ਸੁਜ਼ੂਕੀ ਨੇ ਭਾਰਤੀ ਬਾਜ਼ਾਰ ''ਚ ਉਤਾਰੇ ਦੋ ਨਵੇਂ ਮੋਟਰਸਾਈਕਲ, ਜਾਣੋ ਕਿੰਨੀ ਹੈ ਕੀਮਤ

05/29/2020 1:43:14 PM

ਆਟੋ ਡੈਸਕ— ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ ਬੀ.ਐੱਸ.-6 ਇੰਜਣ ਨਾਲ ਨਵੀਂ ਜਿਕਸਰ 250 ਸੀਰੀਜ਼ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ ਤਹਿਤ ਕੰਪਨੀ ਨੇ ਸੁਜ਼ੂਕੀ ਜਿਕਸਰ 250 ਅਤੇ ਜਿਕਸਰ ਐੱਸ.ਐੱਫ. 250 ਨੂੰ ਭਾਰਤੀ ਬਾਜ਼ਾਰ 'ਚ ਉਤਾਰਿਆ ਹੈ। ਸੁਜ਼ੂਕੀ ਜਿਕਸਰ 250 ਦੀ ਕੀਮਤ 1.63 ਲੱਖ ਰੁਪਏ ਅਤੇ ਜਿਕਸਰ ਐੱਸ.ਐੱਫ. 250 ਦੀ ਕੀਮਤ 1.74 ਲੱਖ ਰੁਪਏ ਰੱਖੀ ਗਈ ਹੈ। ਸਾਰੇ ਬੀ.ਐੱਸ.-6 ਮਾਡਲਾਂ ਦੀ ਡਲਿਵਰੀ ਜੂਨ ਮਹੀਨੇ ਦੇ ਅੱਧ ਤੋਂ ਸ਼ੁਰੂ ਕੀਤੀ ਜਾਵੇਗੀ। 

ਇੰਜਣ
ਕੰਪਨੀ ਨੇ ਦੋਵਾਂ ਮੋਟਰਸਾਈਕਲਾਂ 'ਚ 249 ਸੀਸੀ ਦਾ ਬੀ.ਐੱਸ.-6 ਸਿੰਗਲ ਸਿਲੰਡਰ, ਆਇਲ ਕੂਲਡ ਇੰਜਣ ਲਗਾਇਆ ਹੈ ਜੋ 26.1 ਬੀ.ਐੱਚ.ਪੀ. ਦੀ ਤਾਕਤ ਅਤੇ 22.2 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਨ੍ਹਾਂ ਮੋਟਰਸਾਈਕਲਾਂ ਨੂੰ ਹੁਣ ਨਵੇਂ ਫਿਊਲ ਇੰਜੈਕਟਿਡ ਸਿਸਟਮ ਨਾਲ ਲਿਆਇਆ ਗਿਆ ਹੈ। 

PunjabKesari

ਹੋਰ ਖੂਬੀਆਂ
ਦੋਵਾਂ ਮੋਟਰਸਾਈਕਲਾਂ 'ਚ ਸਟਾਈਲਿਸ਼ ਡਿਊਲ ਐਗਜਾਸਟ ਮਫਲਰ, ਗੋਲਡ ਰੰਗ ਦਾ ਇੰਜਣ ਕਵਰ, ਕਲਿੱਪ ਆਨ ਹੈਂਡਲਬਾਰ, ਐੱਲ.ਈ.ਡੀ. ਹੈੱਡਲੈਂਪ ਅਤੇ ਐੱਲ.ਈ.ਡੀ. ਟੇਲ ਲਾਈਟ ਦੀ ਵਰਤੋਂ ਕੀਤੀ ਗਈ ਹੈ। ਮੋਟਰਸਾਈਕਲਾਂ 'ਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਵੀ ਦਿੱਤਾ ਗਿਆ ਹੈ। ਇਹ ਮੋਟਰਸਾਈਕਲ ਟਿਊਬਲੈੱਸ ਟਾਇਰ, ਡਿਸਕਬ੍ਰੇਕ ਅਤੇ ਏ.ਬੀ.ਐੱਸ. ਫੀਚਰ ਨਾਲ ਆਉਂਦੇ ਹਨ। ਉਥੇ ਹੀ ਸਟਾਈਲ ਦੇ ਮਾਮਲੇ 'ਚ ਜਿਕਸਰ ਐੱਸ.ਐੱਫ. 250 'ਚ ਸਟਾਈਲਿਸ਼ ਫੇਅਰਿੰਗ ਦਿੱਤੀ ਗਈ ਹੈ ਜਿਸ ਨਾਲ ਬਾਈਕ ਕਾਫੀ ਸੁਪੋਰਟੀ ਲਗਦੀ ਹੈ। 

PunjabKesari

ਮਾਈਲੇਜ
ਕੰਪਨੀ ਦਾ ਦਾਅਵਾ ਹੈ ਕਿ ਇਹ ਮੋਟਰਸਾਈਕਲ 38.5 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗਾ। ਇਸ ਮੋਟਰਸਾਈਕਲ 'ਚ 12 ਲੀਟਰ ਦਾ ਫਿਊਲ ਟੈਂਕ ਲੱਗਾ ਹੈ। 

ਇਨ੍ਹਾਂ ਨਾਲ ਹੋਵੇਗਾ ਮੁਕਾਬਲਾ
ਭਾਰਤੀ ਬਾਜ਼ਾਰ 'ਚ ਸੁਜ਼ੂਕੀ ਜਿਕਸਰ ਐੱਸ.ਐੱਫ. 250 ਅਤੇ ਜਿਕਸਰ 250 ਦਾ ਮੁਕਾਬਲਾ ਯਾਮਾਹਾ ਫੇਜ਼ਰ 25, ਹੋਂਡਾ ਸੀ.ਬੀ.ਆਰ. 250 ਆਰ, ਕੇ.ਟੀ.ਐੱਮ. ਆਰ.ਸੀ. 200 ਅਤੇ ਬਜਾਜ ਪਲਸਰ ਆਰ.ਐੱਸ. 200 ਨਾਲ ਹੋਵੇਗਾ।


Rakesh

Content Editor

Related News