3.2 ਫੀਸਦੀ ਰਹਿ ਸਕਦੈ ਵਿੱਤੀ ਘਾਟੇ ਦਾ ਟੀਚਾ : ਨੋਮੂਰਾ

01/28/2018 2:27:44 PM

ਨਵੀਂ ਦਿੱਲੀ— ਵਿੱਤੀ ਸਾਲ 2019 'ਚ ਸਰਕਾਰ ਵਿੱਤੀ ਘਾਟੇ ਦਾ ਟੀਚਾ ਜੀ. ਡੀ. ਪੀ. ਦਾ 3.2 ਫੀਸਦੀ ਰੱਖ ਸਕਦੀ ਹੈ। ਜਾਪਾਨ ਦੀ ਵਿੱਤੀ ਸੇਵਾਵਾਂ ਪ੍ਰਮੁੱਖ ਏਜੰਸੀ ਨੋਮੂਰਾ ਨੇ ਬਜਟ ਤੋਂ ਪਹਿਲਾਂ ਇਹ ਅੰਦਾਜ਼ਾ ਪ੍ਰਗਟ ਕੀਤਾ ਹੈ। ਨੋਮੂਰਾ ਦਾ ਕਹਿਣਾ ਹੈ ਕਿ ਵਿੱਤੀ ਸਾਲ 2018 ਲਈ ਸਰਕਾਰ ਨੇ ਵਿੱਤੀ ਘਾਟੇ ਦਾ ਟੀਚਾ 3.2 ਫੀਸਦੀ ਰੱਖਿਆ ਸੀ, ਜੋ ਅੰਦਾਜ਼ੇ ਤੋਂ ਜ਼ਿਆਦਾ ਹੋ ਸਕਦਾ ਹੈ। ਇਸ ਦੇ 3.5 ਫੀਸਦੀ ਰਹਿਣ ਦਾ ਅੰਦਾਜ਼ਾ ਹੈ।

ਉੱਥੇ ਹੀ, ਨੋਮੂਰਾ ਦਾ ਕਹਿਣਾ ਹੈ ਕਿ ਆਮ ਚੋਣਾਂ 'ਚ ਜ਼ਿਆਦਾ ਦਿਨ ਨਹੀਂ ਬਚੇ ਹਨ, ਅਜਿਹੇ 'ਚ ਪਾਲਿਸੀ ਲੇਵਲ ਦੀ ਗੱਲ ਕਰੀਏ ਤਾਂ ਬਜਟ ਜ਼ਰੀਏ ਸਰਕਾਰ ਪੇਂਡੂ ਅਤੇ ਖੇਤੀਬਾੜੀ ਸੈਕਟਰ 'ਤੇ ਜ਼ਿਆਦਾ ਗੌਰ ਕਰ ਸਕਦੀ ਹੈ। 
ਪਿਛਲੇ ਦਿਨੀਂ ਨੋਮੂਰਾ ਦੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਭਾਰਤ 'ਚ ਮੈਕਰੋ ਅਰਥਵਿਵਸਥਾ ਮਾਹੌਲ ਬਿਹਤਰ ਬਣਿਆ ਹੋਇਆ ਹੈ। ਸਰਕਾਰ ਨੇ ਪਿਛਲੇ ਦਿਨੀਂ ਕਈ ਰਿਫਾਰਮ ਕੀਤੇ ਹਨ। ਅੱਗੇ ਵੀ ਸਰਕਾਰ ਵੱਲੋਂ ਇਹ ਰਿਫਾਰਮ ਜਾਰੀ ਰਹਿਣਗੇ। ਇਸ ਨਾਲ ਦੇਸ਼ 'ਚ ਖਰਚ ਵਧੇਗਾ, ਜਿਸ ਦਾ ਫਾਇਦਾ ਅਰਥਵਿਵਸਥਾ ਨੂੰ ਹੋਵੇਗਾ। ਫਿਲਹਾਲ ਭਾਰਤ 'ਚ ਨਿਵੇਸ਼ ਅਤੇ ਗ੍ਰੋਥ ਲਈ ਹਾਂ-ਪੱਖੀ ਮਾਹੌਲ ਬਣਿਆ ਹੋਇਆ ਹੈ।