BSNL ਨੇ ਸ਼ੁਰੂ ਕੀਤਾ ਸੈਟੇਲਾਈਟ ਫੋਨ

05/25/2017 6:32:06 AM

ਨਵੀਂ ਦਿੱਲੀ — ਜਨਤਕ ਖੇਤਰ ਦੀ ਦੂਰ ਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. ਨੇ ਇਨਮਾਰਸੈੱਟ ਰਾਹੀਂ ਸੈਟੇਲਾਈਟ ਫੋਨ ਸੇਵਾ ਪੇਸ਼ ਕੀਤੀ ਹੈ। ਸ਼ੁਰੂਆਤ 'ਚ ਇਹ ਸੇਵਾ ਸਿਰਫ ਸਰਕਾਰੀ ਏਜੰਸੀਆਂ 'ਚ ਮੁਹੱਈਆ ਕਰਵਾਈ ਜਾਵੇਗੀ ਅਤੇ ਬਾਅਦ 'ਚ ਲੜੀਵਾਰ ਤਰੀਕੇ ਨਾਲ ਇਸ ਨੂੰ ਨਾਗਰਿਕਾਂ ਲਈ ਵੀ ਪੇਸ਼ ਕੀਤਾ ਜਾਵੇਗਾ। ਇਹ ਸੇਵਾ ਉਨ੍ਹਾਂ ਇਲਾਕਿਆਂ ਨੂੰ ਵੀ ਜੋੜ ਸਕਦੀ ਹੈ, ਜਿੱਥੇ ਕੋਈ ਨੈੱਟਵਰਕ ਨਹੀਂ ਹੈ। ਇਨਮਾਰਸੈੱਟ ਕੌਮਾਂਤਰੀ ਸਮੁੰਦਰੀ ਉਪਗ੍ਰਹਿ ਦੂਰਸੰਚਾਰ ਸੰਗਠਨ ਹੈ ਜੋ ਉਪ ਗ੍ਰਹਿ ਮੰਡਲ ਦਾ ਸੰਚਾਲਨ ਕਰਦਾ ਹੈ। ਇਸ ਮੰਡਲ 'ਚ 14 ਉਪਗ੍ਰਹਿ ਕੰਮ ਕਰਦੇ ਹਨ। ਇਸ ਸੇਵਾ ਦੀ ਸ਼ੁਰੂਆਤ ਕਰਦੇ ਹੋਏ ਦੂਰਸੰਚਾਰ ਮੰਤਰੀ ਮਨੋਜ ਸਿਨ੍ਹਾ  ਨੇ ਕਿਹਾ, ''ਪਹਿਲੇ ਪੜਾਅ 'ਚ ਆਫਤ ਪ੍ਰਬੰਧਨ, ਸੂਬਾ ਪੁਲਸ, ਸੀਮਾ ਸੁਰੱਖਿਆ ਬਲ ਦੇ ਕੰਮਕਾਜ ਦੇਖਣ ਵਾਲੇ ਵਿਭਾਗਾਂ ਤੇ ਹੋਰ ਸਰਕਾਰੀ ਏਜੰਸੀਆਂ ਨੂੰ ਇਹ ਫੋਨ ਦਿੱਤਾ ਜਾਵੇਗਾ। ਬਾਅਦ 'ਚ ਹਵਾਈ ਯਾਤਰਾ ਕਰਨ ਵਾਲੀਆਂ ਨੂੰ ਇਹ ਸੇਵਾ ਮੁਹੱਈਆ ਹੋਵੇਗੀ।''