ਬਜਟ 2018:ਵਿੱਤ ਮੰਤਰੀ ਨੇ ਰੇਲਵੇ ਲਈ ਕੀਤੇ ਵੱਡੇ ਐਲਾਨ

02/01/2018 12:20:51 PM

ਨਵੀਂ ਦਿੱਲੀ — ਮੋਦੀ ਸਰਕਾਰ ਵੱਲੋਂ ਆਪਣਾ ਆਖਰੀ ਬਜਟ ਪੇਸ਼ ਹੋਣ ਜਾ ਰਿਹਾ ਹੈ , 2019 'ਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਬਜਟ 'ਚ ਵੱਡੇ ਐਲਾਨ ਕੀਤੇ ਜਾ ਰਹੇ ਹਨ । ਇਸਦੇ ਤੇ ਤਹਿਤ ਵਿੱਤ ਮੰਤਰੀ ਨੇ ਰੇਲਵੇ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਜਟ 2018 ਰੇਲਵੇ 'ਤੇ 1 ਲੱਖ, 48 ਹਜ਼ਾਰ ਕਰੋੜ ਖਰਚੇ ਜਾਣਗੇ।
ਇਹ ਹਨ ਐਲਾਨ
-3600 ਕਿਲੋਮੀਟਰ ਪਟੜੀਆਂ ਦਾ ਨਵੀਂਕਰਨ ਹੋਵੇਗਾ 
-ਸਾਰੀਆਂ ਟਰੇਨਾਂ 'ਚ ਵਾਈ-ਫਾਈ 'ਤੇ ਸੀ.ਸੀ.ਟੀ ਕੈਮਰੇ ਲਗਾਏ ਜਾਣਗੇ।
-600 ਸਟੇਸ਼ਨਾਂ ਨੂੰ ਆਧੁਨਿਕ ਬਣਾਇਆ ਜਾਵੇਗਾ।
-ਮੁੰਬਈ 'ਚ 90 ਕਿਲੋਮੀਟਰ ਪਟੜੀ ਦਾ ਵਿਸਥਾਰ ਹੋਵੇਗਾ।
-ਮੁੰਬਈ 'ਚ ਲੋਕਲ ਨੈੱਟਵਰਕ ਦਾ ਦਾਇਰਾ ਵਧਾਇਆ ਜਾਵੇਗਾ
-ਉੜਾਨ ਯੋਜਨਾ ਨਾਲ ਛੋਟੇ ਸ਼ਹਿਰਾਂ ਨੂੰ ਆਪਸ 'ਚ ਜੋੜਿਆ ਜਾਣਗੇ।

-ਮੁੰਬਈ 'ਚ 150 ਕਿਲੋਮੀਟਰ ਉਪਨਗਰੀ ਰੇਲ ਰੂਟਾਂ ਦੇ ਵਿਸਤਾਰ ਲਈ 11 ਹਜ਼ਾਰ ਕਰੋੜ।
-ਦੋ ਸਾਲ 'ਚ 4,267 ਮਾਨਵਰਹਿਤ ਰੇਲਵੇ ਕ੍ਰਾਸਿੰਗ ਨੂੰ ਖਤਮ ਕਰਨ ਦੀ ਯੋਜਨਾ।
-700 ਨਵੇਂ ਰੇਲ ਇੰਜਨ ਤਿਆਰ ਕੀਤੇ ਜਾਣਗੇ।
-ਵਿੱਤ ਸਾਲ 2018-19 'ਚ ਸਰਕਾਰ 18,000 ਕਿਲੋਮੀਟਰ ਰੇਲ ਲਾਈਨਾਂ ਦਾ ਦੋਹਰੀਕਰਨ ਕਰੇਗੀ।