BSE-NSE ਨਵੇਂ ਦਿਸ਼ਾ-ਨਿਰਦੇਸ਼: ਐਕਸਚੇਂਜ ''ਚ ਤਕਨੀਕੀ ਖਰਾਬੀ ਆਉਣ ''ਤੇ ਮੈਂਬਰ ਰੋਜ਼ਾਨਾ ਅਦਾ ਕਰਨਗੇ 20 ਹਜ਼ਾਰ ਰੁਪਏ

12/18/2021 12:49:01 PM

ਮੁੰਬਈ - ਦੇਸ਼ ਦੇ ਪ੍ਰਮੁੱਖ ਸਟਾਕ ਐਕਸਚੇਂਜ ਬੀਐਸਈ ਅਤੇ ਐਨਐਸਈ ਨੇ ਸ਼ੁੱਕਰਵਾਰ ਨੂੰ ਆਪਣੇ ਮੈਂਬਰਾਂ ਨੂੰ ਕਾਰੋਬਾਰ ਦਰਮਿਆਨ ਤਕਨੀਕੀ ਖ਼ਾਮੀਆਂ ਤੇ ਰੋਕ ਲਗਾਉਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਬੀਐਸਈ ਅਤੇ ਐਨਐਸਈ ਨੇ ਵੱਖ-ਵੱਖ ਸਰਕੂਲਰ ਵਿੱਚ ਇਸ ਨਾਲ ਸਬੰਧਤ ਨਵੇਂ ਡਰਾਫਟ ਜਾਰੀ ਕੀਤੇ ਹਨ। ਉਨ੍ਹਾਂ ਅਨੁਸਾਰ ਜੇਕਰ ਮੈਂਬਰ ਮਿੱਥੇ ਸਮੇਂ ਅੰਦਰ ਤਕਨੀਕੀ ਨੁਕਸ ਬਾਰੇ ਜਾਣਕਾਰੀ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਸਿਸਟਮ ਮੁੜ ਸੁਚਾਰੂ ਢੰਗ ਨਾਲ ਸ਼ੁਰੂ ਹੋਣ ਤੱਕ ਰੋਜ਼ਾਨਾ 20 ਹਜ਼ਾਰ ਰੁਪਏ ਦੇਣੇ ਪੈਣਗੇ।

ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿਚ ਐਕਸਚੇਂਜ ਦੇ ਮੈਂਬਰਾਂ ਲਈ ਤਕਨੀਕੀ ਖਾਮੀਆਂ ਨੂੰ ਰੋਕਣ ਲਈ ਤਕਨੀਕੀ ਢਾਂਚੇ ਅਤੇ ਪ੍ਰਣਾਲੀਗਤ ਲੋੜਾਂ ਦਾ ਵੇਰਵਾ ਦਿੱਤਾ ਗਿਆ ਹੈ। ਸਰਕੂਲਰ ਵਿਚ ਕਿਹਾ ਗਿਆ ਹੈ ਕਿ ਤਕਨੀਕੀ ਗੜਬੜਾਂ ਵਿੱਚ ਮੈਂਬਰਾਂ ਵਲੋਂ ਉਪਲੱਬਧ ਕਰਵਾਏ ਜਾਣ ਵਾਲੇ ਹਾਰਡਵੇਅਰ ਜਾਂ ਸੌਫਟਵੇਅਰ ਅਤੇ ਹੋਰ ਉਤਪਾਦਾਂ ਤੇ ਸੇਵਾਵਾਂ ਸ਼ਾਮਲ ਹੋਣਗੀਆਂ।

BSE ਅਤੇ NSE ਨੇ ਕਿਹਾ ਕਿ 50,000 ਤੋਂ ਵੱਧ ਦੇ ਵਿਲੱਖਣ ਰਜਿਸਟਰਡ ਗਾਹਕ ਸੰਖ਼ਿਆ ਵਾਲੇ ਮੈਂਬਰਾਂ ਨੂੰ ਵੀ ਲਾਜ਼ਮੀ ਤੌਰ 'ਤੇ ਕਾਰੋਬਾਰੀ ਯੋਜਨਾ ਬਣਾਉਣੀ ਚਾਹੀਦੀ ਹੈ। ਕਾਰੋਬਾਰੀ ਵਿਘਨ ਦੀ ਸਥਿਤੀ ਵਿੱਚ ਅਜਿਹੀ ਯੋਜਨਾ ਜ਼ਰੂਰੀ ਹੈ। ਮੈਂਬਰਾਂ ਨੂੰ ਕਿਸੇ ਵੀ ਤਕਨੀਕੀ ਖਰਾਬੀ ਆਉਣ ਦੇ 2 ਘੰਟਿਆਂ ਦੇ ਅੰਦਰ ਐਕਸਚੇਂਜ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ। ਹਾਲਾਂਕਿ ਇਸ ਨਿਯਮ ਨੂੰ ਲਾਗੂ ਕਰਨ ਲਈ ਮੈਂਬਰਾਂ ਨੂੰ 12 ਮਹੀਨੇ ਦਾ ਸਮਾਂ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਗਲੋਬਲ ਨਿਵੇਸ਼ਕਾਂ ਤੋਂ ਬਜਟ ਲਈ ਸੁਝਾਅ ਮੰਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੁਨੀਆ ਭਰ ਦੇ ਵੱਡੇ ਨਿਵੇਸ਼ਕਾਂ ਨਾਲ ਮੁਲਾਕਾਤ ਕੀਤੀ ਅਤੇ ਅਗਲੇ ਬਜਟ ਲਈ ਸੁਝਾਅ ਮੰਗੇ। ਸੂਤਰਾਂ ਨੇ ਦੱਸਿਆ ਕਿ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਨਿਵੇਸ਼ ਵਧਾਉਣ ਅਤੇ ਕਾਰੋਬਾਰ ਕਰਨ ਦੀ ਸੌਖ 'ਤੇ ਚਰਚਾ ਕੀਤੀ। ਇਸ ਦਾ ਮਕਸਦ ਬਜਟ ਵਿੱਚ ਹੋਰ ਪੂੰਜੀ ਨੂੰ ਆਕਰਸ਼ਿਤ ਕਰਨਾ ਅਤੇ ਸੁਧਾਰ ਯੋਜਨਾਵਾਂ ਨੂੰ ਪੇਸ਼ ਕਰਨਾ ਹੈ।

ਪ੍ਰਧਾਨ ਮੰਤਰੀ ਦਾ ਇਰਾਦਾ ਬਜਟ ਤੋਂ ਪਹਿਲਾਂ ਗਲੋਬਲ ਨਿਵੇਸ਼ਕਾਂ ਤੋਂ ਬਦਲਾਅ ਲਈ ਸੁਝਾਅ ਲੈਣਾ ਹੈ, ਤਾਂ ਜੋ ਉਹ ਅਨੁਕੂਲ ਨੀਤੀਆਂ 'ਤੇ ਕੰਮ ਕਰ ਸਕਣ ਅਤੇ ਦੇਸ਼ ਨੂੰ ਨਿਵੇਸ਼ ਲਈ ਹੋਰ ਆਕਰਸ਼ਕ ਬਣਾ ਸਕਣ। 

Harinder Kaur

This news is Content Editor Harinder Kaur