ਬਜਟ 2019 : ਅਗਲੇ 5 ਸਾਲਾਂ ਵਿਚ ਤਿਆਰ ਹੋਣਗੇ 1 ਲੱਖ ਡਿਜੀਟਲ ਪਿੰਡ

02/01/2019 3:45:09 PM

ਨਵੀਂ ਦਿੱਲੀ — ਮੋਦੀ ਸਰਕਾਰ ਨੇ ਪਿੰਡਾਂ ਨੂੰ ਡਿਜੀਟਲ ਤੌਰ 'ਤੇ ਮਜ਼ਬੂਤ ਅਤੇ ਸਿੱਖਿਅਤ ਬਣਾਉਣ ਲਈ ਇਕ ਵੱਡਾ ਐਲਾਨ ਕੀਤਾ ਹੈ। ਵਿੱਤ ਮੰਤਰੀ ਪੀਯੂਸ਼ ਗੋਇਲ ਬਜਟ ਦੌਰਾਨ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਅਗਲੇ ਪੰਜ ਸਾਲਾਂ ਵਿਚ ਡਿਜੀਟਲ ਪਿੰਡ ਬਣਾਵੇਗੀ।

ਭਾਰਤ 'ਚ ਦੁਨੀਆ ਦਾ ਸਭ ਤੋਂ ਸਸਤਾ ਡਾਟਾ ਅਤੇ ਕਾਲਿੰਗ ਦੀ ਸਹੂਲਤ 

ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਡਿਜੀਟਲ ਕ੍ਰਾਂਤੀ ਦਾ ਦੌਰ ਜਾਰੀ ਹੈ। ਗੋਇਲ ਮੁਤਾਬਕ ਉਨ੍ਹਾਂ ਦੀ ਸਰਕਾਰ ਦੇ 5 ਸਾਲ ਦੇ ਕਾਰਜਕਾਲ 'ਚ ਭਾਰਤ ਮੋਬਾਇਲ ਡਾਟਾ ਦੇ ਇਸਤੇਮਾਲ 'ਚ ਦੁਨੀਆ 'ਚ ਸਭ ਤੋਂ ਅੱਗੇ ਪਹੁੰਚ ਗਿਆ ਹੈ। ਦੇਸ਼ ਵਿਚ ਪਿਛਲੇ ਪੰਜ ਸਾਲ 'ਚ ਡਾਟਾ ਇਸਤੇਮਾਲ  50 ਗੁਣਾ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਭਾਰਤ ਵਿਚ ਦੁਨੀਆ ਦਾ ਸਭ ਤੋਂ ਸਸਤਾ ਡਾਟਾ ਅਤੇ ਕਾਲਿੰਗ ਸਹੂਲਤ ਮੌਜੂਦ ਹੈ। ਗੋਇਲ ਮੁਤਾਬਕ ਉਨ੍ਹਾਂ ਦੀ ਸਰਕਾਰ ਨੇ ਪੰਜ ਸਾਲਾਂ ਵਿਚ ਪਿੰਡਾਂ ਵਿਚ 3 ਲੱਥ ਡਿਜੀਟਲ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ।

ਮੇਕ ਇਨ ਇੰਡੀਆ ਨਾਲ ਵਧੇ ਰੋਜ਼ਗਾਰ

ਗੋਇਲ ਨੇ ਕਿਹਾ ਕਿ ਮੇਕ ਇਨ ਇੰਡੀਆ ਨਾਲ ਮੋਬਾਇਲ ਕੰਪਨੀਆਂ ਦੀ ਸੰਖਿਆ ਵਧੀ ਹੈ। ਮੋਬਾਇਲ ਕੰਪਨੀਆਂ ਭਾਰਤ ਵਿਚ ਨੌਕਰੀਆਂ ਦੇ ਰਹੀਆਂ ਹਨ। ਇਸਦੇ ਨਾਲ ਹੀ ਡਿਜੀਟਲ ਪਿੰਡ ਬਣ ਜਾਣ ਨਾਲ ਅਗਲੇ ਪੰਜ ਸਾਲਾਂ ਵਿਚ ਹੋਰ ਨੌਕਰੀਆਂ ਪੈਦਾ ਹੋਣਗੀਆਂ। ਇਸ ਦੇ ਨਾਲ ਹੀ ਘਰ ਬੈਠੇ ਸਾਰੀਆਂ ਸਹੂਲਤਾਂ ਮਿਲਣ ਲੱਗ ਜਾਣਗੀਆਂ। ਸਰਕਾਰ ਦੀ ਡਿਜੀਟਲ ਮੁਹਿੰਮ 'ਚ ਉਨ੍ਹਾਂ ਨੇ ਕਾਮਨ ਸਰਵਿਸ ਸੈਂਟਰ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੇਂਡੂ ਇਲਾਕਿਆਂ 'ਚ ਸੀ.ਐਸ.ਜੀ. ਕਾਰਨ ਡਿਜੀਟਲ ਸਾਖਰਤਾ ਵਧੀ ਹੈ ਅਤੇ ਡਿਜੀਟਲ ਪਿੰਡ ਤਿਆਰ ਹੋ ਰਹੇ ਹਨ।