ਬਜਟ2018 : ਟਰੇਨਾਂ ''ਚ ਮਿਲੇਗੀ ਵਾਈ-ਫਾਈ ਸੁਵਿਧਾ

02/01/2018 12:15:38 PM

ਨਵੀਂ ਦਿੱਲੀ— ਬਜਟ2018 'ਚ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਮੁਸਾਫਰਾਂ ਨੂੰ ਮਜ਼ੇਦਾਰ ਸਫਰ ਦਾ ਅਨੁਭਵ ਦੇਣ ਲਈ ਸਾਰੀਆਂ ਟਰੇਨਾਂ 'ਚ ਵਾਈ-ਫਾਈ ਲਾਉਣ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ 25,000 ਤੋਂ ਜ਼ਿਆਦਾ ਮੁਸਾਫਰਾਂ ਵਾਲੇ ਰੇਲਵੇ ਸਟੇਸ਼ਨਾਂ 'ਤੇ ਐਕਸਲੇਟਰ ਲਾਉਣ ਦਾ ਫੈਸਲਾ ਕੀਤਾ ਗਿਆ ਹੈ। 600 ਪ੍ਰਮੁੱਖ ਸਟੇਸ਼ਨਾਂ ਨੂੰ ਆਧੁਨਿਕ ਬਣਾਇਆ ਜਾਵੇਗਾ ਅਤੇ ਇਸ ਸਾਲ 700 ਨਵੇਂ ਰੇਲਵੇ ਇੰਜਣ ਬਣਾਏ ਜਾਣਗੇ। 3600 ਕਿਲੋਮੀਟਰ ਰੇਲ ਪਟੜੀਆਂ ਦੇ ਨੀਵਨੀਕਰਨ ਦਾ ਟੀਚਾ ਰੱਖਿਆ ਗਿਆ ਹੈ।