਉਪਲਬਧ ਕਰਵਾਇਆ ਗਿਆ ਹੈ। ਇਹ ਯੋਜਨਾ ਸਤੰਬਰ 2017 'ਚ ਸ਼ੁਰੂ ਹੋਈ ਸੀ। ਸਰਕਾਰ ਨੇ 2,48,47,762 ਅਜਿਹੇ ਪਰਿਵਾਰਾਂ ਦੀ ਪਛਾਣ ਕੀਤੀ ਸੀ ਜਿਨ੍ਹਾਂ ਨੂੰ ਮਾਰਚ ਤਕ ਬਿਜਲੀ ਉਪਲੱਬਧ ਕਰਵਾਉਣੀ ਸੀ।