ਅੱਜ ਦੀਵਾਲੀ ਬਲਿਪ੍ਰਤੀਪਦਾ ''ਤੇ BSE ਤੇ NSE ਬੰਦ, MCX ''ਤੇ ਅੱਜ ਸ਼ਾਮ ਨੂੰ ਹੋਵੇਗੀ ਟ੍ਰੇਡਿੰਗ

11/16/2020 10:53:27 AM

ਮੁੰਬਈ - ਦੀਵਾਲੀ ਬਲਪ੍ਰਤੀਪਦਾ ਦੇ ਮੌਕੇ 'ਤੇ ਸੋਮਵਾਰ ਨੂੰ ਬੀ.ਐਸ.ਈ. ਅਤੇ ਐੱਨ.ਐੱਸ.ਈ. 'ਚ ਛੁੱਟੀ ਰਹੇਗੀ। ਦੋਵੇਂ ਪ੍ਰਮੁੱਖ ਸਟਾਕ ਐਕਸਚੇਂਜ ਤੋਂ ਇਲਾਵਾ, ਕਰੰਸੀ ਅਤੇ ਡੇਟ ਬਾਜ਼ਾਰ ਵੀ ਬੰਦ ਹਨ। ਮੰਗਲਵਾਰ ਭਾਵ 17 ਨਵੰਬਰ ਨੂੰ ਬਾਜ਼ਾਰਾਂ ਵਿਚ ਪਹਿਲਾਂ ਦੀ ਤਰ੍ਹਾਂ ਵਪਾਰ ਕੀਤਾ ਜਾਵੇਗਾ। ਕਮੋਡਿਟੀ ਐਕਸਚੇਂਜ ਵੀ ਅੱਜ ਪਹਿਲੇ ਸੈਸ਼ਨ ਵਿਚ ਬੰਦ ਰਹਿਣਗੇ। ਕਮੋਡਿਟੀ ਵਪਾਰ ਅੱਜ ਸ਼ਾਮ 5 ਵਜੇ ਤੋਂ ਐਮ.ਸੀ.ਐਕਸ. ਤੋਂ ਸ਼ੁਰੂ ਹੋਵੇਗਾ।

ਸ਼ਨੀਵਾਰ ਨੂੰ ਦੀਵਾਲੀ ਦੇ ਮੌਕੇ 'ਤੇ 'ਮਹੂਰਤ ਵਪਾਰ' 'ਚ ਸ਼ੇਅਰ ਬਾਜ਼ਾਰਾਂ 'ਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਸੀ। ਮਹੂਰਤ ਵਪਾਰ ਸ਼ਨੀਵਾਰ ਨੂੰ ਇਕ ਘੰਟੇ ਲਈ ਕੀਤਾ ਗਿਆ ਸੀ। ਦੇਸ਼ ਦੀਆਂ ਕੁਝ ਵੱਡੀਆਂ ਕੰਪਨੀਆਂ ਦੇ ਚੰਗੇ ਵਿੱਤੀ ਨਤੀਜਿਆਂ ਨੇ ਸੰਕੇਤ ਦਿੱਤਾ ਹੈ ਕਿ ਆਰਥਿਕਤਾ ਗਤੀ ਦੇ ਨਾਲ ਵਾਪਸ ਆ ਜਾਵੇਗੀ।

ਇਹ ਵੀ ਪੜ੍ਹੋ: ਹੁਣ ਆਧਾਰ ਕਾਰਡ ਦੇ QR ਕੋਡ ਨਾਲ ਆਫਲਾਈਨ ਹੋਵੇਗੀ ਤੁਹਾਡੀ ਪਛਾਣ, ਜਾਣੋ ਜ਼ਰੂਰੀ ਗੱਲਾਂ

ਸੈਂਸੈਕਸ ਸ਼ਨੀਵਾਰ ਨੂੰ 0.5% ਦੀ ਤੇਜ਼ੀ ਨਾਲ 43,637.98 ਅੰਕ 'ਤੇ ਬੰਦ ਹੋਇਆ। ਇਸੇ ਤਰ੍ਹਾਂ ਐਨ.ਐਸ.ਈ. ਨਿਫਟੀ 50 ਇੰਡੈਕਸ ਵੀ ਅੱਧਾ ਫੀਸਦੀ ਦੇ ਵਾਧੇ ਦੇ ਨਾਲ 12,780.25 ਦੇ ਪੱਧਰ 'ਤੇ ਬੰਦ ਹੋਇਆ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਡਾਲਰ ਦਾ ਸਥਿਰ ਵਹਾਅ, ਘੱਟ ਵਿਆਜ ਦਰਾਂ ਅਤੇ ਪਿਛਲੇ ਕੁਝ ਮਹੀਨਿਆਂ ਵਿਚ ਵੇਖੀ ਗਈ ਤੇਜ਼ੀ ਨਾਲ ਕਾਰੋਬਾਰ ਨੂੰ ਮੁੜ ਸਥਾਪਤ ਕਰਨ ਵਿਚ ਸਹਾਇਤਾ ਕਰੇਗੀ, ਜਿਸ ਨਾਲ ਅੱਗੇ ਸ਼ੇਅਰ ਬਾਜ਼ਾਰਾਂ ਨੂੰ ਫਾਇਦਾ ਹੋਵੇਗਾ। ਪਿਛਲੇ ਹਫਤੇ ਦੇ ਦੌਰਾਨ  ਬੀ ਐਸ ਸੀ ਦਾ ਬੈਂਚਮਾਰਕ ਸੈਂਸੈਕਸ 1,744.92 ਅੰਕ ਭਾਵ 4.16 ਪ੍ਰਤੀਸ਼ਤ ਅਤੇ ਐਨ ਐਸ ਈ ਨਿਫਟੀ 516.70 ਅੰਕ ਜਾਂ 4.20 ਪ੍ਰਤੀਸ਼ਤ ਤੱਕ ਉਛਲ ਗਿਆ।

ਇਹ ਵੀ ਪੜ੍ਹੋ: ਸੰਯੁਕਤ ਰਾਸ਼ਟਰ ਦੀ ਸ਼ਾਖਾ ਨੇ ਦਿੱਤੀ ਚਿਤਾਵਨੀ - 2020 ਨਾਲੋਂ ਵੀ ਜ਼ਿਆਦਾ ਖ਼ਰਾਬ ਹੋ ਸਕਦੈ ਸਾਲ 2021

Harinder Kaur

This news is Content Editor Harinder Kaur