ਆਟੋ ਸੈਕਟਰ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ, ਮਾਰਚ 2020 ਤਕ BS4 ਦੀ ਖਰੀਦ ਵੈਲਿਡ

08/23/2019 9:08:02 PM

ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਆਟੋ ਸੈਕਟਰ 'ਚ ਸੁਧਾਰ ਲਈ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਵੱਡੀ ਰਾਹਤ ਦਿੰਦੇ ਹੋਏ ਕਿਹਾ ਕਿ ਮਾਰਚ 2020 ਤਕ ਖਰੀਦੇ ਜਾਣ ਵਾਲੇ ਬੀ.ਐੱਸ-4 ਇੰਜਣ ਵਾਲੇ ਵਾਹਨ ਦੇ ਰਜਿਸਟ੍ਰੇਸ਼ਨ ਆਪਣੇ ਸਮੇਂ ਤਕ ਵੈਲਿਡ ਰਹਿਣਗੇ। ਉਨ੍ਹਾਂ ਨੂੰ ਲੈ ਕੇ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ।
ਸੀਤਾਰਮਣ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਮਾਰਚ 2020 ਤਕ ਕੋਈ ਵਾਹਨ ਖਰੀਦਦਾ ਹੈ ਤਾਂ ਉਸ ਨੂੰ ਚਲਾਉਣ 'ਚ ਕੋਈ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ। ਉਸ ਦੀ ਗੱਡੀ ਦੀ ਮਾਨਤਾ ਆਪਣੇ ਸਮੇਂ ਤਕ ਵੈਲਿਡ ਰਹੇਗੀ। ਨਾਲ ਹੀ ਉਨ੍ਹਾਂ ਨੇ ਇਸ ਗੱਲ ਦਾ ਵੀ ਐਲਾਨ ਕੀਤਾ ਕਿ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ 'ਚ ਜੂਨ 2020 ਤਕ ਕੋਈ ਲਾਭ ਨਹੀਂ ਕੀਤਾ ਜਾਵੇਗਾ।
ਆਟੋ ਸੈਕਟਰ 'ਚ ਲਾਗਾਤਰ ਘੱਟ ਰਹੀ ਵਿਕਰੀ ਨੂੰ ਰੋਕਣ ਤੇ ਕਾਰਾਂ ਦੀ ਖਰੀਦਾਰੀ 'ਚ ਤੇਜੀ ਲਿਆਉਣ ਲਈ ਵਿੱਤ ਮੰਤਰੀ ਨੇ ਕਈ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਗੱਡੀਆਂ 'ਤੇ ਸਰਕਾਰ ਦੇ ਜ਼ੋਰ ਕਾਰਨ ਗੱਡੀਆਂ ਦੇ ਬੰਦ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਸੀ, ਨਾਲ ਹੀ ਕਾਰਾਂ ਦੀ ਵਿਕਰੀ ਦੇ ਘੱਟ ਹੋਣ ਦੀ ਸ਼ਿਕਾਇਤ ਵੀ ਮਿਲੀ ਸੀ। ਸਰਕਾਰ ਇਸ 'ਚ ਸੁਧਾਰ ਲਈ ਕਦਮ ਚੁੱਕ ਰਹੀ ਹੈ।

Inder Prajapati

This news is Content Editor Inder Prajapati