BSNL-MTNL ਦੀ 37500 ਕਰੋੜ ਰੁਪਏ ਦੀ ਜਾਇਦਾਦ ਦੀ ਹੋਵੇਗੀ ਨੀਲਾਮੀ

07/09/2020 12:17:52 AM

ਨਵੀਂ ਦਿੱਲੀ–ਮਹਾਨਗਰ ਟੈਲੀਫੋਨ ਨਿਗਮ ਲਿਮਟਿਡ (ਐੱਮ. ਟੀ. ਐੱਨ. ਐੱਲ.) ਅਤੇ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.  ਐੱਸ. ਐੱਨ. ਐੱਲ.) ਦੀ ਜਾਇਦਾਦ ਨੂੰ ਵੇਚਣ ਯਾਨੀ ਏਸੈਟ ਮਾਨੇਟਾਈਜੇਸ਼ਨ ਦੀ ਪ੍ਰਕਿਰਿਆ ਕਾਫੀ ਤੇਜ਼ ਹੋ ਗਈ ਹੈ। ਕੇਂਦਰ ਸਰਕਾਰਨੇ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੱਲ. ਦੀ ਲੈਂਡ ਹੋਲਡਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਪਹਿਲੇ ਪੜਾਅ 'ਚ ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਨਿਗਮ (ਡੀ. ਆਈ. ਪੀ. ਏ. ਐੱਮ.) ਨੇ ਕੋਰੋਨਾ ਕੰਮ 'ਚ ਪ੍ਰਾਪਰਟੀ ਵੇਚਣ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਦੀ ਜਿੰਮੇਵਾਰੀ ਕੰਸਲਟੈਂਸੀ ਫਰਮ ਸੀ. ਬੀ. ਆਰ. ਈ. ਗਰੁੱਪ, ਜੋਨਸ ਲੈਂਗ ਲਾਸੇਲ (ਜੇ. ਐੱਲ. ਐੱਲ.) ਅਤੇ ਨਾਈਟ ਫ੍ਰੈਂਕ ਨੂੰ ਸੌਂਪੀ ਹੈ। ਇਹ ਇਸ ਮਹੀਨੇ ਦੇ ਅਖੀਰ ਤੱਕ ਆਪਣੀ ਰਿਪੋਰਟ ਸੌਂਪਣਗੇ। ਐੱਮ. ਟੀ. ਐੱਨ. ਐੱਲ. ਅਤੇ ਬੀ. ਐੱਸ. ਐੱਨ. ਐੱਲ. ਦੀ ਕੁਲ 37500 ਰੁਪਏ ਦੀ ਜਾਇਦਾਦ ਵੇਚੀ ਜਾਣੀ ਹੈ। ਇਸ ਜਾਇਦਾਦ 'ਚ ਕੰਪਨੀ ਦੀ ਖਾਲੀ ਜ਼ਮੀਨ ਅਤੇ ਬਿਲਡਿੰਗ ਸ਼ਾਮਲ ਹੋਵੇਗੀ। ਇਸ ਵਿਕਰੀ ਤੋਂ ਮਿਲੇ ਪੈਸਿਆਂ ਦਾ ਇਸਤੇਮਾਲ ਕੰਪਨੀ ਦੀ ਮਾਲੀਹਾਲਤ ਸੁਧਾਰਨ 'ਚ ਹੋਵੇਗਾ।

ਅਕਤੂਬਰ 2019 'ਚ ਐਲਾਨ ਕੀਤਾ ਗਿਆ ਸੀ ਰਿਵਾਈਵਲ ਪਲਾਨ
ਘਾਟੇ 'ਚ ਚੱਲ ਰਹੀ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੱਲ. ਦੇ ਰਿਵਾਈਵਲ ਲਈ ਕੇਂਦਰ ਸਰਕਾਰ ਨੇ ਅਕਤੂਬਰ 2019 'ਚ 70000 ਕਰੋੜ ਦੇ ਰਿਵਾਈਵਲ ਪਲਾਨ ਨੂੰ ਮਨਜ਼ੂਰੀ ਦਿੱਤੀ ਸੀ। ਇਸ 'ਚ ਇਨ੍ਹਾਂ ਦੋਹਾਂ ਕੰਪਨੀਆਂ ਨੂੰ ਰਲੇਵੇਂ, ਜਾਇਦਾਦਾਂ ਦੀ ਵਿਕਰੀ ਅਤੇ ਕਰਮਚਾਰੀਆਂ ਨੂੰ ਸਵੈਇੱਛਕ ਰਿਟਾਇਰਮੈਂਟ (ਵੀ. ਆਰ. ਐੱਸ.) ਦੇਣ ਦਾ ਐਲਾਨ ਸੀ। ਕੇਂਦਰ ਸਰਕਾਰ ਦਾ ਟੀਚਾ ਦੋਹਾਂ ਕੰਪਨੀਆਂ ਦੇ ਰਲੇਵੇਂ ਤੋਂ ਬਾਅਦ ਬਣਨ ਵਾਲੀ ਇਕਾਈ ਨੂੰ 2 ਸਾਲ ਦੇ ਅੰਦਰ ਮੁਨਾਫੇ ਵਾਲੀ ਇਕਾਈ ਬਣਾਉਣਾ ਹੈ।

ਕਿੰਨਾ ਹੋਇਆ ਘਾਟਾ
ਇਨ੍ਹਾਂ ਦੋਵਾਂ ਕੰਪਨੀਆਂ ਦੀ ਫਾਈਨਾਂਸ਼ੀਅਲ ਹਾਲਤ ਬੇਹੱਦ ਖਰਾਬ ਹੈ। ਗੱਲ ਪਹਿਲਾਂ ਬੀ. ਐੱਸ. ਐੱਨ. ਐੱਲ. ਦੀ ਕਰੀਏ ਤਾਂ ਇਸੇ ਵਿੱਤੀ ਸਾਲ  2018-19 'ਚ ਲਗਭਗ 14202 ਕਰੋੜ ਰੁਪਏ ਦਾ ਘਾਟਾ ਹੋਇਆ, ਉਥੇ ਹੀ  2017-18 'ਚ 7993 ਕਰੋੜ ਰੁਪਏ ਦਾ ਘਾਟਾ ਹੋਇਆ ਸੀ। 2016-17 'ਚ 4793 ਕਰੋੜ ਅਤੇ 2015-16 'ਚ 4859 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਕੰਪਨੀ 2010 ਤੋਂ ਹੀ ਨੁਕਸਾਨ 'ਚ ਚੱਲ ਰਹੀ ਹੈ। ਉਥੇ ਹੀ ਪਿਛਲੇ 10 ਸਾਲਾਂ 'ਚੋਂ 9 ਸਾਲ 'ਚ ਐੱਮ. ਟੀ. ਐੱਨ. ਐੱਲ. ਨੇ ਘਾਟਾ ਦਰਜ ਕੀਤਾ।


Karan Kumar

Content Editor

Related News